B'day spl: ਇਹ ਡਿੰਪਲ ਗਰਲ ਬਣੀ ਸੀ ਸ਼ੇਖਰ ਕਪੂਰ ਦੀ ਤਲਾਕ ਦੀ ਵਜ੍ਹਾ, ਪਤਨੀ ਨੇ ਲਗਾਏ ਸਨ ਗੰਭੀਰ ਦੋਸ਼

12/6/2017 5:19:14 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਿੱਗਜ ਫਿਲਮਕਾਰ, ਐਕਟਰ ਤੇ ਨਿਰਮਾਤਾ ਸ਼ੇਖਰ ਕਪੂਰ ਦਾ ਜਨਮ 6 ਦਸੰਬਰ 1945 ਨੂੰ ਲਾਹੌਰ 'ਚ ਹੋਇਆ ਸੀ। ਉਹ ਸਦਾਬਹਾਰ ਐਕਟਰ ਦੇਵ ਆਨੰਦ ਦੇ ਭਤੀਜੇ ਹਨ। ਹਿੰਦੀ ਸਿਨੇਮਾ 'ਚ ਉਨ੍ਹਾਂ ਦੀ ਪਛਾਣ ਕਿਸੇ ਵੱਡੀ ਸ਼ਖਸੀਅਤ ਤੋਂ ਘੱਟ ਨਹੀਂ ਹੈ। ਉਨ੍ਹਾਂ ਨੇ 'ਮਾਸੂਮ', 'ਬੈਂਡਿਟ ਕੁਈਨ', 'ਐਲੀਜ਼ਾਬੈੱਥ', 'ਮਿਸਟਰ ਇੰਡੀਆ' ਵਰਗੀਆਂ ਬਿਹਤਰੀਨ ਫਿਲਮਾਂ ਦਿੱਤੀਆਂ ਹਨ। ਫਿਲਮਾਂ ਰਾਹੀਂ ਆਪਣੇ ਬਿਹਤਰੀਨ ਕੰਮ ਨੂੰ ਦਰਸਾਉਣ ਵਾਲੇ ਸ਼ੇਖਰ ਕਪੂਰ ਦੀ ਨਿੱਜੀ ਜ਼ਿੰਦਗੀ ਕਾਫੀ ਵਿਵਾਦਾਂ 'ਚ ਰਹੀ ਹੈ।

PunjabKesariਉਨ੍ਹਾਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਆਈ ਕੇ ਗੁਜਰਾਲ ਦੀ ਭਾਣਜੀ ਮੇਘਾ ਗੁਜਰਾਲ ਨਾਲ ਵਿਆਹ ਕੀਤਾ ਸੀ ਪਰ 1994 'ਚ ਦੋਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰਾ ਸੁਚਿਤਰਾ ਕ੍ਰਿਸ਼ਣਾਮੂਰਤੀ ਨਾਲ ਦੂਜਾ ਵਿਆਹ ਕੀਤਾ ਸੀ। 1997 'ਚ ਦੋਹਾਂ ਦਾ ਤਲਾਕ ਹੋ ਗਿਆ।

PunjabKesari ਉਨ੍ਹਾਂ ਦੀ ਇਕ ਬੱਚੀ ਕਾਵੇਰੀ ਕਪੂਰ ਵੀ ਹੈ। ਸ਼ੇਖਰ ਦੀ ਸਾਬਕਾ ਪਤਨੀ ਸੁਚਿਤਰਾ ਕ੍ਰਿਸ਼ਣਾਮੂਰਤੀ ਨੇ ਆਪਣੇ ਤਲਾਕ ਦੀ ਵਜ੍ਹਾ ਅਦਾਕਾਰਾ ਪ੍ਰਿਟੀ ਜ਼ਿੰਟਾ ਨੂੰ ਦੱਸਿਆ ਸੀ। ਉਨ੍ਹਾਂ ਨੇ ਪ੍ਰਿਟੀ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋਹਾਂ ਵਿਚਕਾਰ ਜਾਰੀ ਰੋਮਾਂਟਿਕ ਰਿਲੇਸ਼ਨਸ਼ਿਪ ਦੇ ਕਾਰਨ ਉਨ੍ਹਾਂ ਦਾ ਤਲਾਕ ਹੋਇਆ।

PunjabKesariਉਨ੍ਹਾਂ ਨੇ ਪ੍ਰਿਟੀ ਜ਼ਿੰਟਾ ਨੂੰ 'ਮੈਨਈਟਰ' ਤੱਕ ਕਰਾਰ ਦਿੱਤਾ। ਹਾਲਾਂਕਿ ਪ੍ਰਿਟੀ ਜ਼ਿੰਟਾ ਨੇ ਸੁਚਿਤਰਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਉਨ੍ਹਾਂ ਨੇ ਕਿਹਾ, ਸ਼ੇਖਰ ਮੇਰੇ ਲਈ ਹਮੇਸ਼ਾ ਖਾਸ ਰਹਿਣਗੇ। ਉਹ ਮੈਨੂੰ ਇੰਡਸਟਰੀ 'ਚ ਲਿਆਏ ਸਨ। ਮੇਰੇ 'ਤੇ ਕਿਸੇ ਦਾ ਰਿਸ਼ਤਾ ਤੋੜਣ ਦਾ ਦੋਸ਼ ਲੱਗ ਰਿਹਾ ਹੈ, ਜੋ ਕਿ ਬਦਕਿਸਮਤੀ ਹੈ। ਸੁਚਿਤਰਾ ਦੀ ਦਿਮਾਗੀ ਹਾਲਤ ਸਹੀ ਨਹੀਂ ਹੈ।

PunjabKesariਸ਼ੇਖਰ ਕਪੂਰ ਦਾ ਸ਼ਬਾਨਾ ਆਜ਼ਮੀ ਨਾਲ ਅਫੇਅਰ ਵੀ ਬਾਲੀਵੁੱਡ ਦੀਆਂ ਗਲੀਆਂ 'ਚ ਕਾਫੀ ਚਰਚਿਤ ਰਿਹਾ ਸੀ। ਉਹ ਦੋਵੇਂ 'ਇਸ਼ਕ-ਇਸ਼ਕ' ਦੇ ਸੈੱਟ 'ਤੇ ਮਿਲੇ ਸਨ। ਹੌਲੀ-ਹੌਲੀ ਦੋਹਾਂ ਦਾ ਪਿਆਰ ਪਰਵਾਨ ਚੜ੍ਹਿਆ। 7 ਸਾਲ ਦੇ ਲੰਬੇ ਰਿਲੇਸ਼ਨ ਤੋਂ ਬਾਅਦ ਦੋਵੇਂ ਵੱਖ ਗੋ ਗਏ। ਬ੍ਰੇਕਅੱਪ ਤੋਂ ਬਾਅਦ ਵੀ ਸ਼ਬਾਨਾ ਨੇ ਸ਼ੇਖਰ ਦੀ ਨਿਰਦੇਸ਼ਤ ਪਹਿਲੀ ਫਿਲਮ 'ਮਾਸੂਮ' (1982) 'ਚ ਕੰਮ ਵੀ ਕੀਤਾ ਸੀ। ਸ਼ੇਖਰ ਕਪੂਰ ਨੂੰ 'ਪਦਮਸ਼੍ਰੀ', 'ਬਾਫਟਾ ਐਵਾਰਡ', 'ਨੈਸ਼ਨਲ ਐਵਾਰਡ' ਤੇ ਤਿੰਨ ਫਿਲਮਫੇਅਰ ਐਵਾਰਡਜ਼ ਨਾਲ ਨਵਾਜ਼ਿਆ ਜਾ ਚੁੱਕਾ ਹੈ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News