ਸ਼ੀਰਾ ਜਸਵੀਰ ਦਾ ਨਵਾਂ ਸਿੰਗਲ ਟਰੈਕ ''ਪੰਜ ਬੈਂਡ'' ਹੋਇਆ ਰਿਲੀਜ਼ (ਵੀਡੀਓ)

9/25/2016 3:59:36 PM

ਜਲੰਧਰ, (ਸੋਮ)— ''ਮੈਨੂੰ ਮੇਰੇ ਮਾਲਕਾਂ ਔਕਾਤ ਵਿਚ ਰੱਖੀਂ'' ਤੇ ''ਜੱਟ ਸਿੱਕਾ ਇਕ ਰੁਪਏ ਦਾ'' ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਸ਼ੀਰਾ ਜਸਵੀਰ ਦਾ ਨਵਾਂ ਸਿੰਗਲ ਟਰੈਕ ''ਪੰਜ ਬੈਂਡ'' ਅੱਜ ਪੇਸ਼ਕਾਰ ਬਿੱਟੂ ਬੱਲੋਵਾਲ ਤੇ ਕੰਪਨੀ ਏਕ ਰਿਕਾਰਡਸ ਵਲੋਂ ਰਿਲੀਜ਼ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਕਾਲੀ ਪ੍ਰਧਾਨ ਨੇ ਦੱਸਿਆ ਕਿ ਨਿਸ਼ੂ ਮੁੱਧ ਵਲੋਂ ਕਲਮਬੱਧ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਖੁਦ ਸ਼ੀਰਾ ਜਸਵੀਰ ਨੇ ਤਿਆਰ ਕੀਤਾ ਹੈ ਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ ''ਤੇ ਫਿਲਮਾਇਆ ਸਰਪੰਚ ਹਜ਼ਾਰਾ ਨੇ ਹੈ। ਇਹ ਗੀਤ ਐਤਵਾਰ ਨੂੰ ਐੱਮ ਐੱਚ-1 ''ਤੇ ਚੱਲਣ ਦੇ ਨਾਲ-ਨਾਲ ਯੂਟਿਊਬ ''ਤੇ ਚਲਾਇਆ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News