ਅਮਿਤਾਭ ਦੇ ਮਦਦ ਨਾ ਕਰਨ ''ਤੇ ਜਦੋਂ ਸ਼ਸ਼ੀ ਕਪੂਰ ਨੂੰ ਅਜਿਹੇ ਕੰਮ ਲਈ ਵੇਚਣੀ ਪਈ ਸੀ ਸੰਪਤੀ

3/18/2018 11:50:52 AM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਤੇ ਕਪੂਰ ਖਾਨਦਾਨ ਇਕ-ਦੂਜੇ ਦੇ ਸਮਾਨ ਹਨ। ਹਿੰਦੀ ਸਿਨੇਮਾ ਦੇ ਭੀਸ਼ਮ ਪਿਤਾ ਮੰਨੇ ਜਾਣ ਵਾਲੇ ਪ੍ਰਿਥਵੀਰਾਜ ਕਪੂਰ ਦੇ ਇਸ ਪਰਿਵਾਰ ਦਾ ਸਿਨੇਮਾ ਪ੍ਰਤੀ ਯੋਗਦਾਨ ਨੂੰ ਪੂਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ। ਇਸ ਪਰਿਵਾਰ 'ਚ 18 ਮਾਰਚ 1938 ਨੂੰ ਸ਼ਸ਼ੀ ਕਪੂਰ ਦਾ ਜਨਮ ਹੋਇਆ।

PunjabKesari

ਆਪਣੇ ਭਰਾਵਾਂ 'ਚ ਉਹ ਸਭ ਤੋਂ ਛੇਟੇ ਸਨ ਤੇ ਇਸ ਲਈ ਪਿਆਰ ਨਾਲ ਉਨ੍ਹਾਂ ਦੇ ਵੱਡੇ ਭਰਾ ਸ਼ਮੀ ਕਪੂਰ, ਉਨ੍ਹਾਂ ਨੂੰ ਸ਼ਾਸ਼ਾ ਆਖ ਕੇ ਬੁਲਾਉਂਦੇ ਸਨ।
PunjabKesari

ਪਿਤਾ ਤੇ ਭਰਾਵਾਂ ਨੂੰ ਦੇਖਦੇ ਹੋਏ ਸ਼ਸ਼ੀ ਕਪੂਰ ਨੇ ਵੀ ਅਭਿਨੇਤਾ ਬਣਨ ਦੀ ਸੋਚੀ। ਉਸ ਦੇ ਪਿਤਾ ਪ੍ਰਿਥਵੀਰਾਜ ਕਪੂਰ ਨੇ ਸ਼ਸ਼ੀ ਕਪੂਰ ਨੂੰ ਖੁਦ ਆਪਣਾ ਸਫਰ ਤੈਅ ਕਰਨ ਨੂੰ ਕਿਹਾ। ਬਾਲ ਕਲਾਕਾਰ ਦੇ ਰੂਪ 'ਚ ਸ਼ਸ਼ੀ ਨੇ 'ਆਗ', 'ਆਵਾਰਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਸਾਲ 1961 'ਚ 'ਧਰਮਪੁੱਤਰ' ਨਾਲ ਸ਼ਸ਼ੀ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ।
PunjabKesari

ਯਸ਼ ਚੋਪੜਾ ਦੁਆਰਾ ਨਿਰਦੇਸ਼ਤ ਇਹ ਫਿਲਮ 'ਆਚਾਰਿਆ ਚਤੁਰਸੇਨ' ਨਾਂ ਦੇ ਉਪਨਿਆਸ 'ਤੇ ਆਧਾਰਿਤ ਸੀ। ਇਸ ਫਿਲਮ ਨੂੰ 1961 'ਚ 'ਪ੍ਰੈਸੀਡੇਂਟ ਸਿਲਵਰ ਮੈਡਲ' ਮਿਲਿਆ।
PunjabKesari

ਮਲਟੀਸਟਾਰਰ ਫਿਲਮਾਂ ਤੋਂ ਵੀ ਸ਼ਸ਼ੀ ਕਪੂਰ ਨੇ ਕਦੇ ਪਰਹੇਜ਼ ਨਹੀਂ ਕੀਤਾ। ਆਪਣੇ ਦੌਰ ਦੇ ਸਾਰੇ ਸਮਕਾਲੀਨ ਐਕਟਰਾਂ ਨਾਲ ਉਨ੍ਹਾਂ ਨਾਲ ਕੰਮ ਕੀਤਾ। ਅਮਿਤਾਭ ਬੱਚਨ ਤੇ ਸ਼ਸ਼ੀ ਕਪੂਰ ਦੀ ਜੋੜੀ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।
PunjabKesari

ਇਸ ਜੋੜੀ ਨੇ 'ਇਮਾਨ ਧਰਮ', 'ਤ੍ਰਿਸ਼ੂਲ', 'ਸ਼ਾਨ', 'ਕਭੀ ਕਭੀ', 'ਰੋਟੀ ਕਪੜਾ ਔਰ ਮਕਾਨ', 'ਸੁਹਾਗ', 'ਸਿਲਸਿਲਾ', 'ਨਮਕ ਹਲਾਲ', 'ਕਾਲਾ ਪੱਥਰ' ਤੇ 'ਅਕੇਲਾ' 'ਚ ਵੀ ਕੰਮ ਕੀਤਾ।
PunjabKesari

ਜ਼ਾਦਾਤਰ ਫਿਲਮਾਂ ਦਰਸ਼ਕਾਂ ਨੂੰ ਪਸੰਦ ਆਈਆਂ ਸਨ। ਅੱਜ ਤੱਕ 'ਦੀਵਾਰ' ਫਿਲਮ 'ਚ ਸ਼ਸ਼ੀ ਅਮਿਤਾਭ ਬੱਚਨ 'ਤੇ ਫਿਲਮਾਏ ਗਏ ਕਈ ਡਾਈਲਾਗਸ ਲੋਕਾਂ ਦੀ ਜੁਬਾਨ 'ਤੇ ਚੜ੍ਹੇ ਹੋਏ ਹਨ।
PunjabKesari

ਅਦਾਕਾਰੀ ਤੋਂ ਕਮਾਏ ਪੈਸੇ ਸ਼ਸ਼ੀ ਕਪੂਰ ਨੇ ਫਿਲਮਾਂ 'ਚ ਹੀ ਲਾਏ। ਉਨ੍ਹਾਂ ਨੇ 'ਪ੍ਰਿਥਵੀ ਥੀਏਟਰ' ਸਥਾਪਿਤ ਕੀਤਾ, ਜਿਸ ਦੇ ਜ਼ਰੀਏ ਕਈ ਪ੍ਰਤੀਭਾਵਾਂ ਸਾਹਮਣੇ ਆਈਆਂ। ਸ਼ਸ਼ੀ ਕਪੂਰ ਨੇ ਸਾਰਥਕ ਫਿਲਮਾਂ ਬਣਾਈਆਂ। ਉਨ੍ਹਾਂ ਦੇ ਬੈਨਰ ਹੇਠ ਬਨੀ 'ਜੁਨੂਨ', 'ਕਲਯੁੱਗ', '36 ਚੌਰੰਗੀ ਲੇਨ', 'ਵਿਜੇਤਾ', 'ਉਤਸਵ' ਅੱਜ ਵੀ ਯਾਦ ਆਉਂਦੀਆਂ ਹਨ।
PunjabKesari

ਇਨ੍ਹਾਂ ਫਿਲਮਾਂ ਦੇ ਨਿਰਮਾਣ 'ਚ ਸ਼ਸ਼ੀ ਕਪੂਰ ਨੂੰ ਕਾਫੀ ਘਾਟਾ ਹੋਇਆ ਸੀ। ਘਾਟੇ ਤੋਂ ਉਭਰਨ ਲਈ ਸ਼ਸ਼ੀ ਨੇ ਕਮਰਸ਼ੀਅਲ ਫਿਲਮ ਬਣਾਉਣ ਦਾ ਫੈਸਲਾ ਕੀਤਾ। ਆਪਣੇ ਦੋਸਤ ਅਮਿਤਾਭ ਬੱਚਨ ਨੂੰ ਲੈ ਕੇ ਉਨ੍ਹਾਂ ਨੇ 'ਅਜੂਬਾ' ਫਿਲਮ ਨਿਰਦੇਸ਼ਤ ਕੀਤੀ ਪਰ ਇਸ ਫਿਲਮ ਦੀ ਅਸਫਲਤਾ ਨੇ ਉਨ੍ਹਾਂ ਦਾ ਘਾਟਾ ਹੋਰ ਵਧਾ ਦਿੱਤਾ।
PunjabKesari

ਇਸ ਮਾੜੇ ਹਾਲਾਤ 'ਚ ਅਮਿਤਾਭ ਬੱਚਨ ਵੀ ਉਨ੍ਹਾਂ ਦੀ ਮਦਦ ਨਾ ਸਕੇ। ਬਾਅਦ 'ਚ ਕੁਝ ਸੰਪਤੀ ਵੇਚ ਕੇ ਉਨ੍ਹਾਂ ਨੇ ਆਪਣਾ ਸਾਰਾ ਕਰਜ ਚੁਕਾਇਆ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News