ਇਸ ਵਜ੍ਹਾ ਕਰਕੇ ਪਾਕਿਸਤਾਨ ਨਹੀਂ ਜਾਵੇਗੀ ਸ਼ਹਿਨਾਜ਼

Saturday, August 12, 2017 7:02 PM
ਇਸ ਵਜ੍ਹਾ ਕਰਕੇ ਪਾਕਿਸਤਾਨ ਨਹੀਂ ਜਾਵੇਗੀ ਸ਼ਹਿਨਾਜ਼

ਮੁੰਬਈ— ਅਭਿਨੇਤਰੀ ਸ਼ਹਿਨਾਜ਼ ਟ੍ਰੇਜਰੀਵਾਲ ਨੇ ਪਾਕਿਸਤਾਨ 'ਚ ਇਕ ਪ੍ਰੋਗਰਾਮ 'ਚ ਭਾਗ ਲੈਣ ਲਈ ਮਨ੍ਹਾ ਕਰ ਦਿੱਤਾ ਹੈ। ਸਾਲ 2017 'ਚ ਅਮਰੀਕੀ ਕਾਮੇਡੀ ਫਿਲਮ 'ਦਿ ਬਿਗ ਸਿਕ' 'ਚ ਇਕ ਪਾਕਿਸਤਾਨੀ ਭੂਮਿਕਾ ਨਿਭਾਅ ਚੁੱਕੀ ਸ਼ਹਿਨਾਜ਼ ਨੂੰ ਪਾਕਿਸਤਾਨ 'ਚ ਇਕ ਪ੍ਰੋਗਰਾਮ ਲਈ ਸੰਪਰਕ ਕੀਤਾ ਗਿਆ ਸੀ। ਹਾਲਾਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਭਿਨੇਤਰੀ ਨੇ ਇਸ ਪ੍ਰੋਗਰਾਮ 'ਚ ਭਾਗ ਲੈਣ ਲਈ ਮਨ੍ਹਾ ਕਰਨ ਦਾ ਫੈਸਲਾ ਕੀਤਾ ਹੈ। ਸ਼ਹਿਨਾਜ਼ ਨੇ ਕਿਹਾ, ''ਅਜੇ ਮੈਂ ਪਾਕਿਸਤਾਨੇ ਦੇ ਪ੍ਰੋਗਰਾਮ 'ਚ ਹਿੱਸਾ ਨਹੀਂ ਲਵਾਂਗੀ ਅਤੇ ਹਾਂ ਮੈਂ ਇਸ ਆਫਰ ਨੂੰ ਇਸ ਲਈ ਤਾਂ ਕਾਰਨ ਮਨ੍ਹਾ ਕੀਤਾ ਹੈ ਕਿਉਂਕਿ ਮੈਨੂੰ ਲਗਦਾ ਹੈ ਕਿ ਇਹ ਸਮਾਂ ਸਹੀ ਨਹੀਂ ਹੈ''।
ਸ਼ਹਿਨਾਜ਼ ਜਲਦ ਹੀ ਆਉਣ ਵਾਲੀ ਫਿਲਮ 'ਕਾਲਾਕਾਂਡੀ' ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਭਾਰਤ ਵਾਪਸ ਪਰਤੀ ਹੈ। ਇਸ ਸਮੇਂ ਇਹ ਮਾਲਦੀਵ 'ਚ ਹੈ। ਇਸ ਤੋਂ ਇਲਾਵਾ ਇਹ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਬੀਤੇ ਦਿਨੀਂ ਇਸ ਅਭਿਨੇਤਰੀ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।