27 ਸਾਲ ''ਚ ਇੰਨੀ ਬਦਲ ਚੁੱਕੀ ਹੈ 90 ਦੇ ਦਹਾਕੇ ਦੀ ਬੋਲਡ ਅਭਿਨੇਤਰੀ ਸ਼ਿਲਪਾ, NRI ਨਾਲ ਹੋਇਆ ਸੀ ਵਿਆਹ

11/20/2017 3:22:52 PM

ਮੁੰਬਈ (ਬਿਊਰੋ)— 90 ਦੇ ਦਹਾਕੇ ਦੀ ਮਸ਼ਹੂਰ ਸ਼ਿਲਪਾ ਸਿਰੋਡਕਰ 48 ਸਾਲ ਦੀ ਹੋ ਚੁੱਕੀ ਹੈ। 20 ਨਵੰਬਰ, 1969 ਨੂੰ ਮੁੰਬਈ 'ਚ ਜਨਮੀ ਸ਼ਿਲਪਾ ਆਖਰੀ ਵਾਰ 7 ਸਾਲ ਪਹਿਲਾਂ 2010 'ਚ ਆਈ ਫਿਲਮ 'ਬਾਰੂਦ' 'ਚ ਨਜ਼ਰ ਆਈ। ਹਾਲਾਕਿ ਕੁਝ ਸਮਾਂ ਪਹਿਲਾਂ ਹੀ ਉਸਨੂੰ ਬਾਲੀਵੁੱਡ ਅਭਿਨੇਤਰੀ ਸ਼ਾਇਨਾ ਨਾਥ ਦੀ ਮਹਿੰਦੀ ਸੈਰੇਮਨੀ 'ਚ ਦੇਖਿਆ ਗਿਆ, ਜਿੱਥੇ ਉਨ੍ਹਾਂ ਨੂੰ ਪਛਾਣ ਪਾਉਣਾ  ਮੁਸ਼ਕਿਲ ਹੋ ਰਿਹਾ ਸੀ। 27 ਸਾਲ ਪਹਿਲਾਂ 1990 'ਚ ਰਿਲੀਜ਼ ਹੋਈ ਫਿਲਮ 'ਕਿਸ਼ਨ ਕਨ੍ਹਈਆ' 'ਚ ਬੋਲਡ ਅੰਦਾਜ਼ 'ਚ ਨਜ਼ਰ ਆਈ ਸ਼ਿਲਪਾ ਹੁਣ ਕਾਫੀ ਬਦਲ ਚੁੱਕੀ ਹੈ।
PunjabKesari
11 ਜੁਲਾਈ, 2000 ਨੂੰ ਸ਼ਿਲਪਾ ਨੇ ਯੁ. ਕੇ. ਬੇਸਡ ਬੈਂਕਰ ਅਪਰੇਸ਼ ਰੰਜੀਤ ਨਾਲ ਵਿਆਹ ਕਰ ਲਿਆ। 2003 'ਚ ਉਨ੍ਹਾਂ ਇਕ ਬੇਟੀ (ਅਨੁਸ਼ਕਾ) ਨੂੰ ਜਨਮ ਦਿੱਤਾ। 14 ਸਾਲਦ ਹੀ ਹੋ ਚੁੱਕੀ ਸ਼ਿਲਪਾ ਦੀ ਬੇਟੀ ਫਿਲਹਾਲ ਫਿਲਮੀ ਦੁਨੀਆ ਤੋਂ ਦੂਰ ਹੈ।

PunjabKesari

ਜੀ ਟੀ. ਵੀ. ਦੇ ਸ਼ੋਅ 'ਏਕ ਮੁੱਠੀ ਆਸਮਾਨ (2013-14) 'ਚ ਅਹਿਮ ਰੋਲ ਨਿਭਾਉਣ ਤੋਂ ਬਾਅਦ ਸ਼ਿਲਪਾ ਨੇ ਸਟਾਰ ਪਲੱਸ ਦੇ ਸ਼ੋਅ 'ਸਿਲਸਿਲਾ ਪਿਆਰ ਕਾ' 'ਚ ਕੰਮ ਕਰ ਚੁੱਕੀ ਹੈ। ਇਸ ਸ਼ੋਅ 'ਚ ਸ਼ਿਲਪਾ ਨੇ ਮਾਂ ਦਾ ਕਿਰਦਾਰ ਨਿਭਾਇਆ।
PunjabKesari
ਸ਼ਿਪਲਾ ਨੇ 1989 'ਚ 'ਭ੍ਰਿਸ਼ਟਾਚਾਰ' ਫਿਲਮ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਇਕ ਅੰਨੀ ਲੜਕੀ 'ਗੋਪੀ' ਦਾ ਕਿਰਦਾਰ ਨਿਭਾਇਆ। ਫਿਲਮ ਦੇ ਉਨ੍ਹਾਂ ਨਾਲ ਲੀਡ ਅਭਿਨੇਤਾ ਦੇ ਤੌਰ 'ਤੇ ਮਿਥੁਨ ਚੱਕਰਵਰਤੀ ਨਜ਼ਰ ਆਏ ਸਨ। 1990 'ਚ ਆਈ ਫਿਲਮ 'ਕਿਸ਼ਨ ਕਨ੍ਹਈਆ' ਦੇ ਇਕ ਗੀਤ 'ਚ ਬੋਲਡ ਅਵਤਾਰ 'ਚ ਨਜ਼ਰ ਆਈ। ਸ਼ਿਲਪਾ 2002 'ਚ ਵਿਆਹ ਦੇ ਬੰਧਨ 'ਚ ਬੱਝਨ ਤੋਂ ਬਾਅਦ ਲੰਡਨ 'ਚ ਰਹਿਣ ਲੱਗੀ ਸੀ। ਹਾਲਾਕਿ ਵਾਪਸੀ ਤੋਂ ਬਾਅਦ ਉਹ ਕਿਸੇ ਫਿਲਮ 'ਚ ਨਜ਼ਰ ਨਹੀਂ ਆਈ ਪਰ ਟੀ. ਵੀ. ਸ਼ੋਅ 'ਚ ਉਨ੍ਹਾਂ ਨੂੰ ਮਾਂ ਦਾ ਕਿਰਦਾਰ ਆਫਰ ਹੋਇਆ ਸੀ। ਸ਼ਿਲਪਾ ਫਿਲਹਾਲ ਕਰਲਸ ਟੀ. ਵੀ. ਦੇ ਸ਼ੋਅ 'ਸਾਵਿਤਰੀ ਦੇਵੀ ਕਾਲੇਜ ਐਂਡ ਹਾਸਪਿਟਲ' 'ਚ ਸਾਂਚੀ ਦੀ ਮਾਂ ਜਯਾ ਮਿਸ਼ਰਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ।

PunjabKesari

ਸ਼ਿਲਪਾ ਆਪਣੇ ਫਿਲਮੀ ਕਰੀਅਰ ਦੌਰਾਨ ਕਰੀਬ 9 ਫਿਲਮਾਂ 'ਚ ਅਭਿਨੇਤਾ ਮਿਥੁਨ ਚੱਕਰਵਰਤੀ ਨਾਲ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਸ਼ਿਪਲਾ 'ਹਮ' (1991), 'ਦਿਲ ਹੀ ਤੋਂ ਹੈ' (1992), 'ਖੁਦਾ ਗਵਾਹ' (1993), 'ਬੇਵਫਾ ਸਨਮ' (1995), 'ਦੰਡਨਾਇਕ' (1998) ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News