ਰਿਲੀਜ਼ ਹੋਇਆ ਸ਼ਰਧਾ ਕਪੂਰ ਦੀ ਫਿਲਮ ''ਸਾਹੋ'' ਦਾ ਨਵਾਂ ਲੁੱਕ

Wednesday, June 12, 2019 11:20 AM
ਰਿਲੀਜ਼ ਹੋਇਆ ਸ਼ਰਧਾ ਕਪੂਰ ਦੀ ਫਿਲਮ ''ਸਾਹੋ'' ਦਾ ਨਵਾਂ ਲੁੱਕ

ਮੁੰਬਈ(ਬਿਊਰੋ)— ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਫਿਲਮ 'ਸਾਹੋ' 2018 ਤੋਂ ਹੀ ਚਰਚਾ 'ਚ ਬਣੀ ਹੋਈ ਹੈ। ਫੈਨਜ਼ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦਾ ਪਹਿਲਾ ਪੋਸਟਰ 21 ਮਈ ਨੂੰ ਰਿਲੀਜ਼ ਹੋਇਆ ਸੀ, ਜਿਸ 'ਚ ਪ੍ਰਭਾਸ ਯੈਲੋ ਗਾਗਲਜ ਅਤੇ ਬਲੈਕ ਜੈਕੇਟ 'ਚ ਨਜ਼ਰ ਆਏ ਸਨ। ਇਸ 'ਚ ਫਿਲਮ ਦੀ ਲੀਡ ਅਦਾਕਾਰਾ ਸ਼ਰਧਾ ਕਪੂਰ ਦਾ ਲੁੱਕ ਵੀ ਵਾਇਰਲ ਹੋ ਗਿਆ ਹੈ। ਸ਼ਰਧਾ ਇਸ ਪੋਸਟਰ 'ਚ ਐਕਸ਼ਨ 'ਚ ਨਜ਼ਰ  ਆ ਰਹੀ ਹੈ। ਸ਼ਰਧਾ ਅਤੇ ਪ੍ਰਭਾਸ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ, ਜਿਸ 'ਚ ਸ਼ਰਧਾ ਆਪਣੇ ਹੱਥ 'ਚ ਗਨ ਫੜ੍ਹੇ ਨਜ਼ਰ ਆ ਰਹੀ ਹੈ।


ਆਪਣੀ ਪੋਸਟ ਦੇ ਕੈਪਸ਼ਨ 'ਚ ਪ੍ਰਭਾਸ ਨੇ ਲਿਖਿਆ ਹੈ ਕਿ ਹੇ ਡਾਰਲਿੰਗ 13 ਜੂਨ ਨੂੰ ਟੀਜ਼ਰ ਨਾਲ 'ਸਾਹੋ' ਦੀ ਦੁਨੀਆ 'ਚ ਤੁਹਾਡਾ ਸਵਾਗਤ ਹੈ। ਰਿਲੀਜ਼ ਹੁੰਦੇ ਹੀ ਪੋਸਟਰ ਕਾਫੀ ਵਾਇਰਲ ਹੋ ਗਿਆ। ਦੱਸ ਦੇਈਏ ਕਿ ਇਸ ਫਿਲਮ ਨਾਲ ਸ਼ਰਧਾ ਤੇਲੁਗੂ ਇੰਡਸਟਰੀ 'ਚ ਆਪਣਾ ਡੈਬਿਊ ਕਰਨ ਵਾਲੀ ਹੈ। ਫਿਲਮ ਨੂੰ ਸੁਜੀਤ ਨੇ ਡਾਇਰੈਕਟ ਕੀਤਾ ਹੈ। ਪ੍ਰਭਾਸ ਅਤੇ ਸ਼ਰਧਾ ਤੋਂ ਇਲਾਵਾ ਇਸ ਫਿਲਮ 'ਚ ਨੀਲ ਨਿਤੀਨ ਮੁਕੇਸ਼,  ਮੰਦਿਰਾ ਬੇਦੀ, ਜੈਕੀ ਸ਼ਰਾਫ ਅਤੇ ਚੰਕੀ ਪਾਂਡੇ ਵਰਗੇ ਕਲਾਕਾਰ ਵੀ ਦੇਖਣ ਨੂੰ ਮਿਲਣਗੇ। ਇਹ ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਵੇਗੀ।


About The Author

manju bala

manju bala is content editor at Punjab Kesari