ਸ਼ੈਰੀ ਮਾਨ ਦੇ 'ਤਿੰਨ ਪੈੱਗ' ਗੀਤ ਨੇ ਪਾਇਆ ਪੁਆੜਾ, 20 ਨੌਜਵਾਨ ਪਹੁੰਚੇ ਹਵਾਲਾਤ 'ਚ

Tuesday, October 9, 2018 11:27 AM
ਸ਼ੈਰੀ ਮਾਨ ਦੇ 'ਤਿੰਨ ਪੈੱਗ' ਗੀਤ ਨੇ ਪਾਇਆ ਪੁਆੜਾ, 20 ਨੌਜਵਾਨ ਪਹੁੰਚੇ ਹਵਾਲਾਤ 'ਚ

ਮੁੰਬਈ (ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਦਾ ਗੀਤ 'ਲਾ ਕੇ ਤਿੰਨ ਪੈੱਗ' ਲੋਕਾਂ 'ਚ ਕਾਫੀ ਲੋਕਪ੍ਰਿਯ ਹੋਇਆ ਸੀ। ਬੀਤੇ ਦਿਨ ਇਸੇ ਗੀਤ 'ਤੇ ਖੁੱਲ੍ਹੇ 'ਚ ਸ਼ਰਾਬ ਪੀ ਕੇ ਡਾਂਸ ਕਰਨ ਵਾਲੇ ਕਰੀਬ 20 ਨੌਜਵਾਨਾਂ ਨੂੰ ਐਤਵਾਰ ਹਵਾਲਾਤ ਜਾਣਾ ਪਿਆ। ਇਨ੍ਹਾਂ ਨੂੰ ਮੋਹਾਲੀ ਪੁਲਸ ਨੇ ਸ਼ਨੀਵਾਰ ਰਾਤ ਖੁੱਲ੍ਹੇ 'ਚ ਸ਼ਰਾਬ ਪੀ ਕੇ ਸੜਕਾਂ 'ਤੇ ਹੰਗਾਮਾ ਕਰਦੇ ਹੋਏ ਫੜ੍ਹਿਆ ਸੀ। ਇਸ ਗੀਤ ਗਾਉਣ ਵਾਲੇ ਗਾਇਕ ਸ਼ੈਰੀ ਮਾਨ ਵਿਰੁੱਧ ਪੰਡਿਤ ਰਾਓ ਧਨੇਰਵਰ ਨੇ ਬਲੌਂਗੀ ਪੁਲਸ ਨੂੰ ਸ਼ਿਕਾਇਤ ਦਰਜ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਨੌਜਵਾਨ ਇਹ ਸਭ ਸਿੰਗਰ ਸ਼ੈਰੀ ਮਾਨ ਕਾਰਨ ਹੀ ਕਰਦੇ ਹਨ ਜੇਕਰ ਸ਼ੈਰੀ ਮਾਨ ਨੇ ਇਹ ਗੀਤ ਨਾ ਗਾਇਆ ਹੁੰਦਾ ਤਾਂ ਨੌਜਵਾਨ ਅਜਿਹੀਆਂ ਹਰਕਤਾਂ ਨਾ ਕਰਦੇ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਰਾਓ ਨੇ ਲਿਖਿਆ ਹੈ ਕਿ ਸ਼ਨੀਵਾਰ ਰਾਤ ਕੁਝ ਨੌਜਵਾਨਾਂ ਨੇ 'ਤਿੰਨ ਪੈੱਗ' ਗੀਤ 'ਤੇ ਨਸ਼ੇ 'ਚ ਸ਼ਰੇਆਮ ਡਾਂਸ ਕੀਤਾ। ਇਨ੍ਹਾਂ ਲਈ ਸ਼ੈਰੀ ਮਾਨ ਵਲੋਂ ਗਾਇਆ ਇਹ ਗੀਤ ਹੀ ਮੁੱਖ ਵਜ੍ਹਾ ਹੈ ਤੇ ਸ਼ੈਰੀ ਮਾਨ ਨੂੰ ਸੰਮਨ ਭੇਜ ਕੇ ਸੱਦਿਆ ਜਾਵੇ ਅਤੇ ਪੁੱਛਿਆ ਜਾਵੇ ਕਿ ਉਹ ਅਜਿਹੇ ਗੀਤ ਕਿਉਂ ਗਾਉਂਦੇ ਹਨ।


Edited By

Chanda Verma

Chanda Verma is news editor at Jagbani

Read More