ਸ਼ਿਲਪਾ ਸ਼ੈਟੀ ਨੇ ਠੁਕਰਾਈ ਸਲਿਮਿੰਗ ਪਿਲ ਦੇ ਇੰਡੋਰਸਮੈਂਟ ਦੀ 10 ਕਰੋੜ ਦੀ ਡੀਲ

8/19/2019 10:42:32 AM

ਮੁੰਬਈ(ਬਿਊਰੋ)– ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਸਲਿਮਿੰਗ ਪਿਲ ਦੇ ਇੰਡੋਰਸਮੈਂਟ ਦੀ 10 ਕਰੋੜ ਦੀ ਡੀਲ ਠੁਕਰਾ ਦਿੱਤੀ ਹੈ। ਸ਼ਿਲਪਾ ਸ਼ੈੱਟੀ ਆਪਣੀ ਸਿਹਤ ਤੇ ਫਿਟਨੈੱਸ ਦਾ ਕਾਫੀ ਧਿਆਨ ਰੱਖਦੀ ਹੈ। ਉਹ ਸੋਸ਼ਲ ਮੀਡੀਆ ’ਤੇ ਵੀ ਅਕਸਰ ਫੈਨਸ ਨਾਲ ਆਪਣਾ ਫਿਟਨੈੱਸ ਮੰਤਰ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਖਾਣ-ਪੀਣ ਨੂੰ ਲੈ ਕੇ ਸ਼ਿਲਪਾ ਕਾਫੀ ਸਾਵਧਾਨ ਰਹਿੰਦੀ ਹੈ। ਫੈਨਸ ਦੇ ਫਾਲੋਅਰਸ ਦੇ ਵਿਚ ਉਹ ਕੁਝ ਵੀ ਨੁਕਸਾਨਦੇਹ ਚੀਜ਼ ਪ੍ਰਮੋਟ ਕਰਨ ਤੋਂ ਬਚਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਲਪਾ ਸ਼ੈਟੀ ਨੂੰ ਇਕ ਕੰਪਨੀ ਨੇ ਆਯੁਰਵੈਦਿਕ ਸਲਿਮਿੰਗ ਪਿਲ ਦੇ ਇੰਡੋਰਸਮੈਂਟ ਲਈ 10 ਕਰੋੜ ਦੀ ਡੀਲ ਆਫਰ ਕੀਤੀ ਸੀ।
PunjabKesari
ਸ਼ਿਲਪਾ ਸ਼ੈਟੀ ਨੇ ਹਾਲਾਂਕਿ ਨਮਰਤਾ ਨਾਲ ਇਸ ਆਫਰ ਨੂੰ ਠੁਕਰਾ ਦਿੱਤਾ। ਸ਼ਿਲਪਾ ਨੇ ਕਿਹਾ, ‘‘ਮੈਂ ਕੁਝ ਅਜਿਹਾ ਨਹੀਂ ਵੇਚ ਸਕਦੀ, ਜਿਸ ’ਤੇ ਮੈਨੂੰ ਵਿਸ਼ਵਾਸ ਨਾ ਹੋਵੇ। ਸਲਿਮ ਪਿਲ ਅਤੇ ਫੈਟ ਡਾਈਟ ਲੁਭਾਉਂਦੇ ਹਨ, ਕਿਉਂਕਿ ਉਹ ਤੁਰੰਤ ਅਸਰ ਕਰਨ ਦਾ ਦਾਅਵਾ ਕਰਦੇ ਹਨ ਪਰ ਇਕ ਰੁਟੀਨ ’ਤੇ ਟਿਕੇ ਰਹਿਣਾ ਅਤੇ ਹੈਲਦੀ ਖਾਣ ਨਾਲ ਖੁਦ ’ਤੇ ਜੋ ਮਾਣ ਮਹਿਸੂਸ ਹੁੰਦਾ ਹੈ, ਉਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਹੈ। ਲਾਈਫ ਸਟਾਈਲ ’ਚ ਤਬਦੀਲੀ ਹੀ ਲੰਬੇ ਸਮੇਂ ਤਕ ਕਾਰਗਰ ਰਹਿ ਸਕਦੀ ਹੈ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News