ਗਾਇਕ ਸ਼ਿੰਦਾ ਸ਼ੌਂਕੀ 'ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਮਹਿਲਾ ਬਿਆਨਾਂ ਤੋਂ ਪਲਟੀ

Friday, October 26, 2018 2:18 PM
ਗਾਇਕ ਸ਼ਿੰਦਾ ਸ਼ੌਂਕੀ 'ਤੇ ਰੇਪ ਦਾ ਦੋਸ਼ ਲਗਾਉਣ ਵਾਲੀ ਮਹਿਲਾ ਬਿਆਨਾਂ ਤੋਂ ਪਲਟੀ

ਜਲੰਧਰ(ਬਿਊਰੋ)— ਭਤੀਜੀ ਨਾਲ ਰੇਪ ਦੇ ਮਾਮਲੇ 'ਚ ਪੰਜਾਬੀ ਲੋਕ ਗਾਇਕ ਸ਼ਿੰਦਾ ਸ਼ੌਂਕੀ ਵਿਰੁੱਧ ਮਾਮਲਾ ਦਰਜ ਕਰਵਾਉਣ ਵਾਲੀ ਗਾਇਕਾ ਨੇ ਸੋਸ਼ਲ ਮੀਡੀਆ 'ਚ ਇਕ ਵੀਡੀਓ ਜਾਰੀ ਕਰਕੇ ਪੂਰੇ ਮਾਮਲੇ ਨੂੰ ਫੇਕ ਦੱਸਿਆ ਹੈ। ਮੀਡੀਆ ਨੇ ਜਦੋਂ ਗਾਇਕਾ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਮੀਡੀਆ 'ਚ ਗਲਤ ਖਬਰਾਂ ਫੈਲ ਰਹੀਆਂ ਹਨ। ਜਦੋਂ ਉਸ ਤੋਂ ਪੁੱਛਿਆ ਗਿਆ ਕੀ ਉਨ੍ਹਾਂ ਨੇ ਖੁਦ ਹੀ ਥਾਣਾ ਸਿਵਿਲ ਲਾਈਨ 'ਚ ਸ਼ਿੰਦਾ ਸ਼ੌਂਕੀ 'ਤੇ ਰੇਪ ਕਰਨ ਦਾ ਕੇਸ ਦਰਜ ਕਰਵਾਇਆ ਹੈ ਤਾਂ ਉਨ੍ਹਾਂ ਨੇ ਇਕ ਹੀ ਜਵਾਬ ਦਿੱਤਾ ਕਿ ਮੈਂ ਬਾਹਰ ਹਾਂ, ਟੇਂਸ਼ਨ 'ਚ ਹਾਂ, ਬਠਿੰਡਾ ਆ ਕੇ ਪੂਰੇ ਮਾਮਲੇ ਬਾਰੇ ਦੱਸਾਂਗੀ।


ਦੂਜੇ ਪਾਸੇ ਦੋਸ਼ੀ ਸ਼ਿੰਦਾ ਸ਼ੌਂਕੀ ਦਾ ਕਹਿਣਾ ਸੀ ਕਿ ਅਜਿਹੀ ਕੋਈ ਵੀ ਗੱਲ ਨਹੀਂ ਹੈ। ਗਾਇਕਾ ਮੇਰੇ ਨਾਲ 10 ਸਾਲਾਂ ਤੋਂ ਕੰਮ ਕਰ ਰਹੀ ਹੈ। ਮੇਰੇ ਉਸ ਨਾਲ ਤੇ ਉਸ ਦੇ ਪਰਿਵਾਰ ਨਾਲ ਪਰਿਵਾਰਿਕ ਸਬੰਧ ਹਨ। ਅਜਿਹਾ ਕੁਝ ਵੀ ਨਹੀਂ ਹੋਇਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਮਾਮਲੇ 'ਚ ਕੀਤੇ ਸਮਝੌਤਾ ਤਾਂ ਨਹੀਂ ਹੋ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀ ਕੋਈ ਗੱਲ ਨਹੀਂ ਹੈ।


Edited By

Sunita

Sunita is news editor at Jagbani

Read More