ਹਰਿਆਣਵੀ ਗਾਇਕਾ ਸ਼ਿਖਾ ਰਾਘਵ ਬਹਾਦਰਗੜ੍ਹ ਤੋਂ ਗ੍ਰਿਫਤਾਰ

Saturday, January 12, 2019 9:35 AM
ਹਰਿਆਣਵੀ ਗਾਇਕਾ ਸ਼ਿਖਾ ਰਾਘਵ ਬਹਾਦਰਗੜ੍ਹ ਤੋਂ ਗ੍ਰਿਫਤਾਰ

ਬਹਾਦਰਗੜ੍ਹ (ਪ੍ਰਵੀਨ) - ਹਰਿਆਣਾ ਦੀ ਮਸ਼ਹੂਰ ਗਾਇਕਾ ਸ਼ਿਖਾ ਰਾਘਵ ਨੂੰ ਦਿੱਲੀ ਪੁਲਸ ਦੀ ਇਕ ਵਿਸ਼ੇਸ਼ ਟੀਮ ਨੇ ਬਹਾਦਰਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਸ਼ਿਖਾ ਦੀ ਇਹ ਗ੍ਰਿਫਤਾਰੀ 60 ਲੱਖ ਰੁਪਏ ਦੀ ਇਕ ਠੱਗੀ ਦੇ ਮਾਮਲੇ ਵਿਚ ਹੋਈ ਹੈ। ਲੰਬੇ ਸਮੇਂ ਤੋਂ ਸ਼ਿਖਾ ਪੁਲਸ ਨੂੰ ਝਕਾਨੀ ਦੇ ਕੇ ਬਚਦੀ ਆ ਰਹੀ ਸੀ। ਦਿੱਲੀ ਪੁਲਸ ਦੀ ਟੀਮ ਨੇ ਸ਼ਿਖਾ ਰਾਘਵ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਸ਼ਹਿਰ ਨਾਲ ਲੱਗਦੇ ਖੇਤਾਂ ਵਿਚ ਗਾਣੇ ਦੀ ਸ਼ੂਟਿੰਗ ਕਰ ਰਹੀ ਸੀ।

ਜ਼ਿਕਰਯੋਗ ਹੈ ਕਿ ਦਿੱਲੀ ਦੀ ਇਕ ਔਰਤ ਨੇ ਨੋਟਬੰਦੀ ਦੌਰਾਨ ਸ਼ਿਖਾ ਨੂੰ 60 ਲੱਖ ਰੁਪਏ ਬਦਲਵਾਉਣ ਲਈ ਦਿੱਤੇ ਸਨ ਪਰ ਔਰਤ ਦਾ ਦੋਸ਼ ਹੈ ਕਿ ਨੋਟ ਬਦਲਵਾਉਣ ਦੇ ਬਾਅਦ ਸ਼ਿਖਾ ਨੇ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਨੂੰ ਲੈ ਕੇ ਔਰਤ ਦੀ ਸ਼ਿਕਾਇਤ 'ਤੇ ਸ਼ਿਖਾ ਵਿਰੁੱਧ ਠੱਗੀ ਅਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਉਦੋਂ ਤੋਂ ਉਹ ਪੁਲਸ ਨੂੰ ਝਕਾਨੀ ਦੇ ਕੇ ਬਚਦੀ ਆ ਰਹੀ ਸੀ। ਇਸ ਦੌਰਾਨ ਦਿੱਲੀ ਦੀ ਇਕ ਅਦਾਲਤ ਨੇ ਉਸ ਨੂੰ ਭਗੌੜਾ ਵੀ ਐਲਾਨ ਦਿੱਤਾ ਸੀ। ਨਾਲ ਹੀ ਦਿੱਲੀ ਪੁਲਸ ਨੂੰ ਸ਼ਿਖਾ ਨੂੰ ਤੁਰੰਤ ਗ੍ਰਿਫਤਾਰ ਕਰਨ ਦੇ ਹੁਕਮ ਵੀ ਦਿੱਤੇ ਸਨ। ਇਸੇ ਨੂੰ ਲੈ ਕੇ ਦਿੱਲੀ ਪੁਲਸ ਵਲੋਂ ਇਹ ਕਾਰਵਾਈ ਕੀਤੀ ਗਈ।


Edited By

Sunita

Sunita is news editor at Jagbani

Read More