ਪੰਜਾਬੀ ਫਿਲਮਾਂ ਰਾਹੀਂ ਸ਼ਵਿੰਦਰ ਮਾਹਲ ਨੇ ਪਾਲੀਵੁੱਡ ਇੰਡਸਟਰੀ 'ਚ ਖੱਟੀ ਖੂਬ ਪ੍ਰਸਿੱਧੀ

9/5/2018 1:44:41 PM

ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ 'ਚ ਆਪਣੀ ਕਮਾਲ ਦੀ ਅਦਾਕਾਰੀ ਨਾਲ ਵੱਖਰੀ ਛਾਪ ਛੇਡਣ ਵਾਲੇ ਐਕਟਰ ਸ਼ਵਿੰਦਰ ਮਾਹਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 5 ਸਤੰਬਰ 1957 'ਚ ਰੋਪੜ 'ਚ ਹੋਇਆ। ਦੱਸ ਦੇਈਏ ਕਿ ਸ਼ਵਿੰਦਰ ਮਾਹਲ ਪਾਲੀਵੁੱਡ ਦੀਆਂ ਮਸ਼ਹੂਰ ਸ਼ਖਸੀਅਤਾਂ 'ਚੋਂ ਇਕ ਹੈ।

Image may contain: 3 people, people smiling, beard and hat

ਸ਼ਵਿੰਦਰ ਮਾਹਲ ਪੰਜਾਬੀ ਫਿਲਮਾਂ ਦੇ ਐਕਟਰ ਹੋਣ ਦੇ ਨਾਲ-ਨਾਲ ਐਂਕਰ ਅਤੇ ਨਿਰਦੇਸ਼ਕ ਵੀ ਹਨ।

Image may contain: 2 people, people smiling, beard

ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ (ਮਹਾਭਾਰਤ) ਅਤੇ (ਪਰਸ਼ੂਰਾਮ) ਵਰਗੇ ਟੀ. ਵੀ. ਸੀਰੀਅਲਜ਼ ਨਾਲ ਕੀਤੀ ਸੀ। ਉਨ੍ਹਾਂ ਨੇ ਪੰਜਾਬੀ ਸੀਰੀਅਲਜ਼ ਦੇ ਨਾਲ-ਨਾਲ ਪੰਜਾਬੀ ਸੀਰੀਲਜ਼ 'ਚ ਆਪਣੀ ਵੱਖਰੀ ਛਾਪ ਛੱਡੀ।

Image may contain: 2 people, people smiling, beard, hat and closeup
ਦੱਸ ਦੇਈਏ ਕਿ ਸ਼ਵਿੰਦਰ ਮਾਹਲ ਦੀ ਫਿਲਮ 'ਪਛਤਾਵਾ' ਸਾਲ 1996 'ਚ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਉਹ 30 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Image may contain: 3 people, people smiling, people sitting and sunglasses

ਉਨ੍ਹਾਂ ਨੇ 'ਬਾਗੀ ਸੂਰਮੇ', 'ਪੁੱਤ ਸਰਦਾਰਾਂ ਦੇ', 'ਵਿਰੋਧ', 'ਮੈਂ ਮਾਂ ਪੰਜਾਬ ਦੀ' ਵਰਗੀਆਂ ਫਿਲਮਾਂ 'ਚ ਕਮਾਲ ਦੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਹੈ। ਉਨ੍ਹਾਂ ਦੀਆਂ ਇਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। 

Image may contain: 15 people, people sitting
ਦੱਸਣਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ 'ਧਰਤੀ', 'ਮੇਲ ਕਰਾਦੇ ਰੱਬਾ', 'ਜਿੰਨੇ ਮੇਰਾ ਦਿਲ ਲੁੱਟਿਆ', 'ਯਾਰ ਅਣਮੁੱਲੇ', 'ਯਾਰਾਂ ਨਾਲ ਬਹਾਰਾਂ', 'ਤੂੰ ਮੇਰਾ ਬਾਈ ਮੈਂ ਤੇਰਾ ਬਾਈਂ', 'ਰੰਗੀਲੇ', 'ਫਿਰ ਮਾਮਲਾ ਗੜਬੜ ਗੜਬੜ', 'ਅੰਬਰਸਰੀਆ' ਵਰਗੀਆਂ ਕਈ ਸੁਪਰਹਿੱਟ ਫਿਲਮਾਂ 'ਚ ਆਪਣੇ ਅਭਿਨੇ ਦਾ ਲੋਹਾ ਮਨਵਾ ਚੁੱਕੇ ਹਨ।

Image may contain: 5 people, people smiling, beard



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News