ਸ਼ੈਰੀ ਮਾਨ ਦੇ ਸ਼ੋਅ 'ਚ ਹੰਗਾਮਾ, ਲੋਕਾਂ ਨੇ ਭਜਾ-ਭਜਾ ਕੁੱਟਿਆ ਬਾਊਂਸਰ (ਵੀਡੀਓ)

11/19/2018 3:09:02 PM

ਲੁਧਿਆਣਾ (ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਸ਼ੈਰੀ ਮਾਨ ਅਕਸਰ ਆਪਣੇ ਗੀਤਾਂ ਕਰਕੇ ਚਰਚਾ 'ਚ ਰਹਿੰਦੇ ਹਨ। ਉੱਥੇ ਹੀ ਹਾਲ ਹੀ 'ਚ ਸ਼ੈਰੀ ਮਾਨ ਨਾਲ ਜੁੜਿਆ ਇਕ ਮਾਮਲਾ ਸਾਹਮਣੇ ਆਇਆ। ਦਰਸਅਲ, ਸ਼ੈਰੀ ਮਾਨ ਕੱਲ੍ਹ ਲੁਧਿਆਣਾ ਦੇ ਦੁਗਰੀ 'ਚ ਇਕ ਪ੍ਰੋਗਰਾਮ 'ਚ ਪਹੁੰਚੇ। ਇਸ ਦੌਰਾਨ ਲੁਧਿਆਣਾ 'ਚ ਸ਼ੈਰੀ ਮਾਨ ਦੇ ਪ੍ਰੋਗਰਾਮ ਵਿੱਚ ਖੂਬ ਹੰਗਾਮਾ ਦੇਖਣ ਨੂੰ ਮਿਲਿਆ ।

ਦਰਸਅਲ, ਇੱਥੇ ਕੁਝ ਨੌਜਵਾਨ ਸ਼ੈਰੀ ਮਾਨ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ ਪਰ ਨੌਜਵਾਨਾਂ ਨੂੰ ਸ਼ੈਰੀ ਮਾਨ ਦੇ ਬਾਊਂਸਰ ਨੇ ਧੱਕਾ ਮਾਰ ਦਿੱਤਾ। ਨੌਜਵਾਨਾਂ ਦੇ ਡਿੱਗਣ ਨਾਲ ਗੁੱਸੇ 'ਚ ਆਈ ਭੀੜ ਨੇ ਬਾਊਂਸਰ ਨੂੰ ਭਜਾ-ਭਜਾ ਕੇ ਕੁੱਟਿਆ। ਭੀੜ ਦੀ ਕੁੱਟ ਤਂੋ ਬਚਦੇ ਹੋਏ ਬਾਊਂਸਰ ਨੇ ਪੁਲਿਸ ਕੋਲ ਜਾ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਪੁਲਿਸ ਨੇ ਮੌਕਾ ਦੇਖ ਦੁਕਾਨ ਦਾ ਸ਼ਟਰ ਬੰਦ ਕੀਤਾ ਅਤੇ ਗੁੱਸੇ ਵਿੱਚ ਆਈ ਭੀੜ ਨੂੰ ਸ਼ਾਂਤ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News