ਕੀ ਅਸਲ ''ਚ ਪ੍ਰੈਗਨੈਂਟ ਹੈ ਸ਼ਿਲਪਾ ਸ਼ੈੱਟੀ, ਖਬਰ ''ਤੇ ਕਲਿਕ ਕਰਕੇ ਜਾਣੋ ਪੂਰਾ ਮਾਮਲਾ
11/15/2017 12:09:24 PM
ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਕੁੰਦਰਾ ਬਾਰੇ ਇਕ ਗੁੱਡ ਨਿਊਜ਼ ਹੈ। ਖਬਰ ਹੈ ਕਿ ਉਹ ਦੋਬਾਰਾ ਗਰਭਵਤੀ ਹੋ ਗਈ ਹੈ। ਅਜੇ ਉਸ ਦਾ ਇਕ ਹੀ ਬੇਟਾ ਵਿਯਾਨ ਹੈ। ਇਸ ਖੁਸ਼ਖਬਰੀ ਨੂੰ ਉਸ ਨੇ ਸਭ ਤੋਂ ਪਹਿਲਾਂ ਭੈਣ ਸ਼ਮਿਤਾ ਸ਼ੈੱਟੀ ਨਾਲ ਸ਼ੇਅਰ ਕੀਤਾ। ਇਸ ਤੋਂ ਪਹਿਲਾਂ ਬਾਲੀਵੁੱਡ ਸ਼ਿਲਪਾ ਸ਼ੈੱਟੀ ਦੇ ਫੈਨਜ਼ 'ਚ ਇਹ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਇਹ ਇੱਕ ਮਜ਼ਾਕ ਹੈ। ਸ਼ਿਲਪਾ ਸ਼ੈੱਟੀ ਫਿਰ ਤੋਂ ਮਾਂ ਨਹੀਂ ਬਣਨ ਵਾਲੀ। ਅਸਲ 'ਚ ਇਹ ਸ਼ਰਾਰਤ ਡਾਇਰੈਕਟਰ ਅਨੁਰਾਗ ਬਸੁ ਨੇ ਕੀਤੀ। ਇੰਨੀ ਦਿਨੀਂ ਸ਼ਿਲਪਾ ਸ਼ੈੱਟੀ ਤੇ ਅਨੁਰਾਗ ਬਸੁ ਇਕੱਠੇ ਡਾਂਸ ਰਿਐਲਿਟੀ ਸ਼ੋਅ 'ਸੁਪਰ ਡਾਂਸਰ 2' ਨੂੰ ਜੱਜ ਕਰ ਰਹੇ ਹਨ। ਸ਼ੋਅ ਦੌਰਾਨ ਅਨੁਰਾਗ ਨੂੰ ਮਸਤੀ ਸੁੱਝੀ। ਉਨ੍ਹਾਂ ਨੇ ਸੈੱਟ 'ਤੇ ਬ੍ਰੇਕ ਦੌਰਾਨ ਹੋਲੀ ਜਿਹੇ ਅਦਾਕਾਰਾ ਦਾ ਫੋਨ ਚੁੱਕ ਲਿਆ। ਫਿਰ ਉਸ ਦੇ ਮੋਬਾਇਲ ਤੋਂ ਉਸ ਦੀ ਭੈਣ ਨੂੰ ਮੈਸੇਜ ਕੀਤਾ ਕਿ ਉਹ ਮੈਂ ਗਰਭਵਤੀ ਹਾਂ। ਮੈਸੇਜ ਮਿਲਦੇ ਹੀ ਸ਼ਮਿਤਾ ਸ਼ੈੱਟੀ ਦੀ ਖੁਸ਼ੀ ਦਾ ਠਿਕਣਾ ਨਾ ਰਿਹਾ। ਉਸ ਨੇ ਸ਼ਿਲਪਾ ਨੂੰ ਫੋਨ ਤੇ ਮੈਸੇਜ ਕਰਕੇ ਵਧਾਈ ਦਿੱਤੀ।
ਪ੍ਰੈਗਨੈਂਸੀ ਦੀ ਵਧਾਈ ਨੂੰ ਲੈ ਕੇ ਸ਼ਿਲਪਾ ਨੂੰ ਕੁਝ ਸਮਝ ਨਾ ਆਇਆ। ਉਸ ਨੇ ਸ਼ਾਮਿਤਾ ਨੂੰ ਕਾਫੀ ਸਮੇਂ ਤੱਕ ਅਜਿਹਾ ਸਮਾਝਿਆ ਕਿ ਅਜਿਹਾ ਕੁਝ ਨਹੀਂ ਹੈ। ਕੁਝ ਦੇਰ ਬਾਅਦ ਸ਼ਿਲਪਾ ਨੂੰ ਅਹਿਸਾਸ ਹੋਇਆ ਕਿ ਇਹ ਸਭ ਅਨੁਰਾਗ ਦੀ ਸ਼ਰਾਰਤ ਹੈ। ਇਸ ਸ਼ਰਾਰਤ ਤੋਂ ਬਾਅਦ ਸ਼ਿਲਪਾ ਤੇ ਅਨੁਰਾਗ ਕਾਫੀ ਹਸੇ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ਿਲਪਾ ਅਨੁਰਾਗ ਦੀ ਸ਼ਰਾਰਤ 'ਚ ਫਸੀ। ਦੋਵੇਂ ਫਿਲਮ 'ਮੇਟਰੋ' 'ਚ ਇਕੱਠੇ ਕੰਮ ਕਰ ਚੁੱਕੇ ਹਨ। ਫਿਲਮ ਦੀ ਸ਼ੂਟਿੰਗ ਦੌਰਾਨ ਵੀ ਸ਼ਿਲਪਾ ਉਨ੍ਹਾਂ ਦੇ ਪ੍ਰੈਂਕ ਦਾ ਸ਼ਿਕਾਰ ਹੋ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ