ਇਸ ਗੱਲ ਤੋਂ ਤੰਗ ਆ ਕੇ ਸ਼ਿਲਪਾ ਸ਼ਿੰਦੇ ਨੇ ਡਿਲੀਟ ਕੀਤਾ ਟਵਿਟਰ ਅਕਾਊਂਟ

1/24/2019 10:44:48 AM

ਮੁੰਬਈ(ਬਿਊਰੋ)—'ਭਾਬੀ ਜੀ ਘਰ ਪਰ ਹੈਂ' ਅਤੇ 'ਬਿੱਗ ਬੌਸ' ਨਾਲ ਚਰਚਾਂ 'ਚ ਆਉਣ ਵਾਲੀ ਅਤੇ ਟੀ.ਵੀ. ਦੀ ਮਸ਼ਹੂਰ ਅਦਾਕਾਰਾ ਸ਼ਿਲ‍ਪਾ ਸ਼ਿੰਦੇ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਉਹ ਆਏ ਦਿਨ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਕਈ ਚੀਜ਼ਾਂ ਨੂੰ ਲੈ ਕੇ ਚਰਚਾਂ 'ਚ ਰਹਿੰਦੀ ਹੈ। ਕਈ ਵਾਰ ਤਾਂ ਉਨ੍ਹਾਂ ਨੂੰ ਆਲੋਚਨਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਪਰ ਬੀਤੀ ਰਾਤ ਸ਼ਿਲ‍ਪਾ ਸ਼ਿੰਦੇ ਨੇ ਆਪਣਾ ਟਵਿਟਰ ਅਕਾਊਂਟ ਡਿਲੀਟ ਕਰਕੇ ਫੈਨਜ਼ ਨੂੰ ਹੀ ਵੱਡਾ ਝਟਕਾ ਦੇ ਦਿੱਤਾ। ਜਦੋਂ ਸ਼ਿਲਪਾ ਕੋਲੋਂ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਇਸ ਫੈਸਲੇ ਦੇ ਪਿੱਛੇ ਦਾ ਕਾਰਨ ਦਸਿਆ।

PunjabKesari
ਉਨ੍ਹਾਂ ਨੇ ਦੱਸਿਆ,'' ਉਨ੍ਹਾਂ ਦੇ ਇਕ ਫੈਨ ਨੇ ਉਨ੍ਹਾਂ ਦੀ ਕਿਸੇ ਪੋਸ‍ਟ ਨਾਲ ਟੈਗ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਰੀਟਵੀਟ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਹੀ ਫੈਨਜ਼ ਉਨ੍ਹਾਂ ਨੂੰ ਸਮਝਾਉਣ ਲੱਗੇ ਕਿ ਤੁਸੀਂ ਦੂਜਿਆਂ ਦੇ ਮੈਟਰ 'ਚ ਕਿਉਂ ਪੈਂਦੇ ਹੋ।''

PunjabKesari
ਸ਼ਿਲਪਾ ਨੇ ਅੱਗ ਕਿਹਾ,'' ਬੇਸੀਕਲੀ ਮੈਨੂੰ ਕੀ ਲਗਿਆ ਕਿ ਸਾਡੇ ਫੈਨਜ਼ ਸਿਰਫ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ ਕੀ ਹੋ ਰਿਹਾ ਹੈ? ਸਾਡੇ ਕਿਹੜੇ ਨਵੇਂ ਪ੍ਰੋਜੈਕਟ ਆਉਣ ਵਾਲੇ ਹਨ, ਇਹ ਜਾਨਣਾ ਚਾਹੁੰਦੇ ਹਨ। ਜਿਸ ਨੂੰ ਸ਼ੇਅਰ ਕਰਨ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਪਰ ਮੇਰੇ ਖਿਆਲ ਨਾਲ ਸੋਸ਼ਲ ਮੀਡੀਆ ਇਕ ਅਜਿਹੀ ਥਾਂ ਹੈ ਜਿੱਥੇ ਅਸੀਂ ਆਪਣੀ ਆਵਾਜ਼ ਉਠਾ ਸਕਦੇ ਹਾਂ, ਆਪਣੇ ਵਿਚਾਰ ਰੱਖ ਸਕਦੇ ਹਾਂ ਪਰ ਜਦੋਂ ਤੁਸੀਂ ਆਪਣੀ ਰਾਏ ਰੱਖਦੇ ਹੋ ਤਾਂ ਤੁਹਾਡੇ ਫੈਨਜ਼ ਤੁਹਾਨੂੰ ਕਰੈਕ‍ਟ ਕਰਨ ਲੱਗਦੇ ਹਨ। ਉਹ ਤੁਹਾਨੂੰ ਕੰਟਰੋਲ ਕਰਨ ਲੱਗਦੇ ਹਨ। ਜੋ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ।''

PunjabKesari
ਸ਼ਿਲਪਾ ਨੇ ਇਕ ਘਟਨਾ ਯਾਦ ਕਰਦੇ ਹੋਏ ਦੱਸਿਆ,''ਮੈਂ ਦਾਨਿਸ਼ ਜੇਹਾਨ ਦੀ ਮੌਤ ਦੀ ਜਾਂਚ ਲਈ ਮੁੰਬਈ ਪੁਲਸ ਨੂੰ ਟੈਗ ਕੀਤਾ ਸੀ। ਜਿਵੇਂ ਹੀ ਮੈਂ ਵਿਰੋਧ ਕੀਤਾ ਮੈਨੂੰ ਸਪੋਰਟ ਕਰਨ ਦੀ ਬਜਾਏ ਜੋ ਮੈਨੂੰ ਫਾਲੋ ਕਰਦੇ ਹਨ ਉਹ ਮੈਨੂੰ ਕਰੈਕਟ ਕਰਨ ਲੱਗੇ। ਇਸ ਲਈ ਮੈਨੂੰ ਲੱਗਦਾ ਹੈ ਕਿ ਅਜੋਕੇ ਸਮੇਂ 'ਚ ਕੋਈ ਕਿਸੇ ਦੀ ਮਦਦ ਲਈ ਸਾਹਮਣੇ ਨਹੀਂ ਆਉਂਦਾ।''

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News