ਬੇਹੱਦ ਦੁਰਲੱਭ ਬੀਮਾਰੀ ਨਾਲ ਜੂਝ ਰਹੀ ਹੈ ਸ਼ਰਧਾ ਕਪੂਰ

Sunday, September 15, 2019 2:49 PM

ਮੁੰਬਈ(ਬਿਊਰੋ)- ਬਾਲੀਵੁੱਡ ਦੀਆਂ ਸਭ ਤੋਂ ਬਿਜ਼ੀ ਅਦਾਕਾਰਾਂ ’ਚੋਂ ਇਕ ਸ਼ਰਧਾ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫਿਲਮ ‘ਬਾਗੀ 3’ ਦੀ ਸ਼ੂਟਿੰਗ ’ਚ ਬਿਜ਼ੀ ਹੈ। ਹਾਲ ਹੀ ਵਿਚ ਸ਼ਰਧਾ ਦੀ ਫਿਲਮ ‘ਛਿਛੋਰੇ’ ਰਿਲੀਜ਼ ਹੋਈ ਹੈ, ਜਿਸ ਨੂੰ ਬਾਕਸ ਆਫਿਸ ’ਤੇ ਵਧੀਆ ਰਿਸਪਾਂਸ ਮਿਲ ਰਿਹਾ ਹੈ। ਸ਼ਰਧਾ ਇਕ ਤੋਂ ਬਾਅਦ ਇਕ ਵਧੀਆ ਫਿਲਮਾਂ ਕਰ ਰਹੀ ਹੈ। ਇੰਨਾ ਹੀ ਨਹੀਂ ਹਰ ਵੱਡਾ ਡਾਇਰੈਕਟਰ, ਪ੍ਰਡਿਊਸਰ ਅੱਜ ਸ਼ਰਧਾ ਨਾਲ ਕੰਮ ਕਰਨਾ ਚਾਹੁੰਦਾ ਹੈ ਪਰ ਜਦੋਂ ਉਨ੍ਹਾਂ ਦੀ ਸਫਲਤਾ ਬਾਰੇ ’ਚ ਸ਼ਰਧਾ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਮੁਕਾਮ ਤਕ ਪਹੁਚਣਾ ਉਨ੍ਹਾਂ ਲਈ ਆਸਾਨ ਨਹੀਂ ਸੀ। ਫਿਲਮੀ ਬੈਕਗਰਾਊਂਡ ਤੋਂ ਆਉਣ ਤੋਂ ਬਾਅਦ ਵੀ ਉਨ੍ਹਾਂ ਨੂੰ ਫਿਲਮ ਇੰਡਸਟਰੀ ’ਚ ਕਾਫੀ ਮਿਹਨਤ ਕਰਨੀ ਪਈ ਅਤੇ ਇਹ ਮਿਹਨਤ ਮਾਨਸਿਕ ਤੌਰ ’ਤੇ ਸੀ।
PunjabKesari
ਜੀ ਹਾਂ ਇਸ ਗੱਲ ਦਾ ਖੁਲਾਸਾ ਖੁਦ ਸ਼ਰਧਾ ਨੇ ਕੀਤਾ ਹੈ ਕਿ ਉਹ ਕਈ ਸਾਲਾਂ ਤੋਂ ਇਕ ਬੀਮਾਰੀ ਯਾਨੀ ਕਿ ਡਿਸਆਰਡਰ ਨਾਲ ਜੂਝ ਰਹੀ ਹੈ। ਜਿਸ ਦਾ ਨਾਮ ਹੈ ‘ਐਂਗਜਾਇਟੀ’। ਆਪਣੀ ਫਿਲਮ ‘ਸਾਹੋ’ ਦੇ ਪ੍ਰਮੋਸ਼ਨ ਦੌਰਾਨ ਦਿੱਤੇ ਗਏ ਇਕ ਇੰਟਰਵਿਊ ’ਚ ਸ਼ਰਧਾ ਕਪੂਰ ਨੇ ਕਿਹਾ ਕਿ ਉਹ ਤਾਂ ਜਾਣਦੀ ਤੱਕ ਨਹੀਂ ਸੀ ਕਿ ਐਂਗਜਾਇਟੀ ਕੀ ਹੁੰਦੀ ਹੈ। ਇਸ ਦੇ ਬਾਰੇ ’ਚ ਉਨ੍ਹਾਂ ਨੂੰ ਸਾਲ 2013 ’ਚ ਪਤਾ ਲਗਿਆ, ਜਦੋਂ ਉਨ੍ਹਾਂ ਦੀ ਫਿਲਮ ‘ਆਸ਼ਿਕੀ 2’ ਰਿਲੀਜ਼ ਹੋਈ। ਸ਼ਰਧਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਾਡੀ °ਚ ਜਗ੍ਹਾ-ਜਗ੍ਹਾ ਪੇਨ ਹੁੰਦਾ ਰਹਿੰਦਾ ਸੀ। ਜਿਸ ਦੇ ਲਈ ਉਨ੍ਹਾਂ ਨੇ ਕਈ ਟੈਸਟ ਵੀ ਕਰਵਾਏ ਪਰ ਉਨ੍ਹਾਂ ਰਿਪੋਰਟਸ ’ਚ ਕੁਝ ਵੀ ਨੈਗੇਟਿਵ ਨਹੀਂ ਨਿਕਲਦਾ ਸੀ। ਇਹ ਬਹੁਤ ਅਜੀਬ ਗੱਲ ਸੀ ਕਿ ਉਨ੍ਹਾਂ ਨੂੰ ਦਰਦ ਹੁੰਦਾ ਸੀ ਪਰ ਮੈਡੀਕਲ ਰਿਪੋਰਟਸ ’ਚ ਕੁਝ ਨਹੀਂ ਆਉਂਦਾ ਸੀ।
PunjabKesari
ਸ਼ਰਧਾ ਨੇ ਦੱਸਿਆ ਕਿ ਉਹ ਅੱਜ ਵੀ ਇਸ ਰੋਗ ਨਾਲ ਜੂਝ ਰਹੀ ਹੈ, ਬਸ ਹੁਣ ਉਨ੍ਹਾਂ ਨੂੰ ਇਸ ਨਾਲ ਲੜਨ ਦਾ ਤਰੀਕਾ ਮਿਲ ਗਿਆ ਹੈ। ਸ਼ਰਧਾ ਕਹਿੰਦੀ ਹੈ ਕਿ ਜੋ ਵੀ ਲੋਕ ਐਂਗਜਾਇਟੀ ਵਰਗੀਆਂ ਸਮੱਸਿਆਵਾਂ ਨਾਲ ਲੜ ਰਹੇ ਹਨ, ਉਨ੍ਹਾਂ ਲੋਕਾਂ ਨੂੰ ਇਸ ਨੂੰ ਪੂਰੀ ਤਰ੍ਹਾਂ ਨਾਲ ਐਕਸੈਪਟ ਕਰਨਾ ਪਵੇਗਾ। ਉਥੇ ਹੀ ਜੇਕਰ ਅਸੀ ਗੱਲ ਕਰਏ ਉਨ੍ਹਾਂ ਦੇ ਵਰਕਫਰੰਟ ਦੀ ਤਾਂ ਜਲਦ ਹੀ ਸ਼ਰਧਾ ਕਪੂਰ, ਵਰੁਣ ਧਵਨ ਨਾਲ ਫਿਲਮ ‘ਸਟ੍ਰੀਟ ਡਾਂਸਰ’ ਦਿਖਾਈ ਦੇਵੇਗੀ। ਇਸ ਤੋਂ ਇਲਾਵਾ ਸ਼ਰਧਾ ਟਾਈਗਰ ਸ਼ਰਾਫ ਨਾਲ ‘ਬਾਗੀ 3’ ਦੀ ਸ਼ੂਟਿੰਗ ਵੀ ਸ਼ੁਰੂ ਕਰ ਚੁੱਕੀ ਹੈ।
 


About The Author

manju bala

manju bala is content editor at Punjab Kesari