ਸ਼ਰਧਾ ਕਪੂਰ ਨਾਲ ਬ੍ਰੇਕਅੱਪ ਤੋਂ ਬਾਅਦ ਫਰਹਾਨ ਦੇ ਇਸ ਹਸੀਨਾ ਨਾਲ ਅਫੇਅਰ ਦੇ ਚਰਚੇ!

Friday, August 10, 2018 1:54 PM

ਮੁੰਬਈ (ਬਿਊਰੋ)— ਫਰਹਾਨ ਅਖਤਰ ਅਤੇ ਅਧੂਨਾ ਭਵਾਨੀ ਵਿਆਹ ਦੇ 17 ਸਾਲ ਅਕਤੂਬਰ 2016 'ਚ ਵੱਖਰੇ ਹੋ ਗਏ ਸਨ ਪਰ 2017 'ਚ ਦੋਹਾਂ ਦਾ ਆਫੀਸ਼ੀਅਲ ਤਲਾਕ ਹੋਇਆ। ਇਸ ਤੋਂ ਬਾਅਦ ਫਰਹਾਨ ਦੇ ਅਫੇਅਰ ਦੀਆਂ ਖਬਰਾਂ ਆਉਣ ਲੱਗੀਆਂ।

PunjabKesari

ਕਦੇ ਫਰਹਾਨ ਦਾ ਨਾਂ ਅਦਿਤੀ ਰਾਓ ਹੈਦਰੀ ਨਾਲ ਜੋੜਿਆ ਗਿਆ ਅਤੇ ਕਦੇ ਸ਼ਰਧਾ ਕਪੂਰ ਨਾਲ। ਹੁਣ ਇਕ ਵਾਰ ਫਿਰ ਫਰਹਾਨ ਅਖਤਰ ਦਾ ਨਾਂ ਨਵੀਂ ਅਦਾਕਾਰਾ ਨਾਲ ਚਰਚਾ 'ਚ ਆ ਗਿਆ ਹੈ।

PunjabKesari

ਮੀਡੀਆ ਰਿਪੋਰਟ ਮੁਤਾਬਕ ਫਰਹਾਨ ਪਹਿਲਾਂ ਸ਼ਰਧਾ ਕਪੂਰ ਨੂੰ ਡੇਟ ਕਰ ਰਹੇ ਸਨ ਪਰ ਦੋਹਾਂ ਵਿਚਕਾਰ ਰਿਲੇਸ਼ਨ ਲੰਬਾ ਚੱਲ ਨਾ ਸਕਿਆ। ਅੱਜਕਲ ਫਰਹਾਨ ਦਾ ਨਾਂ ਮਸ਼ਹੂਰ ਐਂਕਰ, ਸਿੰਗਰ, ਅਦਾਕਾਰਾ ਅਤੇ ਮਾਡਲ ਸ਼ਿਬਾਨੀ ਦਾਂਡੇਕਰ ਨਾਲ ਜੁੜ ਰਿਹਾ ਹੈ।

PunjabKesari

ਹਾਲ ਹੀ 'ਚ ਸ਼ਿਬਾਨੀ 'ਭਾਵੇਸ਼ ਜੋਸ਼ੀ' ਫਿਲਮ 'ਚ ਅਰਜੁਨ ਕਪੂਰ ਨਾਲ ਆਈਟਮ ਨੰਬਰ 'ਚ ਨਜ਼ਰ ਆਈ ਸੀ। ਫਰਹਾਨ-ਸ਼ਿਬਾਨੀ ਸਾਲ 2015 'ਤੋਂ ਇਕ-ਦੂਜੇ ਨੂੰ ਜਾਣਦੇ ਹਨ ਪਰ ਪਿਛਲੇ ਦਿਨੀਂ ਦੋਹਾਂ ਨੂੰ ਇਕੱਠੇ ਟਾਈਮ ਸਪੈਂਡ ਕਰਦੇ ਦੇਖਿਆ ਗਿਆ।

PunjabKesari

ਸ਼ਿਬਾਨੀ ਦਾਂਡੇਕਰ ਮਸ਼ਹੂਰ ਵੀ. ਜੇ. , ਐਂਕਰ ਅਨੁਸ਼ਾ ਦਾਂਡੇਕਰ ਦੀ ਭੈਣ ਹੈ। ਦੱਸ ਦੇਈਏ ਕਿ ਫਰਹਾਨ ਆਪਣੀ ਜਲਦ ਰਿਲੀਜ਼ ਹੋਣ ਵਾਲੀ ਫਿਲਮ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

PunjabKesari

ਇਸ ਫਿਲਮ 'ਚ ਪ੍ਰਿਯੰਕਾ ਚੋਪੜਾ ਅਤੇ ਜ਼ਾਇਰਾ ਵਸੀਮ ਅਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੀਆਂ ਹਨ, ਜਿਸ ਦੀ ਨਿਰਦੇਸ਼ਕ ਸ਼ੋਨਾਲੀ ਬੋਸ ਹੈ।

PunjabKesari


Edited By

Chanda Verma

Chanda Verma is news editor at Jagbani

Read More