ਰਣਵੀਰ ਸਿੰਘ ਤੇ ਸ਼ਿਖਰ ਧਵਨ ਦੇ ਡਾਂਸ ਨੇ ਸੋਸ਼ਲ ਮੀਡੀਆ 'ਤੇ ਮਚਾਈ 'ਖਲੀਬਲੀ'

Friday, April 26, 2019 10:28 AM
ਰਣਵੀਰ ਸਿੰਘ ਤੇ ਸ਼ਿਖਰ ਧਵਨ ਦੇ ਡਾਂਸ ਨੇ ਸੋਸ਼ਲ ਮੀਡੀਆ 'ਤੇ ਮਚਾਈ 'ਖਲੀਬਲੀ'

ਮੁੰਬਈ(ਬਿਊਰੋ)— ਰਣਵੀਰ ਸਿੰਘ ਹਰ ਇਵੈਂਟ 'ਚ ਆਪਣੀ ਐਨਰਜੀ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੇ ਹਨ। ਉਨ੍ਹਾਂ ਨਾਲ ਕਈ ਸਟਾਰਸ ਮਸਤੀ ਕਰਦੇ ਨਜ਼ਰ ਆਉਂਦੇ ਹਨ। ਰਣਵੀਰ ਸਿੰਘ ਜਲਦ ਹੀ ਆਪਣੀ ਆਉਣ ਵਾਲੀ ਫਿਲਮ '83' ਦੀ ਸ਼ੂਟਿੰਗ ਕਰਨ ਵਾਲੇ ਹਨ। ਰਣਵੀਰ ਸਿੰਘ ਹਾਲ 'ਚ ਕ੍ਰਿਕਟਰ ਸ਼ਿਖਰ ਧਵਨ ਨਾਲ ਮਸਤੀ ਕਰਦੇ ਨਜ਼ਰ ਆਏ। ਸ਼ਿਖਰ ਧਵਨ ਨੇ ਰਣਵੀਰ ਸਿੰਘ ਨਾਲ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਦੋਵੇਂ ਰਣਵੀਰ ਸਿੰਘ ਦੀ ਫਿਲਮ 'ਪਦਮਾਵਤ' ਦੇ ਗੀਤ 'ਖਲੀਬਲੀ' ਦੇ ਮੂਵਸ ਕਰਦੇ ਨਜ਼ਰ ਆ ਰਹੇ ਹਨ। ਸ਼ਿਖਰ ਧਵਨ  ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,''ਖੂਬ ਜਮੇਗਾ ਰੰਗ, ਜਦੋਂ ਹੋਣਗੇ ਗੱਬਰ ਅਤੇ ਖਿਲਜੀ ਇਕੱਠੇ। ਇਕ-ਦੂੱਜੇ ਦੇ ਮੂਵਸ ਸਿੱਖਦੇ ਹੋਏ।''

 
 
 
 
 
 
 
 
 
 
 
 
 
 

Khoob Jamega rang, Jab ho Gabbar aur Khilji sang! Learning each other's moves ;)

A post shared by Shikhar Dhawan (@shikhardofficial) on Apr 24, 2019 at 9:58am PDT


ਦੱਸ ਦੇਈਏ ਕਿ ਫਿਲਮ '83' ਕਪਿਲ ਦੇਵ ਦੀ ਬਾਓਪਿਕ ਹੈ। ਜਿਸ 'ਚ 1983 'ਚ ਜਿੱਤੇ ਵਰਲਡ ਕੱਪ ਜਿੱਤਣ ਦੇ ਪਲ ਨੂੰ ਦੁਬਾਰਾ ਤੋਂ ਦਿਖਾਇਆ ਜਾਣ ਵਾਲਾ ਹੈ। ਕਪਿਲ ਦੇਵ ਦਾ ਕਿਰਦਾਰ ਰਣਵੀਰ ਸਿੰਘ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਮ 'ਚ 11 ਐਕਟਰਸ ਮੁੱਖ ਭੂਮਿਕਾ 'ਚ ਹਨ। ਇਨ੍ਹਾਂ 'ਚ ਸਾਊਥ ਦੇ ਸਟਾਰ ਜੀਵਾ ਕ੍ਰਿਕਟਰ ਕ੍ਰਿਸ਼ਣਮਚਾਰੀ ਸ਼੍ਰੀਕਾਂਤ, ਐਮੀ ਵਿਰਕ ਕ੍ਰਿਕੇਟਰ ਬਲਵਿੰਦਰ ਸਿੰਘ ਸੰਧੂ ਅਤੇ ਸਾਹਿਲ ਖੱਟਰ ਕ੍ਰਿਕਟਰ ਸੈਯਦ ਕਿਰਮਾਨੀ ਦੀ ਭੂਮਿਕਾ 'ਚ ਨਜ਼ਰ ਆਉਣਗੇ। '83' 'ਚ ਆਰ ਬਦਰੀ, ਹਾਰਡੀ ਸੰਧੂ, ਚਿਰਾਗ ਪਾਟਿਲ, ਸਾਕਿਬ ਸਲੀਮ, ਪੰਕਜ ਤਿਵਾਰੀ, ਤਾਹਿਰ ਭਸੀਨ, ਐਮੀ ਵਿਰਕ ਅਤੇ ਸਾਹਿਲ ਖੱਟਰ ਵਰਗੇ ਕਲਾਕਾਰ ਅਹਿਮ ਕਿਰਦਾਰਾਂ 'ਚ ਨਜ਼ਰ ਆਉਣਗੇ। ਇਹ ਫਿਲ‍ਮ ਸਿਨੇਮਾਘਰਾਂ 'ਚ 10 ਅਪ੍ਰੈਲ 2020 ਨੂੰ ਰਿਲੀਜ਼ ਹੋਵੇਗੀ।


Edited By

Manju

Manju is news editor at Jagbani

Read More