ਫਰਾਹ ਖਾਨ ਤੋਂ ਸ਼ਿਲਪਾ ਤੱਕ ਅਜਿਹੇ ਅਜੀਬੋ-ਗਰੀਬ ਦਿਖਦੇ ਸਨ ਰਿਐਲਿਟੀ ਸ਼ੋਅਜ਼ ਦੇ ਜੱਜ, ਤਸਵੀਰਾਂ ਦੇਖ ਪਛਾਣਨਾ ਹੋਵੇਗਾ ਔਖਾ

9/15/2017 2:20:58 PM

ਮੁੰਬਈ— ਬਾਲੀਵੁੱਡ ਇੰਡਸਟਰੀ ਦੇ ਕਈ ਅਜਿਹੇ ਸਿਤਾਰੇ ਹਨ, ਜੋ ਟੀ. ਵੀ. ਰਿਐਲਿਟੀ ਸ਼ੋਅ 'ਚ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੂੰ ਜੱਜ ਦੇ ਕਿਰਦਾਰ 'ਚ ਵੀ ਖੂਬ ਪਸੰਦ ਕੀਤਾ ਹੈ। ਅਜਿਹੇ ਹੀ ਕਈ ਸ਼ੋਅਜ਼ ਹਨ, ਜਿਨ੍ਹਾਂ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਸ਼ੋਅਜ਼ ਨੂੰ ਜੱਜ ਕਰ ਚੁੱਕੇ ਕਈ ਅਜਿਹੇ ਸਿਤਾਰੇ ਦਿਖਾਉਣ ਜਾ ਰਹੇ ਹਾਂ, ਜਿੰਨੀ ਦੀ ਲੁੱਕ 'ਚ ਕਾਫੀ ਜ਼ਿਆਦਾ ਬਦਲਾਅ ਆ ਚੁੱਕਾ ਹੈ, ਜਿਸ ਨੂੰ ਦੇਖ ਕੇ ਤੁਸੀਂ ਯਕੀਨ ਨਹੀਂ ਕਰ ਸਕੋਗੇ ਕਿ ਇਹ ਉਹੀ ਜੱਜ ਹਨ। ਸ਼ਿਲਪਾ ਸ਼ੈੱਟੀ ਨੇ ਸਾਲ 1993 'ਚ ਸ਼ਾਹਰੁਖ ਖਾਨ ਨਾਲ ਫਿਲਮ 'ਬਾਜੀਰਾਓ' ਨਾਲ ਸ਼ੁਰੂਆਤ ਕੀਤੀ ਸੀ। ਸ਼ਿਲਪਾ ਕਈ ਸ਼ੋਅਜ਼ 'ਚ ਜੱਜ ਬਣੀ, ਜਿਵੇਂ- 'ਝਲਕ ਦਿਖਲਾ ਜਾ' ਅਤੇ 'ਨੱਚ ਬੱਲੀਏ' ਆਦਿ।
ਰੈਮੋ ਡਿਸੂਜਾ
ਰੈਮੋ ਡਿਸੂਜਾ ਦਾ ਅਸਲੀ ਨਾਂ ਗੋਪੀ ਨਾਇਰ ਹੈ। ਉਨ੍ਹਾਂ ਨੇ ਬਤੌਰ ਕੋਰੀਓਗ੍ਰਾਫਰ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਨਿਰਦੇਸ਼ਕ ਵੀ ਬਣ ਗਏ ਹਨ। ਰੈਮੋ ਨੇ 'ਡਾਂਸ ਇੰਡੀਆ ਡਾਂਸ' ਤੋਂ ਲੈ ਕੇ 'ਡਾਂਸ ਪਲੱਸ' ਤੱਕ ਕਈ ਸ਼ੋਅਜ਼ ਜੱਜ ਕਰ ਚੁੱਕੇ ਹਨ।

PunjabKesari
ਮਾਧੁਰੀ ਦੀਕਸ਼ਿਤ
ਮਾਧੁਰੀ ਫਿਲਮ 'ਤੇਜ਼ਾਬ' ਤੋਂ ਪ੍ਰਸਿੱਧ ਹੋਈ ਸੀ। ਮਾਧੁਰੀ ਨੇ ਕਈ ਸ਼ੋਅਜ਼ ਜੱਜ ਕੀਤੇ ਹਨ, ਜਿਨ੍ਹਾਂ 'ਚ ਡਾਂਸ ਸ਼ੋਅ 'ਝਲਕ ਦਿਖਲਾ ਜਾ' ਵੀ ਸ਼ਾਮਲ ਸੀ।

PunjabKesari
ਸ਼੍ਰੇਆ ਘੋਸ਼ਾਲ
ਸ਼੍ਰੇਆ ਘੋਸ਼ਾਲ ਨੂੰ ਸ਼ਾਹਰੁਖ ਖਾਨ ਦੀ 'ਦੇਵਦਾਸ' ਫਿਲਮ ਤੋਂ ਪਛਾਣ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ। ਉਨ੍ਹਾਂ ਨੇ 'ਅਮੂਲ ਸਟਾਰ ਵੌਇਸ ਆਫ ਇੰਡੀਆ ਛੋਟੇ ਉਸਤਾਦ' ਨੂੰ ਜੱਜ ਕੀਤਾ ਸੀ।

PunjabKesari
ਸੋਨੂੰ ਨਿਗਮ
ਸੋਨੂੰ ਨਿਗਮ 4 ਸਾਲ ਦੀ ਉਮਰ ਤੋਂ ਗਾਉਂਦਾ ਆ ਰਿਹਾ ਹੈ। ਉਨ੍ਹਾਂ ਨੇ ਸਭ ਤੋਂ ਪਹਿਲਾ ਆਪਣੇ ਪਿਤਾ ਜੀ ਨਾਲ ਮੰਚ 'ਤੇ ਮਹੁਮੰਦ ਰਫੀ ਗਾ ਗੀਤ 'ਕਿਆ ਹੁਆ ਤੇਰਾ ਵਾਅਦਾ' ਗਾਇਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਸ਼ਾਦੀਆਂ ਤੇ ਪਾਰਟੀਆਂ 'ਚ ਵੀ ਆਪਣੇ ਪਿਤਾ ਜੀ ਨਾਲ ਗੀਤ ਗਾਉਣੇ ਸ਼ੁਰੂ ਕੀਤੇ। ਸੋਨੂੰ ਨੇ 'ਐਕਸ ਫੈਕਟਰ', 'ਇੰਡੀਅਨ ਆਈਡਲ' ਸ਼ੋਅਜ਼ ਨੂੰ ਜੱਜ ਕੀਤਾ ਹੈ।

PunjabKesari
ਹਿਮੇਸ਼ ਰੇਸ਼ਮੀਆ
ਹਿਮੇਸ਼ ਨੇ ਆਪਣੇ ਪਿਤਾ ਦੀ ਇੱਛਾ ਨਾਲ ਸੰਗੀਤ ਨੂੰ ਆਪਣਾ ਕਰੀਅਰ ਬਣਾਇਆ। ਉਨ੍ਹਾਂ ਨੇ ਆਪਣੇ ਸ਼ੁਰੂਆਤ ਸਲਮਾਨ ਖਾਨ ਦੀ ਫਿਲਮ 'ਪਿਆਰ ਕੀਆ ਤੋਂ ਡਰਨਾ ਕਿਆ' ਨਾਲ ਕੀਤੀ ਸੀ। ਉਹ ਟੇਲੀਵਿਜ਼ਨ ਦੇ ਕਈ ਸਿੰਸਿੰਗ ਬੈਸਡ ਰਿਐਲਿਟੀ ਸ਼ੋਅਜ਼ 'ਸਾ ਰੇ ਗਾ ਮਾ ਪਾ', 'ਮਿਊਜ਼ਿਕ ਕਾ ਮਹਾਸ਼ੇਤਰ, 'ਸੁਰ ਸ਼ੇਤਰ' ਨੂੰ ਜੱਜ ਕਰ ਚੁੱਕੇ ਹਨ।

PunjabKesari
ਰਣਵਿਜੈ ਸਿੰਘ
ਰਣਵਿਜੈ ਸਿੰਘ ਮਸ਼ਹੂਰ ਐਂਕਰ ਅਤੇ ਅਭਿਨੇਤਾ ਹੈ। ਰਣਵਿਜੈ ਐੱਮ. ਟੀ. ਵੀ. ਦੇ ਸ਼ੋਅ 'ਰੋਡੀਜ਼' ਤੋਂ ਮਸ਼ਹੂਰ ਹੋਏ। ਰਣਵਿਜੈ ਨੇ 'ਰੋਡੀਜ਼ ਸੀਜ਼ਨ 11' 'ਚ ਬਤੌਰ ਮੁਕਾਬਲੇਬਾਜ਼ ਐਂਟਰੀ ਕੀਤੀ ਸੀ ਅਤੇ ਹੁਣ ਉਹ ਉਸ ਹੀ ਸ਼ੋਅ ਦੇ ਜੱਜ ਹਨ।

PunjabKesari
ਫਰਾਹ ਖਾਨ
ਫਰਾਹ ਖਾਨ ਕੋਰੀਓਗ੍ਰਾਫਰ ਅਤੇ ਡਾਇਰੈਕਟਰ ਹਨ। ਫਰਾਹ ਖਾਨ ਨੇ ਕਈ ਫਿਲਮਾਂ 'ਚ ਕੋਰੀਓਗ੍ਰਾਫੀ ਕੀਤੀ ਹੈ। ਉਨ੍ਹਾਂ ਨੇ ਸ਼ਾਹਰੁਖ ਖਾਨ ਤੋਂ ਸਲਮਾਨ ਖਾਨ ਨਾਲ ਕੰਮ ਕੀਤਾ ਹੈ। ਫਰਾਹ ਨੇ 'ਨੱਚ ਬੱਲੀਏ' ਸ਼ੋਅ ਤੋਂ ਇਲਾਵਾ ਰਿਤਿਕ ਰੋਸ਼ਨ ਨਾਲ ਸ਼ੋਅ 'ਜਸਟ ਡਾਂਸ' ਨੂੰ ਵੀ ਜੱਜ ਕੀਤਾ ਹੈ।

PunjabKesari
ਸੇਖਰ ਸੁਮਨ
ਸੇਖਰ ਸੁਮਨ ਨੇ ਟੀ. ਵੀ. ਸ਼ੋਅ 'ਵਾਹ ਜਨਾਬ' ਨਾਲ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ 'ਚ ਅਦਾਕਾਰੀ ਦਾ ਕਮਾਲ ਦਿਖਾਇਆ। ਸੇਖਰ ਨੇ 'ਮੂਵਰਸ ਐਂਡ ਸ਼ੇਖਰਸ' ਸ਼ੋਅ ਨੂੰ ਜੱਜ ਕੀਤਾ ਹੈ।

PunjabKesari
ਕਿਰਨ ਖੇਰ
ਕਿਰਨ ਖੇਰ ਦੀ ਅਦਾਕਾਰੀ ਨੂੰ 'ਦੇਸਵਾਸ' ਫਿਲਮ ਤੋਂ ਪ੍ਰਸਿੱਧੀ ਮਿਲੀ ਸੀ। ਉਨ੍ਹਾਂ ਨੇ 'ਇੰਡੀਆਜ ਗਾਟ ਟੈਲੇਂਟ' ਨੂੰ ਜੱਜ ਕੀਤਾ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News