ਅਦਾਕਾਰਾ ਦੀ ਦਾਦੀ ਦੇ ਬੋਲਡ ਕਿਰਦਾਰਾਂ ਨੇ ਫੈਲਾਈ ਸੀ ਸਨਸਨੀ, 20 ਸਾਲ ਦੀ ਉਮਰ 'ਚ ਕੀਤੀ ਫਿਲਮੀ ਕਰੀਅਰ ਦੀ ਸ਼ੁਰੂਆਤ

11/20/2017 1:45:09 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਅਦਾਕਾਰਾ ਤੇ ਸਾਬਕਾ ਮਾਡਲ ਸ਼ਿਲਪਾ ਸ਼ਿਰੋਡਕਰ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 20 ਨਵੰਬਰ 1969 ਨੂੰ ਹੋਇਆ ਸੀ। ਸ਼ਿਲਪਾ ਨੇ ਸਿਰਫ 20 ਸਾਲ ਦੀ ਉਮਰ 'ਚ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ। ਉਹ ਆਪਣੇ ਬੋਲਡ ਕਿਰਦਾਰਾਂ ਲਈ ਕਾਫੀ ਮਸ਼ਹੂਰ ਰਹ। ਝਰਨੇ ਹੇਠਾਂ ਚਿੱਟੇ ਰੰਗ ਦੀ ਸਾੜੀ 'ਚ ਉਸ ਦਾ 'ਰਾਧਾ ਬਿਨਾ ਹੈ' ਕਾਫੀ ਮਸ਼ਹੂਰ ਹੋਇਆ। ਇਹ ਫਿਲਮ 'ਕ੍ਰਿਸ਼ਣ ਕਨੱਹਈਆ' ਦਾ ਗੀਤ ਸੀ। ਐਕਟਿੰਗ ਦਾ ਹੁਨਰ ਤਾਂ ਸ਼ਿਲਪਾ ਆਪਣੀ ਮਾਂ ਦੇ ਪੇਟ ਤੋਂ ਹੀ ਲੈ ਕੇ ਆਈ?

PunjabKesari

ਸ਼ਿਲਪਾ ਦੀ ਦਾਦੀ ਮੀਨਾਕਸ਼ੀ ਸ਼ਿਰੋਡਕਰ ਖੁਦ ਇਕ ਮਸ਼ਹੂਰ ਮਰਾਠੀ ਅਦਾਕਾਰਾ ਰਹਿ ਚੁੱਕੀ ਸੀ। ਸਾਲ 1938 ਦੀ ਗੱਲ ਹੈ, ਜੋ ਮਰਾਠੀ ਫਿਲਮ 'ਬ੍ਰਹਮਚਾਰੀ 'ਚ ਉਸ ਦੀ ਦਾਦੀ ਨੇ ਵੱਡੇ ਪਰਦੇ 'ਤੇ ਸਵਿਮਸੂਟ ਪਾ ਕੇ ਲੋਕਾਂ ਨੂੰ ਪਾਗਲ ਕਰ ਦਿੱਤਾ ਸੀ।

PunjabKesari

ਇਹ ਵੀ ਦੁਨੀਆ ਦੀ ਵੱਡੀ ਵਜ੍ਹਾ ਰਹੀ ਹੈ ਸ਼ਿਲਪਾ ਸ਼ਿਰੋਡਕਰ ਨੂੰ ਪਰਦੇ 'ਤੇ ਅਦਾਕਾਰੀ ਕਰਦੇ ਦੇਖਣ ਲਈ ਹਰ ਥੀਏਟਰ ਭੀੜ ਨਾਲ ਭਰਿਆ ਰਹਿੰਦਾ ਸੀ ਪਰ ਉਸ ਨੇ ਕਾਫੀ ਗੰਭੀਰ ਤੇ ਬੇਹਿਤਰੀਨ ਕਿਰਦਾਰ ਵੀ ਨਿਭਾਏ।

PunjabKesari

ਸਾਲ 1989 ਤੋਂ 2000 ਤੱਕ ਫਿਲਮੀ ਦੁਨੀਆ 'ਚ ਉਹ ਕਾਫੀ ਐਕਟਿਵ ਰਹੀ ਪਰ ਜਿਸ ਸਮੇਂ ਤੱਕ ਉਸ ਦੀ ਛੋਟੀ ਭੈਣ ਨਮਰਤਾ ਸ਼ਿਰੋਡਕਰ ਨੇ ਫਿਲਮੀ ਦੁਨੀਆ 'ਚ ਕਦਮ ਰੱਖਿਆ ਉਦੋਂ ਤੱਕ ਸ਼ਿਲਪਾ ਸ਼ਿਰੋਡਕਰ ਨੇ ਇਸ ਇੰਡਸਟਰੀ ਨੂੰ ਅਲਵਿਦਾ ਕਹਿਣਾ ਸ਼ੁਰੂ ਕਰ ਦਿੱਤਾ ਸੀ।

PunjabKesari

ਸ਼ਿਲਪਾ ਸ਼ਿਰੋਡਕਰ ਦੀ ਪਹਿਲੀ ਫਿਲਮ ਤਾਂ ਸਾਲ 1989 ਦੀ 'ਭ੍ਰਿਸ਼ਟਾਚਾਰ' ਰਹੀ, ਜਿਸ 'ਚ ਉਸ ਨੇ ਇਕ ਅੰਨ੍ਹੀ ਲੜਕੀ ਦਾ ਕਿਰਦਾਰ ਨਿਭਾਇਆ ਸੀ ਪਰ ਉਸ ਨੂੰ ਪ੍ਰਸਿੱਧੀ ਸਾਲ 1990 ਦੀ ਸੁਪਰਹਿੱਟ ਫਿਲਮ 'ਕ੍ਰਿਸ਼ਣ ਕਨੱਹਈਆ' ਨਾਲ, ਜਿਸ ਦੇ ਓਪੋਜ਼ਿਟ ਅਨਿਲ ਕਪੂਰ ਸਨ।

PunjabKesari

ਇਸ ਦੌਰਾਨ ਉਸ ਨੇ ਅਮਿਤਾਭ ਬੱਚਨ ਤੋਂ ਲੈ ਕੇ ਗੋਵਿੰਦਾ ਤੇ ਸੁਨੀਲ ਸ਼ੈੱਟੀ ਤੱਕ ਸੁਪਰਸਟਾਰ ਨਾਲ ਕੰਮ ਕੀਤਾ। ਸਾਲ 2000 'ਚ ਆਈ ਫਿਲਮ 'ਗਜ ਗਾਮਿਨੀ' ਉਸ ਦੀ ਆਖਰੀ ਫਿਲਮ ਸੀ। ਉਂਝ ਸਾਲ 2010 'ਚ ਉਸ ਨੇ 'ਬਾਰੂਦ ਦਿ ਫਾਇਰ' ਫਿਲਮ 'ਚ ਕੰਮ ਕੀਤਾ ਪਰ ਨਾ ਫਿਲਮ ਚੱਲੀ ਤੇ ਨਾ ਹੀ ਉਸ ਨਾਲ ਸ਼ਿਲਪਾ ਸ਼ਿਰੋਡਕਰ ਦੀ ਵਾਪਸੀ ਦਾ ਪਤਾ ਚੱਲਿਆ।

PunjabKesari

ਫਿਲਮ ਇੰਡਸਟਰੀ ਤੋਂ 15 ਸਾਲ ਦੀ ਦੂਰੀ ਤੋਂ ਬਾਅਦ ਸ਼ਿਲਪਾ ਨੇ ਫੈਸਲਾ ਕੀਤਾ ਕਿ ਉਹ ਛੋਟੇ ਪਰਦੇ 'ਤੇ ਐਂਟਰੀ ਕਰ ਕੇ ਘਰ-ਘਰ 'ਚ ਪਹੁੰਚੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News