ਸ਼ਰਧਾ ਕਪੂਰ ਨੇ ਦਾਦਾ-ਦਾਦੀ ਨਾਲ ਮਨਾਇਆ ਗਣੇਸ਼ ਚਤੁਰਥੀ ਦਾ ਤਿਉਹਾਰ

Friday, September 14, 2018 2:32 PM
ਸ਼ਰਧਾ ਕਪੂਰ ਨੇ ਦਾਦਾ-ਦਾਦੀ ਨਾਲ ਮਨਾਇਆ ਗਣੇਸ਼ ਚਤੁਰਥੀ ਦਾ ਤਿਉਹਾਰ

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਰਧਾ ਕਪੂਰ ਨੇ ਆਖਿਰਕਾਰ ਆਪਣੇ ਪਰਿਵਾਰ ਨਾਲ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਉਣ ਲਈ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਇਕ ਦਿਨ ਦਾ ਸਮਾਂ ਕੱਢਣ 'ਚ ਸਫਲ ਰਹੀ। ਆਪਣੀ ਸੁਪਰਹਿੱਟ ਹਾਰਰ ਕਾਮੇਡੀ ਫਿਲਮ 'ਸਤ੍ਰੀ' ਦੀ ਸਫਲਤਾ ਦਾ ਜਸ਼ਨ ਮਨਾਉਂਦੀ ਅਤੇ ਆਗਾਮੀ ਫਿਲਮ 'ਸਾਹੋ' ਦੀ ਸ਼ੂਟਿੰਗ ਤੋਂ ਇਲਾਵਾ ਸ਼ਾਹਿਦ ਕਪੂਰ ਨਾਲ ਫਿਲਮ 'ਬੱਤੀ ਗੁੱਲ ਮੀਟਰ ਚਾਲੂ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਗਣੇਸ਼ ਚਤੁਰਥੀ ਦੇ ਤਿਉਹਾਰ ਨੂੰ ਪਰਿਵਾਰ ਨਾਲ ਮਨਾਉਣ ਲਈ ਇਸ ਸਾਲ ਆਪਣੇ ਰੀਤੀ-ਰਿਵਾਜ਼ਾਂ 'ਚ ਰੁੱਝੀ ਰਹੀ।

ਸ਼ਰਧਾ ਨੇ 56 ਸਾਲ ਪੁਰਾਣੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਆਪਣੇ ਦਾਦਾ-ਦਾਦੀ ਦੇ ਕੋਲਹਾਪੁਰ ਨਿਵਾਸ ਸਥਾਨ 'ਤੇ ਭਗਵਾਨ ਗਣੇਸ਼ ਦਾ ਸਵਾਗਤ ਕੀਤਾ। ਉਸ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''56th Year Of Ganpati Bappa At My Grand parents''। ਇਸ ਖਾਸ ਮੌਕੇ ਸ਼ਰਧਾ ਨੀਲੇ ਰੰਗ ਦੇ ਕੁੜਤੇ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਅਜਿਹਾ ਪਹਿਲੀ ਵਾਰ ਨਹੀਂ ਹੈ। ਉਹ ਹਰ ਸਾਲ ਗਣੇਸ਼ ਚਤੁਰਥੀ ਮੌਕੇ ਸ਼੍ਰੀ ਗਣੇਸ਼ ਜੀ ਦਾ ਸਵਾਗਤ ਕਰਨ ਲਈ ਆਪਣੇ ਪਰਿਵਾਰ ਨਾਲ ਮੌਜੂਦ ਰਹਿੰਦੀ ਹੈ।


Edited By

Kapil Kumar

Kapil Kumar is news editor at Jagbani

Read More