ਸ਼ਿਵਜੋਤ ਨੇ ਯਾਰਾਂ-ਦੋਸਤਾਂ ਨਾਲ ਮਨਾਇਆ 'ਪੈੱਗ ਡੇਅ' (ਵੀਡੀਓ)

12/14/2018 8:46:20 PM

ਜਲੰਧਰ (ਬਿਊਰੋ)— 'ਪਲਾਜ਼ੋ', 'ਤੇਰੀ ਮੇਰੀ ਟੁੱਟਜੂ', 'ਆਈ ਕੈਂਡੀ' ਸਮੇਤ ਕਈ ਸੁਪਰਹਿੱਟ ਗੀਤਾਂ ਨੂੰ ਲਿਖਣ ਤੇ ਆਵਾਜ਼ ਦੇਣ ਵਾਲੇ ਪੰਜਾਬੀ ਗੀਤਕਾਰ ਤੇ ਗਾਇਕ ਸ਼ਿਵਜੋਤ ਨੇ ਆਪਣੇ ਫੈਨਜ਼ ਨੂੰ ਨਵਾਂ ਸਰਪ੍ਰਾਈਜ਼ ਦਿੱਤਾ ਹੈ। ਸ਼ਿਵਜੋਤ ਦਾ ਨਵਾਂ ਗੀਤ 'ਪੈੱਗ ਡੇਅ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਲਿਖਣ ਦੇ ਨਾਲ-ਨਾਲ ਸ਼ਿਵਜੋਤ ਨੇ ਬੇਹੱਦ ਖੂਬਸੂਰਤੀ ਨਾਲ ਗਾਇਆ ਵੀ ਹੈ। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ, ਗੀਤ 'ਚ ਸ਼ਿਵਜੋਤ ਰੋਜ਼ ਡੇਅ ਤੇ ਪ੍ਰਪੋਜ਼ ਡੇਅ ਨਹੀਂ, ਸਗੋਂ ਪੈੱਗ ਡੇਅ ਮਨਾਉਂਦੇ ਨਜ਼ਰ ਆ ਰਹੇ ਹਨ।

    ਸ਼ਿਵਜੋਤ ਦੇ ਗੀਤ 'ਪੈੱਗ ਡੇਅ' ਦਾ ਵੀਡੀਓ— 

ਦੱਸਣਯੋਗ ਹੈ ਕਿ ਗੀਤ 'ਚ ਗਾਇਕਾ ਸਿਮਰ ਕੌਰ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। 'ਪੈੱਗ ਡੇਅ' ਗੀਤ ਨੂੰ ਸੰਗੀਤ ਦਿ ਬੌਸ ਨੇ ਦਿੱਤਾ ਹੈ। ਗੀਤ 'ਚ ਰੀ (ਫੀਮੇਲ ਲੀਡ), ਸਨਦੀਪ ਬਰਾੜ, ਨਵੀ ਬਾਵਾ, ਹਰਦੀਪ ਮਾਨ ਤੇ ਧਾਨਾ ਅਮਲੀ ਫੀਚਰ ਕਰ ਰਹੇ ਹਨ। ਗੀਤ ਦੀ ਵੀਡੀਓ ਯਾਦੂ ਬਰਾੜ ਨੇ ਬਣਾਈ ਹੈ, ਜਦਕਿ ਡੀ. ਓ. ਪੀ. ਰੋਬੀ ਸਿੰਘ ਹਨ। ਸ਼ਿਵਜੋਤ ਦਾ ਨਵਾਂ ਗੀਤ 'ਪੈੱਗ ਡੇਅ' ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News