ਸਾੜ੍ਹੀ ''ਚ ਵਾਇਰਲ ਹੋਇਆ ਸ਼ਿਲਪਾ ਸ਼ੈੱਟੀ ਦਾ ਖੂਬਸੂਰਤ ਲੁੱਕ

Thursday, December 6, 2018 5:05 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਫਿਟਨੈੱਸ ਕੁਈਨ ਸ਼ਿਲਪਾ ਰਾਜ ਕੁੰਦਰਾ ਅਕ‍ਸਰ ਆਪਣੀ ਲੁੱਕ ਕਾਰਨ ਚਰਚਾ 'ਚ ਰਹਿੰਦੀ ਹੈ। ਇਸ ਵਾਰ ਉਹ ਲਾਲ ਸਾੜ੍ਹੀ 'ਚ ਖੂਬਸੂਰਤ ਲੁੱਕ 'ਚ ਨਜ਼ਰ ਆ ਰਹੀ ਹੈ। 'ਸੁਪਰ ਡਾਂਸਰ' ਦੇ ਪ੍ਰੋਮੋ ਸ਼ੂਟ ਦੌਰਾਨ ਸ਼‍ਿਲ‍ਪਾ ਦੀ ਇਹ ਤਸ‍ਵੀਰਾਂ ਲਈਆਂ ਗਈਆਂ ਸਨ।
PunjabKesari
ਇਸ ਵਿਚ ਸ਼ਿਲਪਾ ਨੇ ਇੰਡੋਵੈਸਟਰਨ ਤਰੀਕੇ ਨਾਲ ਸਾੜ੍ਹੀ ਪਹਿਨੀ ਹੈ। ਸ਼ਿਲਪਾ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਇਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਸਹੀ 'ਚ ਮੁਸ਼‍ਕਲ ਹੈ।
PunjabKesari
ਸ਼ਿਲਪਾ ਸ਼ੈੱਟੀ ਦਾ ਇਹ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ। ਸ਼ਿਲਪਾ ਅਕ‍ਸਰ ਸਾੜ੍ਹੀ 'ਚ ਨਜ਼ਰ ਆਉਂਦੀ ਹੈ। ਆਪਣੇ ਵਧੀਆ ਲੁੱਕ ਲਈ ਸ਼ਿਲਪਾ ਹਮੇਸ਼ਾ ਨਵੇਂ-ਨਵੇਂ ਐਕਸਪੈਰੀਮੈਂਟ ਕਰਦੀ ਰਹਿੰਦੀ ਹੈ।
PunjabKesari
ਸ਼ਿਲਪਾ ਹਮੇਸ਼ਾ ਫਿੱਟਨੈੱਸ ਦੇ ਬਾਰੇ 'ਚ ਲੋਕਾਂ ਨੂੰ ਅਕਸਰ ਜਾਗਰੂਕ ਕਰਦੀ ਰਹਿੰਦੀ ਹੈ। ਉਨ੍ਹਾਂ ਦੇ ਫਿ‍ਟਨੈੱਸ ਵੀਡੀਓਜ਼ ਵੀ ਅਕ‍ਸਰ ਸਾਹਮਣੇ ਆਉਂਦੇ ਰਹਿੰਦੇ ਹਨ।
PunjabKesari
ਅਭਿਨੇਤਰੀ ਸ਼ਿਲਪਾ ਸ਼ੈੱਟੀ ਫਿ‍ਲਹਾਲ ਬਾਲੀਵੁੱਡ ਤੋਂ ਦੂਰ ਹੈ ਪਰ ਲਾਈਫਸਟਾਈਲ ਲਈ ਉਹ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ। ਸ਼ਿਲਪਾ ਸ਼ੈੱਟੀ ਦਾ ਇਕ ਪੁੱਤਰ ਵੀ ਹੈ।
PunjabKesari


About The Author

manju bala

manju bala is content editor at Punjab Kesari