ਸ਼ੇਖਰ ਕਪੂਰ ਨੇ ਉਠਾਏ ਸਵਾਲ, ਪਾਕਿ ਨੂੰ ਕਿਉ ਲੱਗਦਾ ਧਾਰਾ 370 ਹਟਾਉਣ ਨਾਲ ਉਸ ਦੀ ਆਪਣੀ ਸੁਰੱਖਿਆ ਨੂੰ ਖਤਰਾ

Tuesday, August 13, 2019 10:15 AM

ਮੁੰਬਈ(ਬਿਊਰੋ)– ਇਨ੍ਹੀਂ ਦਿਨੀਂ ਪੂਰੀ ਦੁਨੀਆ ਵਿਚ ਜੰਮੂ-ਕਸ਼ਮੀਰ ਵਿਚੋਂ ਧਾਰਾ-370 ਹਟਾਏ ਜਾਣ ਦਾ ਮੁੱਦਾ ਕਾਫੀ ਸੁਰਖੀਆਂ ਵਿਚ ਹੈ। ਅਜਿਹੇ ਵਿਚ ਇਕ ਚੈਨਲ ਦੀ ਰਿਪੋਰਟਿੰਗ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਫਿਲਮ ਡਾਇਰੈਕਟਰ ਸ਼ੇਖਰ ਕਪੂਰ ਨੇ ਸਵਾਲ ਖੜ੍ਹੇ ਕੀਤੇ ਹਨ। ਸ਼ੇਖਰ ਕਪੂਰ ਨੇ ਬ੍ਰਿਟੇਨ ਦੇ ਮਸ਼ਹੂਰ ਨਿਊਜ਼ ਚੈਨਲ 'ਤੇ ਗੁੱਸਾ ਜ਼ਾਹਿਰ ਕਰਦਿਆਂ ਟਵਿੱਟਰ 'ਤੇ ਲਿਖਿਆ,''ਤੁਸੀਂ ਕਸ਼ਮੀਰ ਨੂੰ ਭਾਰਤ ਦੇ ਅਧਿਕਾਰ ਵਾਲਾ ਕਸ਼ਮੀਰ ਕਹਿੰਦੇ ਹੋ, ਮੈਂ ਕਾਫੀ ਹੈਰਾਨ ਹੁੰਦਾ ਹਾਂ ਕਿ ਤੁਸੀਂ ਉੱਤਰੀ ਆਇਰਲੈਂਡ ਨੂੰ ਬ੍ਰਿਟੇਨ ਦੇ ਅਧੀਨ ਆਇਰਲੈਂਡ ਕਹਿਣ ਤੋਂ ਕਿਉਂ ਕਤਰਾਉਂਦੇ ਹੋ?''


ਇੰਨਾ ਹੀ ਨਹੀਂ, ਉਸਨੇ ਆਪਣੇ ਦੂਜੇ ਟਵੀਟ ਵਿਚ ਲਿਖਿਆ,''ਮੈਂ ਇਹ ਨਹੀਂ ਸਮਝ ਪਾ ਰਿਹਾ ਕਿ ਪਾਕਿਸਤਾਨ ਨੂੰ ਅਜਿਹਾ ਕਿਉਂ ਲੱਗਦਾ ਹੈ ਕਿ ਧਾਰਾ-370 ਨੂੰ ਹਟਾਏ ਜਾਣ ਨਾਲ ਉਸਦੀ ਆਪਣੀ ਸੁਰੱਖਿਆ ਨੂੰ ਖਤਰਾ ਹੈ। ਕੀ ਤੁਸੀਂ ਸਮਝ ਪਾ ਰਹੇ ਹੋ?''

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨਾਲ ਧਾਰਾ 370 ਹਟਾਏ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀ।
PunjabKesari

 


About The Author

manju bala

manju bala is content editor at Punjab Kesari