B'day: ਇਸ ਹੀਰੋ ਦਾ ਰੀਨਾ ਰਾਏ ਨਾਲ ਸੀ ਅਫੇਅਰ, ਬਿਨਾਂ ਦੱਸੇ ਸਾਬਕਾ ਮਿਸ ਯੰਗ ਇੰਡੀਆ ਨਾਲ ਕਰ ਲਿਆ ਸੀ ਵਿਆਹ

12/9/2017 12:34:53 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਨਾਮੀ ਅਭਿਨੇਤਾ ਸ਼ਤਰੂਘਨ ਸਿਨਹਾ ਅੱਜ ਆਪਣਾ 72ਵਾਂ ਜਨਮਦਿਨ ਮਨਾ ਰਹੇ ਹਨ। 9 ਦਸੰਬਰ 1945 ਨੂੰ ਬਿਹਾਰ ਦੇ ਪਟਨਾ ਸ਼ਹਿਰ ਦੇ ਜਨਮੇ ਸ਼ਤਰੂਘਨ ਸਿਨਹਾ ਨੇ ਦੇਵ ਆਨੰਦ ਦੀ ਫਿਲਮ 'ਪ੍ਰੇਮ-ਪੁਜਾਰੀ' ਨਾਲ ਬਾਲੀਵੁੱਡ 'ਚ ਐਂਟਰੀ ਕੀਤੀ ਸੀ। ਸ਼ਤਰੂਘਨ ਸਿਨਹਾ 'ਪਾਰਸ' (1971), 'ਦੋਸਤਾਨਾ' (1974), 'ਕਾਲਾ ਪੱਥਰ' (1980) ਵਰਗੀਆਂ ਫਿਲਮਾਂ 'ਚ ਆਪਣੀ ਐਕਟਿੰਗ ਦਾ ਲੋਹਾ ਮੰਨਵਾ ਚੁੱਕੇ ਹਨ।

PunjabKesariਉਂਝ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਕਿਸੇ ਫਿਲਮ ਦੀ ਕਹਾਣੀ ਤੋਂ ਘੱਟ ਚਰਚਿਤ ਨਹੀਂ ਰਹੀ। ਖਾਸ ਕਰਕੇ ਪੂਨਮ ਨਾਲ ਵਿਆਹ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਆਪਣੇ ਸਮੇਂ ਦੀ ਖੂਬਸੂਰਤ ਅਭਿਨੇਤਰੀ ਰਹਿ ਚੁੱਕੀ ਰੀਨਾ ਰਾਏ ਨਾਲ ਅਫੇਅਰ ਕਾਫੀ ਚਰਚਾ 'ਚ ਰਿਹਾ ਸੀ।

PunjabKesari1980 'ਚ ਉਨ੍ਹਾਂ ਨੇ ਸਾਬਕਾ ਮਿਸ ਯੰਗ ਇੰਡੀਆ ਪੂਨਮ ਚੰਡੀਰਾਮਣੀ ਨਾਲ ਵਿਆਹ ਕੀਤਾ। ਇਹ ਉਹ ਸਮਾਂ ਸੀ ਜਦੋਂ ਸ਼ਤਰੂਘਨ ਅਤੇ ਰੀਨਾ ਰਾਏ ਦੇ ਅਫੇਅਰ ਦੀਆਂ ਖ਼ਬਰਾਂ ਪੂਰੀਆਂ ਜ਼ੋਰਾ-ਸ਼ੋਰਾ 'ਤੇ ਸਨ। ਇਕ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਰਿਸ਼ਤਾ 7 ਸਾਲਾਂ ਤੱਕ ਚੱਲਿਆ।

PunjabKesariਦਿਲਚਸਪ ਗੱਲ ਇਹ ਸੀ ਕਿ ਇਕ ਹੋਰ ਇੰਟਰਵਿਊ 'ਚ ਉਨ੍ਹਾਂ ਦੀ ਪਤਨੀ ਪੂਨਮ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਪਤੀ ਅਤੇ ਰੀਨਾ ਦੇ ਅਫੇਅਰ ਬਾਰੇ ਸਭ ਕੁਝ ਜਾਣਦੀ ਸੀ।

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News