Poster : ਸ਼ਿਲਪਾ ਸ਼ੈੱਟੀ ਬਣੀ ''ਮਹਾਭਾਰਤ'' ਦੀ ''ਦਰੋਪਦੀ'', ਲੁੱਕ ਕਰੇਗਾ ਹੈਰਾਨ

Wednesday, October 10, 2018 3:51 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਫਿਟਨੈੱਸ ਕੁਈਨ ਸ਼ਿਲਪਾ ਰਾਜ ਕੁੰਦਰਾ ਨੇ ਹਾਲ ਹੀ 'ਚ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਸਿਲਪਾ ਕਾਫੀ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਪੋਸਟਰ 'ਚ ਸ਼ਿਲਪਾ ਦੀ ਲੁੱਕ 'ਦਰੋਪਦੀ' ਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਸ਼ਿਲਪਾ ਵੀ ਆਮਿਰ ਖਾਨ ਦੇ ਪ੍ਰੋਜੈਕਟ 'ਮਹਾਭਾਰਤ' ਦਾ ਹਿੱਸਾ ਹੈ ਤਾਂ ਤੁਹਾਡੀ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਅਜਿਹਾ ਬਿਲਕੁਲ ਨਹੀਂ ਹੈ। ਅਸਲ 'ਚ ਸ਼ਿਲਪਾ ਨੇ 'ਦਰੋਪਦੀ' ਦਾ ਕਿਰਦਾਰ ਕੀਤਾ ਹੈ ਪਰ ਕਿਸੇ ਫਿਲਮ ਲਈ ਨਹੀਂ ਸਗੋਂ ਇਕ ਰੇਡੀਓ ਸ਼ੋਅ ਲਈ। ਇਸ 'ਚ ਉਸ ਨੇ 'ਦਰੋਪਦੀ' ਦੇ ਕਿਰਦਾਰ ਨੂੰ ਆਪਣੀ ਆਵਾਜ਼ ਦਿੱਤੀ ਹੈ।

PunjabKesari

ਇਹ ਸ਼ੋਅ ਰੇਡੀਓ 'ਤੇ ਸ਼ੁਰੂ ਹੋਣਾ ਹੈ, ਜਿਸ ਲਈ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸ਼ਿਲਪਾ ਨੇ ਲਿਖਿਆ, “ਇਕ ਹੋਰ ਨਵਾਂ ਕਿਰਦਾਰ ਕਰਨ ਲਈ ਬੇਤਾਬ ਹਾਂ। ਇਸ ਵਾਰ ਮੈਨੂੰ ਸਭ ਸੁਣਨਾ।'' ਦੱਸ ਦੇਈਏ ਕਿ ਇਸ ਰੇਡੀਓ ਸ਼ੋਅ ਦਾ ਹਿੱਸਾ ਸ਼ਕਤੀ ਕਪੂਰ ਵੀ ਹਨ, ਜਿਸ ਬਾਰੇ ਉਨ੍ਹਾਂ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਹੈਰਾਨ ਹਨ ਕਿ ਇਹ ਸ਼ੋਅ ਸਿਰਫ ਆਵਾਜ਼ ਰਾਹੀ ਇੰਨੇ ਲੋਕਾਂ ਤੱਕ ਪਹੁੰਚੇਗਾ।'' ਕੁਝ ਦਿਨ ਪਹਿਲਾਂ ਹੀ ਸ਼ਿਲਪਾ ਆਪਣੇ ਪਤੀ ਰਾਜ ਕੁੰਦਰਾ ਨਾਲ ਮੁੰਬਈ 'ਚ ਡਿਨਰ ਡੇਟ 'ਤੇ ਸਪਾਟ ਹੋਈ ਸੀ, ਜਿੱਥੇ ਸ਼ਿਲਪਾ ਗਜ਼ਬ ਦੀ ਖੂਬਸੂਰਤ ਲੱਗ ਰਹੀ ਸੀ।


Edited By

Chanda Verma

Chanda Verma is news editor at Jagbani

Read More