ਫਿਲਮ ਦੀ ਪ੍ਰਮੋਸ਼ਨ ਦੌਰਾਨ ਕੂਲ ਅੰਦਾਜ਼ 'ਚ ਦਿਖੀ ਸ਼ਰਧਾ ਕਪੂਰ

Friday, August 10, 2018 10:07 AM

ਮੁੰਬਈ (ਬਿਊਰੋ)— ਇਨ੍ਹੀਂ ਦਿਨੀਂ ਬਾਲੀਵੁੱਡ 'ਚ ਫਿਲਮ ਪ੍ਰਮੋਸ਼ਨ ਦਾ ਦੌਰ ਚੱਲ ਰਿਹਾ ਹੈ। ਜ਼ਿਆਦਾਤਰ ਸਟਾਰ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਵੱਖ-ਵੱਖ ਥਾਵਾਂ 'ਤੇ ਸਪਾਟ ਕੀਤੇ ਜਾ ਰਹੇ ਹਨ। ਉਨ੍ਹਾਂ 'ਚੋਂ ਇਕ ਹੈ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਵ। ਹਾਲ ਹੀ 'ਚ ਇਹ ਦੋਵੇਂ ਆਪਣੀ ਆਉਣ ਵਾਲੀ ਫਿਲਮ 'Stree' ਦੀ ਪ੍ਰਮੋਸ਼ਨ ਲਈ ਇਕ ਇਵੈਂਟ 'ਚ ਸਪਾਟ ਹੋਏ।

PunjabKesari
ਇਸ ਦੌਰਾਨ ਰਾਜਕੁਮਾਰ ਰਾਵ ਅਤੇ ਸ਼ਰਧਾ ਕਪੂਰ ਨੇ ਖੂਬ ਮਸਤੀ ਕੀਤੀ। ਦੋਵੇਂ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਇਕੱਠੇ ਰਹੇ।

PunjabKesari
ਇਸ ਦੌਰਾਨ ਸ਼ਰਧਾ ਕਪੂਰ ਨੇ ਆਫ ਵਾਈਟ ਪਲੇਟੇਡ ਸਕਰਟ ਨਾਲ ਮੈਚਿੰਗ ਪਲੇਟੇਡ ਟਾਪ ਪਾਇਆ ਹੋਇਆ ਸੀ। ਫਿਲਮ ਦੀ ਪ੍ਰਮੋਸ਼ਨ ਦੌਰਾਨ ਸ਼ਰਧਾ ਕਾਫੀ ਡਿਫਰੈਂਟ ਡ੍ਰੈਸਿੰਗ ਸਟਾਈਲ 'ਚ ਨਜ਼ਰ ਆ ਰਹੀ ਸੀ।

PunjabKesari
ਦੱਸ ਦੇਈਏ ਕਿ ਇਸ ਫਿਲਮ 'ਚ ਰਾਜਕੁਮਾਰ ਰਾਵ ਅਤੇ ਸ਼ਰਧਾ ਦੀ ਕੈਸਿਸਟ੍ਰੀ ਕਾਫੀ ਚੰਗੀ ਦਿਖਾਈ ਗਈ ਹੈ। ਫਿਲਮ ਦੇ ਟ੍ਰੇਲਰ ਨੂੰ ਕਾਫੀ ਚੰਗਾ ਰਿਸਪਾਨਸ ਮਿਲਿਆ ਹੈ।

PunjabKesari
ਫਿਲਮ 31 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਦਾ ਨਿਰਦੇਸ਼ਨ ਅਮਰ ਕੌਸ਼ਿਕ ਨੇ ਕੀਤਾ ਹੈ। ਇਹ ਇਕ ਹਾਰਰ ਕਾਮੇਡੀ ਫਿਲਮ ਹੈ।

PunjabKesari

PunjabKesari

PunjabKesari


Edited By

Manju

Manju is news editor at Jagbani

Read More