ਸ਼ਿਲਪਾ ਸ਼ੈੱਟੀ ਦੇ ਬਾਲੀਵੁੱਡ 'ਚ ਪੂਰੇ ਹੋਏ 24 ਸਾਲ, ਪਤੀ ਨੇ ਵੱਖਰੇ ਹੀ ਅੰਦਾਜ਼ 'ਚ ਟਵੀਟ ਕਰਕੇ ਦਿੱਤੀ ਵਧਾਈ

Monday, November 13, 2017 10:42 AM
ਸ਼ਿਲਪਾ ਸ਼ੈੱਟੀ ਦੇ ਬਾਲੀਵੁੱਡ 'ਚ ਪੂਰੇ ਹੋਏ 24 ਸਾਲ, ਪਤੀ ਨੇ ਵੱਖਰੇ ਹੀ ਅੰਦਾਜ਼ 'ਚ ਟਵੀਟ ਕਰਕੇ ਦਿੱਤੀ ਵਧਾਈ

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਨੂੰ ਅੱਜ ਬਾਲੀਵੁੱਡ 'ਚ ਆਏ 24 ਸਾਲ ਹੋ ਗਏ ਹਨ। ਇਸੇ ਦਿਨ ਉਨ੍ਹਾਂ ਦੀ ਡੈਬਿਊ ਫਿਲਮ 'ਬਾਜ਼ੀਗਰ' ਰਿਲੀਜ਼ ਹੋਈ ਸੀ। ਸੋਸ਼ਲ ਮੀਡੀਆ 'ਤੇ ਫੈਨਜ਼ ਲਗਾਤਾਰ ਵਧਾਈ ਦੇ ਰਹੇ ਹਨ।

PunjabKesari

ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਉਨ੍ਹਾਂ ਨੂੰ ਕੁਝ ਇਸ ਤਰ੍ਹਾਂ ਵਧਾਈ ਦਿੱਤੀ ਕਿ ਸ਼ਿਲਪਾ ਆਪਣਾ ਹਾਸਾ ਨਾ ਰੋਕ ਸਕੀ। ਰਾਜ ਕੁੰਦਰਾ ਨੇ ਟਵੀਟ ਕੀਤਾ, ''ਡਿਅਰੈਸਟ ਸ਼ਿਲਪਾ, ਬਾਲੀਵੁੱਡ 'ਚ 24 ਸਾਲ ਪੂਰੇ ਕਰਨ 'ਤਚੇ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਜਦੋਂ ਤੁਸੀਂ 1 ਸਾਲ ਦੇ ਸੀ ਤਾਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰ ਦਿੱਤੀ ਸੀ। ਅਜੇ ਵੀ ਤੁਸੀਂ ਜਿਲੀਅਨ ਡਾਲਰ ਲੱਗਦੇ ਹੋ। ਸ਼ਾਹਰੁਖ ਖਾਨ ਨੇ ਤੁਹਾਨੂੰ ਬਿਲਡਿੰਗ (ਬਾਜ਼ੀਗਰ) ਤੋਂ ਸੁੱਟ ਦਿੱਤਾ ਸੀ, ਤੁਸੀਂ ਸਿਰਫ ਚੁਪ ਹੀ ਰਹੇ।''


ਰਾਜ ਕੁੰਦਰਾ ਦੇ ਇਸ ਟਵੀਟ 'ਤੇ ਸ਼ਿਲਪਾ ਨੇ ਰਿਪਲਾਈ ਕਰ ਕੇ ਕਿਹਾ, ''ਰਾਜ ਤੁਸੀਂ ਮਜ਼ਾਕੀਆਂ ਹੋ...ਇਸ ਲਈ ਮੈਂ ਤੁਹਾਡੇ ਨਾਲ ਵਿਆਹ ਕਰਵਾਇਆ।'' ਸ਼ਿਲਪਾ ਨੇ ਵੀ ਆਪਣੇ 24 ਸਾਲ ਪੂਰੇ ਹੋਣ 'ਤੇ ਟਵੀਟ ਕਰਕੇ ਕਿਹਾ, ''ਵਿਸ਼ਵਾਸ਼ ਨਹੀਂ ਹੁੰਦਾ ਕਿ 'ਬਾਜੀਗਰ' ਨੂੰ ਤੇ ਮੇਰੇ ਕਰੀਅਰ ਨੂੰ 24 ਸਾਲ ਹੋ ਗਏ ਹਨ। ਇੰਨੇ ਪਿਆਰ ਲਈ ਧਨਵਾਦ।''


ਦੱਸਣਯੋਗ ਹੈ ਕਿ 'ਬਾਜ਼ੀਗਰ' ਸ਼ਿਲਪਾ ਦੀ ਪਹਿਲੀ ਫਿਲਮ ਸੀ। ਫਿਲਮ 'ਚ ਉਨ੍ਹਾਂ ਨਾਲ ਸ਼ਾਹਰੁਖ ਖਾਨ ਤੇ ਕਾਜੋਲ ਸਨ। ਸ਼ਿਲਪਾ ਨੇ ਆਪਣੇ ਕਰੀਅਰ 'ਚ ਕਰੀਬ 50 ਫਿਲਮਾਂ 'ਚ ਕੰਮ ਕੀਤਾ ਹੈ। ਸਾਲ 2009 'ਚ ਉਨ੍ਹਾਂ ਨੇ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਕਰਵਾਇਆ ਸੀ। ਸਾਲ 2012 'ਚ ਉਨ੍ਹਾਂ ਦਾ ਬੇਟਾ ਪੈਦਾ ਹੋਇਆ ਸੀ।