ਸ਼ਿਲਪਾ ਨੂੰ ਅਜਿਹੇ ਕੀਮਤੀ ਗਿਫਟ ਦਿੰਦੇ ਹਨ ਪਤੀ ਰਾਜ ਕੁੰਦਰਾ, ਆਮ ਆਦਮੀ ਦੇ ਹਨ ਵੱਸ ਤੋਂ ਬਾਹਰ

6/7/2018 1:19:30 PM

ਮੁੰਬਈ (ਬਿਊਰੋ)— ਸਾਲ 2009 'ਚ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ ਵਿਆਹ ਕਰਨ ਤੋਂ ਬਾਅਦ ਬਾਲੀਵੁੱਡ ਦੀ ਧੜਕਣ ਗਰਲ ਭਾਵ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰੀਆਂ 'ਚ ਸ਼ਾਮਲ ਸ਼ਿਲਪਾ ਸ਼ੈਟੀ ਨਾਲ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਬਹੁਤ ਪਿਆਰ ਕਰਦੇ ਹਨ। ਦੋਵੇਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਰਾਹੀਂ ਆਪਣਾ ਪਿਆਰ ਦਰਸਾਉਂਦੇ ਰਹਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਰਾਜ ਕੁੰਦਰਾ, ਸ਼ਿਲਪਾ ਨੂੰ ਕੀਮਤੀ-ਕੀਮਤੀ ਗਿਫਟ ਦਿੰਦੇ ਰਹਿੰਦੇ ਹਨ।

PunjabKesari

ਹਾਲ ਹੀ 'ਚ ਰਾਜ ਕੁੰਦਰਾ ਨੂੰ ਈ. ਡੀ ਨੇ ਬਿਟਕਾਈਨ ਘੋਟਾਲੇ 'ਚ ਸੰਮਨ ਭੇਜਿਆ ਹੈ। ਸਿਰਫ ਇੰਨਾ ਹੀ ਨਹੀਂ ਰਾਜ ਨੂੰ ਇਸ ਤੋਂ ਪਹਿਲਾਂ ਆਈ. ਪੀ. ਐੱਲ. 'ਚ ਸੱਟੇਬਾਜ਼ੀ ਕਾਰਨ ਸ਼ੱਕ ਦੇ ਘੇਰੇ 'ਚ ਲਿਆ ਗਿਆ ਸੀ। ਉਸ ਸਮੇਂ ਇਹ ਸ਼ੱਕ ਵੀ ਜਤਾਇਆ ਗਿਆ ਸੀ ਕਿ ਇਹ ਸਾਰੇ ਗਿਫਟਸ ਉਨ੍ਹਾਂ ਪੈਸਿਆਂ ਨਾਲ ਹੀ ਲਏ ਗਏ ਹਨ। ਜਾਣਾਕਾਰੀ ਮੁਤਾਬਕ ਸ਼ਿਲਪਾ ਅਤੇ ਰਾਜ ਦੀ ਮੁਲਾਕਾਤ ਲੰਡਨ 'ਚ ਹੋਈ ਸੀ। ਇਸ ਤੋਂ ਬਾਅਦ ਦੋਹਾਂ 'ਚ ਡੂੰਘੀ ਦੋਸਤੀ ਹੋ ਗਈ ਅਤੇ ਬਾਅਦ 'ਚ ਦੋਹਾਂ ਨੇ ਵਿਆਹ ਕਰ ਲਿਆ।

PunjabKesari

ਰਾਜ ਨੇ ਸ਼ਿਲਪਾ ਨੂੰ ਵਿਆਹ ਦੀ ਵਰ੍ਹੇਗੰਢ 'ਤੇ ਦੁਬਈ ਦੇ ਬੁਰਜ ਖਲੀਫਾ 'ਚ ਇਕ ਅਪਾਰਟਮੈਂਟ ਗਿਫਟ ਕੀਤਾ ਸੀ। ਇਸ ਅਪਾਰਟਮੈਂਟ ਦੀ ਕੀਮਤ ਕਰੀਬ 50 ਕਰੋੜ ਰੁਪਏ ਹੈ। ਇੰਨਾ ਹੀ ਨਹੀਂ ਰਾਜ ਨੇ ਵਿਆਹ ਦੌਰਾਨ ਸ਼ਿਲਪਾ ਨੂੰ ਡਾਇਮੰਡ ਰਿੰਗ ਵੀ ਗਿਫਟ ਕੀਤੀ ਸੀ, ਜਿਸ ਦੀ ਕੀਮਤ 3 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਸ਼ਿਲਪਾ ਨੇ ਵਿਆਹ 'ਚ ਜੋ ਲਹਿੰਗਾ ਪਾਇਆ ਸੀ ਉਹ ਵੀ ਰਾਜ ਨੇ ਹੀ ਦਿੱਤਾ ਸੀ, ਜਿਸ ਦੀ ਕੀਮਤ ਕਰੀਬ 50 ਲੱਖ ਰੁਪਏ ਸੀ।

PunjabKesari

ਇਸ ਤੋਂ ਬਾਅਦ ਰਾਜ ਕੁੰਦਰਾ ਨੇ ਸ਼ਿਲਪਾ ਨੂੰ ਮੁੰਬਈ 'ਚ 'ਕਿਨਾਰਾ' ਨਾਂ ਦਾ ਇਕ ਬੰਗਲਾ ਗਿਫਟ ਕੀਤਾ ਸੀ। ਕਈ ਸਾਲਾਂ ਤੋਂ ਸ਼ਿਲਪਾ ਇਸ ਬੰਗਲੇ ਨੂੰ ਖਰੀਦਣ ਦਾ ਸੁਪਨਾ ਦੇਖ ਰਹੀ ਸੀ। ਇਸ ਤੋਂ ਇਲਾਵਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੇ ਉਨ੍ਹਾਂ ਨੇ ਇੰਗਲੈਂਡ 'ਚ 7 ਕਮਰਿਆਂ ਦਾ ਇਕ ਆਲੀਸ਼ਾਨ ਬੰਗਲਾ ਅਤੇ ਕਈ ਮਹਿੰਗੀਆਂ ਕਾਰਾਂ ਵੀ ਗਿਫਟ ਕੀਤੀਆਂ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News