ਸਿੱਧੂ ਦੇ ਹੱਕ ''ਚ ਆ ਕੇ ਬੁਰੀ ਫਸੀ ਸ਼ਿਲਪਾ ਸ਼ਿੰਦੇ, ਮਿਲ ਰਹੀਆਂ ਰੇਪ ਦੀਆਂ ਧਮਕੀਆਂ

Tuesday, February 26, 2019 10:12 AM
ਸਿੱਧੂ ਦੇ ਹੱਕ ''ਚ ਆ ਕੇ ਬੁਰੀ ਫਸੀ ਸ਼ਿਲਪਾ ਸ਼ਿੰਦੇ, ਮਿਲ ਰਹੀਆਂ ਰੇਪ ਦੀਆਂ ਧਮਕੀਆਂ

ਨਵੀਂ ਦਿੱਲੀ (ਬਿਊਰੋ) — 'ਬਿੱਗ ਬੌਸ 11' ਦੀ ਜੇਤੂ ਸ਼ਿਲਪਾ ਸ਼ਿੰਦੇ ਆਪਣੇ ਵਿਵਾਦਿਤ ਬਿਆਨ ਕਾਰਨ ਹਮੇਸ਼ਾ ਸੁਰਖੀਆਂ 'ਚ ਛਾਈ ਰਹਿੰਦੀ ਹੈ। ਆਪਣੇ ਪ੍ਰੋਜੈਕਟਸ ਤੋਂ ਜ਼ਿਆਦਾ ਉਹ ਆਪਣੇ ਬਿਆਨਾਂ ਤੇ ਸੋਸ਼ਲ ਮੀਡੀਆ ਟਰੋਲਿੰਗ ਕਾਰਨ ਚਰਚਾ 'ਚ ਰਹੀ ਹੈ ਪਰ ਇਸ ਵਾਰ ਤਾਂ ਟਰੋਲਰਸ ਨੇ ਹੱਦ ਹੀ ਪਾਰ ਕਰ ਦਿੱਤੀ ਹੈ। ਭਾਬੀਜੀ ਦੇ ਨਾਂ ਨਾਲ ਮਸ਼ਹੂਰ ਹੋਈ ਅਦਾਕਾਰਾ ਨੂੰ ਟਰੋਲਰਸ ਨੇ ਰੇਪ ਦੀ ਧਮਕੀ ਤੱਕ ਦੇ ਦਿੱਤੀ ਹੈ। ਦਰਅਸਲ ਸ਼ਿਲਪਾ ਸ਼ਿੰਦੇ ਨੇ ਨਵਜੋਤ ਸਿੰਘ ਸਿੱਧੂ ਦੇ ਪੁਲਵਾਮਾ ਅੱਤਵਾਦੀ ਹਮਲੇ 'ਤੇ ਦਿੱਤੇ ਬਿਆਨ ਦਾ ਸਮਰਥਨ ਕੀਤਾ ਸੀ, ਜਿਸ ਤੋਂ ਬਾਅਦ ਉਹ ਟਰੋਲਰਸ ਦੇ ਨਿਸ਼ਾਨੇ 'ਤੇ ਆ ਗਈ। 

ਟਰੋਲਰਸ ਨੂੰ ਸ਼ਿਲਪਾ ਦਾ ਕਰਾਰਾ ਜਵਾਬ

ਟਰੋਲਿੰਗ 'ਤੇ ਬੋਲਦੇ ਹੋਏ ਸ਼ਿਲਪਾ ਨੇ ਕਿਹਾ, ''ਅਜਿਹੇ ਲੋਕਾਂ ਖਿਲਾਫ ਐਕਸ਼ਨ ਲੈਣ ਦੀ ਗੱਲ ਆਖੀ। ਉਸ ਨੇ ਕਿਹਾ, ਮੈਂ ਇਨ੍ਹਾਂ ਲੋਕਾਂ ਖਿਲਾਫੀ ਕਾਨੂੰਨੀ ਕਾਰਵਾਈ ਕਰਾਂਗੀ। ਸਮਾਂ ਆ ਗਿਆ ਹੈ ਕਿ ਅਥਾਰਿਟੀ ਕੜਾ ਐਕਸ਼ਨ ਲਵੇ ਅਤੇ ਅਜਿਹੇ ਲੋਕਾਂ ਨੂੰ ਦਬੋਚਿਆ ਜਾਵੇ, ਜੋ ਮਹਿਲਾਵਾਂ 'ਤੇ ਇੰਝ ਹਮਲਾ ਕਰਦੇ ਹਨ। ਮੈਂ ਇਨ੍ਹਾਂ ਲੋਕਾਂ ਨੂੰ ਵੀ ਅੱਤਵਾਦੀ ਬੁਲਾਉਂਦੀ ਹਾਂ, ਜਿਸ ਦੇ ਕੰਮ ਜੈਸ਼-ਏ-ਮਹੁਮੰਦ ਤੇ ਲਸ਼ਕਰ ਵਰਗੇ ਗਲਤ ਹੁੰਦੇ ਹਨ।'' ਉਸ ਨੇ ਅੱਗੇ ਕਿਹਾ, ''ਸਿੱਧੂ ਪਾਜੀ ਨੇ ਕਿਉਂ ਗਲਤ ਕਿਹਾ? ਲੋਕ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਅੱਤਵਾਦ ਨੂੰ ਕਿੱਥੇ ਸਪੋਰਟ ਕੀਤਾ? ਮੈਂ ਸਹਿਮਤ ਹਾਂ ਕਿ ਉਹ ਆਪਣੇ ਦੋਸਤ ਇਮਰਾਨ ਖਾਨ ਖਿਲਾਫ ਨਾ ਬੋਲ ਕੇ ਸ਼ਾਇਦ ਰਾਜਨੀਤਿਕ ਤੌਰ 'ਤੇ ਸਹੀਂ ਹੋਣਗੇ ਪਰ ਤੁਹਾਨੂੰ ਸਮਝਣਾ ਹੋਵੇਗਾ ਕਿ ਉਨ੍ਹਾਂ ਨੇ ਇਕੱਠਿਆ ਕਈ ਸਾਲਾਂ ਤੱਕ ਖੇਡਿਆ ਹੈ। ਕਿਉਂ ਹਰ ਕੋਈ ਉਨ੍ਹਾਂ ਪਿੱਛੇ ਪਿਆ ਹੈ।''

ਸ਼ੋਅ ਤੋਂ ਸਿੱਧੂ ਨੂੰ ਬਾਹਰ ਕੱਢੇ ਜਾਣ 'ਤੇ ਸ਼ਿਲਪਾ ਦਾ ਬਿਆਨ

'ਦਿ ਕਪਿਲ ਸ਼ਰਮਾ ਸ਼ੋਅ' ਤੋਂ ਸਿੱਧੂ ਨੂੰ ਬਾਹਰ ਕੱਢੇ ਜਾਣ 'ਤੇ ਸ਼ਿਲਪਾ ਨੇ ਕਿਹਾ, ''ਮੈਂ ਪੂਰੀ ਤਰ੍ਹਾਂ ਕਿਸੇ 'ਤੇ ਬੈਨ ਲਾਉਣ ਦੇ ਖਿਲਾਫ ਹਾਂ, ਜਿਸ ਦੇ ਵਿਚਾਰ ਤੁਹਾਡੇ ਨਾਲ ਨਹੀਂ ਹਨ। ਅਫਸੋਸ ਦੀ ਗੱਲ ਹੈ ਕਿ ' CINTAA' ਤੇ ਦੂਜੀ ਇੰਡਸਟਰੀ ਵੀ ਇਸ 'ਚ ਸਮਾਨ ਰੂਪ ਨਾਲ ਉਲਝੀ ਹੋਈ ਹੈ। ਤੁਸੀਂ ਮੈਨੂੰ ਆਪਣੀ ਆਜੀਵਿਕਾ ਕਮਾਉਣ ਦੇ ਅਧਿਕਾਰ ਤੋਂ ਵਾਂਝੇ ਨਹੀਂ ਕਰ ਸਕਦੇ। ਮੈਂ ਟੈਲੇਂਟ ਦੇ ਆਧਾਰ 'ਤੇ, ਪਾਕਿਸਤਾਨੀ ਕਲਾਕਾਰਾਂ ਦੇ ਬਾਲੀਵੁੱਡ 'ਚ ਕੰਮ ਕਰਨ ਦੇ ਅਧਿਕਾਰਾਂ ਲਈ ਲੜ ਸਕਦੀ ਹਾਂ। ਮੈਂ ਇਸ ਬੈਨ ਕਲੱਚਰ ਦੀ ਸ਼ਿਕਾਰ ਰਹੀ ਹਾਂ। ਇਸ ਲਈ ਮੈਂ ਜਾਣਦੀ ਹਾਂ ਕਿ ਇਸ 'ਚ ਕੁਝ ਗਲਤ ਨਹੀਂ ਹੈ।''

ਪਾਕਿਸਤਨ ਦੀ ਹਿਮਾਇਤ ਕਰਨ 'ਤੇ ਹਰ ਪਾਸੇ ਹੋਈ ਸਿੱਧੂ ਦੀ ਆਲੋਚਨਾ

ਦੱਸ ਦਈਏ ਕਿ ਸਿੱਧੂ ਦੇ ਪਾਕਿਸਤਾਨ ਦੇ ਸਮਰਥਨ ਕਰਨ ਤੋਂ ਬਾਅਦ ਹਰ ਪਾਸੇ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚੋਂ ਕੱਢ ਦਿੱਤਾ ਗਿਆ। ਮੁੰਬਈ ਦੀ ਫਿਲਮ ਸਿਟੀ 'ਚ ਉਨ੍ਹਾਂ ਦੀ ਐਂਟਰੀ 'ਤੇ ਵੀ ਬੈਨ ਕੀਤਾ ਗਿਆ ਹੈ। ਫਿਲਮਕਾਰ ਅਸ਼ੋਕ ਪੰਡਿਤ ਨੇ ਸਲਮਾਨ ਖਾਨ ਨੂੰ ਸ਼ੋਅ 'ਚ ਸਿੱਧੂ ਨੂੰ ਬਾਹਰ ਕਰਨ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਤੋਂ ਬਾਅਦ ਕਪਿਲ ਨੇ ਸਿੱਧੂ ਸਮਰਥਨ ਕੀਤਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ '#BoycottKapilSharmaShow' ਅਤੇ '#UnsubscribeSonyTV' ਤੋਂ ਬਾਅਦ '#BoycottKapilSharma' ਟਰੈਂਡ ਕਰਨ ਲੱਗਾ।

ਕੀ ਕਿਹਾ ਸੀ ਸਿੱਧੂ ਨੇ

ਸਿੱਧੂ ਨੇ ਕਿਹਾ ਸੀ, ''ਕੁਝ ਲੋਕਾਂ ਦੀ ਕਰਤੂਤ ਲਈ ਪੂਰੇ ਦੇਸ਼ ਨੂੰ ਜਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ ਹੈ। ਇਹ ਇਕ ਬੇਹੱਦ ਕਾਇਰਤਾਨਾ ਹਮਲਾ ਸੀ। ਮੈਂ ਇਸ ਹਮਲੇ ਦੀ ਕੜੀ ਨਿੰਦਿਆ ਕਰਦਾ ਹਾਂ। ਹਿੰਸਾ ਨੂੰ ਕਿਸੇ ਵੀ ਤਰੀਕੇ ਨਾਲ ਜਾਇਜ ਨਹੀਂ ਠਹਿਰਾਇਆ ਜਾ ਸਕਦਾ, ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਉਨ੍ਹਾਂ ਨੂੰ ਇਸ ਸਜ਼ਾ ਮਿਲਣੀ ਚਾਹੀਦੀ ਹੈ। ਭਾਰਤ-ਪਾਕਿਸਤਾਨ ਦੇ ਮੁੱਦਿਆਂ ਦਾ ਸਥਾਈ ਹੱਲ ਕੱਢਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੇ ਲੋਕਾਂ (ਅੱਤਵਾਦੀਆਂ) ਦਾ ਕੋਈ ਦੇਸ਼, ਧਰ ਤੇ ਜਾਤੀ ਨਹੀਂ ਹੁੰਦੀ। ਚੰਦ ਲੋਕਾਂ ਕਾਰਨ ਪੂਰੇ ਰਾਸ਼ਟਰ ਨੂੰ ਜਿੰਮੇਦਾਰ ਨਹੀਂ ਠਹਿਰਾਇਆ ਜਾ ਸਕਦਾ।''


Edited By

Sunita

Sunita is news editor at Jagbani

Read More