B'DAY SPL : ਮਹਿਫਲਾਂ 'ਚ ਗੀਤ ਗਾਉਣ ਵਾਲੇ ਸ਼ੈਰੀ ਮਾਨ ਇੰਝ ਬਣੇ ਮਿਊਜ਼ਿਕ ਇੰਡਸਟਰੀ ਦੀ ਸ਼ਾਨ

9/12/2018 1:34:16 PM

ਜਲੰਧਰ(ਬਿਊਰੋ)— 'ਯਾਰ ਅਣਮੁੱਲੇ' ਗੀਤ ਨਾਲ ਆਪਣੇ ਆਪ ਨੂੰ ਸਥਾਪਿਤ ਕਰਨ ਵਾਲਾ ਸ਼ੈਰੀ ਮਾਨ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 12 ਸਤੰਬਰ 1982 ਨੂੰ ਮੋਹਾਲੀ 'ਚ ਹੋਇਆ। ਸ਼ੈਰੀ ਮਾਨ ਨੇ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਕੇ ਪਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ।

Image may contain: 1 person, sitting

ਦੱਸ ਦੇਈਏ ਕਿ ਮਸ਼ਹੂਰ ਗੀਤ 'ਯਾਰ ਅਣਮੁੱਲੇ' ਨਾਲ ਡੈਬਿਊ ਕਰਨ ਵਾਲੇ ਸ਼ੈਰੀ ਮਾਨ ਦੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਿਆਰ ਮਿਲਿਆ ਹੈ।

Image may contain: 1 person

ਸ਼ੈਰੀ ਮਾਨ ਦੇ ਸੁਪਰਹਿੱਟ ਗੀਤ 'ਪੂਜਾ ਕਿਵੇਂ ਆ', 'ਹੈਸ਼ਟੈਗ', 'ਕੱਲਾ ਚੰਨ੍ਹ', 'ਵੱਡਾ ਬਾਈ' 'ਦਿਲ ਦਾ ਦਿਮਾਗ', 'ਸਾਡੇ ਆਲਾ', 'ਮੁੰਡਾ ਭਾਲ ਦੀ', '3 ਪੈੱਗ', 'ਹੋਸਟਲ' ਵਰਗੇ ਗੀਤਾਂ ਨੂੰ ਪ੍ਰਸ਼ੰਸਕਾਂ ਵਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ।

Image may contain: 1 person, standing, outdoor and nature

ਇਸ ਤੋਂ ਇਲਾਵਾ ਉਨ੍ਹਾਂ ਨੇ 'ਓਏ ਹੋਏ ਪਿਆਰ ਹੋ ਗਿਆ', 'ਇਸ਼ਕ ਗਰਾਰੀ', 'ਨਿੱਕਾ ਜੈਲਦਾਰ', 'ਸੁਪਰਸਿੰਘ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਇੰਡਸਟਰੀ ਦਾ ਕਾਫੀ ਮਾਨ ਵਧਾਇਆ ਹੈ। 

Image may contain: 1 person, beard, closeup and indoor
ਦੱਸਣਯੋਗ ਹੈ ਕਿ ਸ਼ੈਰੀ ਮਾਨ ਨੇ ਮੋਹਾਲੀ ਤੋਂ ਮੈਟਰਿਕ ਕੀਤੀ ਅਤੇ ਜੀ. ਟੀ. ਵੀ. ਕਾਲਜ ਰੋਡੇ, ਮੋਗਾ ਤੋਂ ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ।

Image may contain: 1 person, sitting and beard

ਪੜ੍ਹਾਈ ਖਤਮ ਕਰਨ ਉਪਰੰਤ ਉਹ ਵਾਪਸ ਮੋਹਾਲੀ ਆ ਗਏ ਅਤੇ ਇਕ ਸਿਵਲ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਨ ਲੱਗੇ।

Image may contain: 1 person, house and outdoor

ਸ਼ੈਰੀ ਮਾਨ ਨੂੰ ਹਮੇਸ਼ਾ ਸੰਗੀਤ ਦਾ ਬਹੁਤ ਸ਼ੌਕੀਨ ਸੀ ਅਤੇ ਉਹ ਹਮੇਸ਼ਾ ਆਪਣੇ ਵਿਹਲਾ ਸਮੇਂ ਗਾਉਣ 'ਚ ਬਤੀਤ ਕਰਦੇ ਸਨ।

Image may contain: 1 person, beard

ਫਿਰ ਉਨ੍ਹਾਂ ਨੇ ਦੋਸਤਾਂ ਦੀਆਂ ਮਹਿਫਲਾਂ 'ਚ ਗਾਉਣਾ ਸ਼ੁਰੂ ਕਰ ਦਿੱਤਾ। ਦੋਸਤਾਂ ਨੂੰ ਉਨ੍ਹਾਂ ਦੇ ਗੀਤ ਤੇ ਅਵਾਜ਼ ਨਾਲ ਬੇਹੱਦ ਮੋਹ ਸੀ।

Image may contain: 1 person, standing

ਦੋਸਤਾਂ ਨੇ ਉਨ੍ਹਾਂ ਨੂੰ ਇਕ ਪੇਸ਼ੇਵਰ ਗਾਇਕ ਬਣਨ ਲਈ ਉਤਸਾਹਿਤ ਕੀਤਾ ਪਰ ਉਸ ਸਮੇਂ ਤੱਕ ਕਰੀਅਰ ਦੇ ਤੌਰ ਤੇ ਸ਼ੈਰੀ ਮਾਨ ਨੇ ਗਾਉਣ ਬਾਰੇ ਸੋਚਿਆ ਨਹੀਂ ਸੀ।

Image may contain: 1 person, beard



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News