ਵਿਆਹ ਦੀ 9ਵੀਂ ਵਰ੍ਹੇਗੰਢ ''ਤੇ ਰੋਮਾਂਟਿਕ ਹੋਈ ਸ਼ਿਲਪਾ ਸ਼ੈੱਟੀ

Thursday, November 22, 2018 4:21 PM
ਵਿਆਹ ਦੀ 9ਵੀਂ ਵਰ੍ਹੇਗੰਢ ''ਤੇ ਰੋਮਾਂਟਿਕ ਹੋਈ ਸ਼ਿਲਪਾ ਸ਼ੈੱਟੀ

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦਾ ਨਾਂ ਬਾਲੀਵੁੱਡ ਦੇ ਕਪੱਲ 'ਚ ਸ਼ੁਮਾਰ ਹੈ। ਅਕਸਰ ਹੀ ਇਹ ਜੋੜੀ ਇਕ-ਦੂਜੇ ਦੇ ਹੱਥਾਂ 'ਚ ਹੱਥ ਪਾਏ ਨਜ਼ਰ ਆਉਂਦੇ ਰਹਿੰਦੇ ਹਨ। ਸ਼ਿਲਪਾ ਭਾਵੇਂ ਹੀ ਬਾਲੀਵੁੱਡ ਤੋਂ ਦੂਰ ਹੈ ਪਰ ਫਿਰ ਵੀ ਉਹ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਕਦੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਕੇ ਤਾਂ ਕਦੇ ਰਿਐਲਿਟੀ ਸ਼ੋਅ ਨੂੰ ਜੱਜ ਕਰਦੇ ਹੋਏ ਨਜ਼ਰ ਆਉਂਦੀ ਹੈ। ਸ਼ਿਲਪਾ ਤੇ ਰਾਜ ਕੁੰਦਰਾ ਦੇ ਵਿਆਹ ਦੀ ਅੱਜ 9ਵੀਂ ਵਰ੍ਹੇਗੰਢ ਹੈ। ਇਸ ਮੌਕੇ ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਲਈ ਰੋਮਾਂਟਿਕ ਪੋਸਟ ਸ਼ੇਅਰ ਕੀਤਾ ਹੈ।

ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਨਾਲ ਖੂਬਸੂਰਤ ਕੈਪਸ਼ਨ ਵੀ ਦਿੱਤਾ ਹੈ। ਸ਼ਿਲਪਾ ਨੇ ਲਿਖਿਆ, ''ਤੁਹਾਡੇ ਸਰਪ੍ਰਾਈਜ਼ ਤੇ ਵੱਡਾ ਦਿਲ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਫਿਰ ਵੀ ਮੈਂ ਕੁਝ ਚੀਜ਼ਾਂ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਅਸੀਂ ਦੋਵੇਂ ਇਕ-ਦੂਜੇ ਲਈ ਹੀ ਬਣੇ ਹਾਂ। ਜਦੋਂ ਤੱਕ ਜ਼ਿੰਦਾ ਰਹਾਂਗੀ ਤੁਹਾਨੂੰ ਹੀ ਪਿਆਰ ਕਰਾਂਗੀ। ਜੇਕਰ ਉਸ ਤੋਂ ਬਾਅਦ ਵੀ ਕੋਈ ਜ਼ਿੰਦਗੀ ਹੋਵੇਗੀ ਤਾਂ ਵੀ ਪਿਆਰ ਕਰਾਂਗੀ। ਵਿਆਹ ਦੀ ਨੌਵੀਂ ਵਰ੍ਹੇਗੰਢ ਮੁਬਾਰਕ ਹੋਵੇ।''


ਸ਼ਿਲਪਾ ਦੇ ਇਸ ਰੋਮਾਂਟਿਕ ਪੋਸਟ ਤੋਂ ਬਾਅਦ ਰਾਜ ਕੁੰਦਰਾ ਖੁਦ ਨੂੰ ਰੋਕ ਨਾ ਸਕੇ ਅਤੇ ਤੁਰੰਤ ਕੁਮੈਂਟ ਕੀਤਾ। ਰਾਜ ਕੁੰਦਰਾ ਨੇ ਲਿਖਿਆ, ''ਬਸ ਇਕ ਸਾਲ ਹੋਰ ਅਤੇ ਫਿਰ ਅਸੀਂ 10ਵੀਂ ਵਰ੍ਹੇਗੰਢ ਮਨਾਵਾਂਗੇ। ਅਜਿਹਾ ਲੱਗਦਾ ਹੈ ਕਿ ਬਸ ਕੱਲ ਹੀ ਤੁਹਾਡੇ ਨਾਲ ਮੈਂ ਵਿਆਹ ਕਰਵਾਇਆ ਹੋਵੇ।'' ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਇਨ੍ਹੀਂ ਦਿਨੀਂ ਮਾਲਦੀਵ 'ਚ ਛੁੱਟੀਆਂ ਇੰਜੁਆਏ ਕਰ ਰਹੀ ਹੈ। ਸ਼ਿਲਪਾ ਨੇ ਵੈਡਿੰਗ ਐਨੀਵਰਸਰੀ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਇਕ-ਦੂਜੇ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਦੇ ਨਾਲ ਹੀ ਸ਼ਿਲਪਾ ਨੇ ਮਾਲਦੀਵ ਦੀਆਂ ਕੁਝ ਹੋਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ। ਜਾਣਕਾਰੀ ਮੁਤਾਬਕ, ਸ਼ਿਲਪਾ ਤੇ ਰਾਜ ਕੁੰਦਰਾ ਦੀ ਪਹਿਲੀ ਮੁਲਾਕਾਤ ਸਾਲ 2008 'ਚ ਹੋਈ ਸੀ। ਉਸ ਸਮੇਂ ਰਾਜ ਸ਼ਿਲਪਾ ਦੇ ਪਰਫਿਊਮ 'ਐੱਸ 2' ਨੂੰ ਪ੍ਰਮੋਟ ਕਰ ਰਹੇ ਸਨ। ਉਦੋਂ ਤੋਂ ਦੋਵਾਂ ਦਾ ਰਿਸ਼ਤਾ ਅੱਗੇ ਵਧਿਆ ਤੇ ਵਿਆਹ ਦੇ ਬੰਧਨ 'ਚ ਬੱਝ ਗਏ। ਸ਼ਿਲਪਾ ਸ਼ੈੱਟੀ ਨੇ ਬਿਜ਼ਨੈੱਸਮੈਨ ਰਾਜ ਕੁੰਦਰਾ ਨਾਲ 22 ਨਵੰਬਰ 2009 ਨੂੰ ਵਿਆਹ ਕਰਵਾਇਆ ਸੀ।

ਇਨ੍ਹਾਂ ਦੋਵਾਂ ਦਾ ਵਿਆਹ ਬਾਲੀਵੁੱਡ ਦੀ ਸਭ ਤੋਂ ਮਹਿੰਗੇ ਵਿਆਹਾਂ 'ਚ ਸ਼ੁਮਾਰ ਹੈ। ਸ਼ਿਲਪਾ ਦੀ ਮੰਗਣੀ ਦੀ ਅੰਗੂਠੀ ਤੋਂ ਲੈ ਕੇ ਲਹਿੰਗੇ ਦੀ ਕੀਮਤ ਕਾਫੀ ਚਰਚਾ 'ਚ ਰਹੀ ਸੀ। ਕਿਹਾ ਜਾਂਦਾ ਹੈ ਕਿ ਮੰਗਣੀ 'ਚ ਰਾਜ ਕੁੰਦਰਾ ਨੇ ਸ਼ਿਲਪਾ ਨੂੰ 3 ਕਰੋੜ ਦੀ ਅੰਗੂਠੀ ਪਹਿਨਾਈ ਸੀ। ਜਦੋਂ ਕਿ ਲਹਿੰਗੇ ਦੀ ਕੀਮਤ ਕਰੀਬ 50 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ। ਰਾਜ ਕੁੰਦਰਾ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਸ਼ਿਲਪਾ ਨੂੰ ਦੁਬਈ 'ਚ ਬੁਰਜ ਖਲੀਫ ਦੇ 19ਵੇਂ ਫਲੋਰ 'ਤੇ ਇਕ ਅਪਾਰਟਮੈਂਟ ਗਿਫਟ ਕੀਤਾ ਸੀ, ਜਿਸ ਦੀ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।


Edited By

Sunita

Sunita is news editor at Jagbani

Read More