ਆਪਣੀ ਨਵੀਂ ਲੁੱਕ ਨਾਲ ਦਰਸ਼ਕਾਂ ਨੂੰ ਹੈਰਾਨ ਕਰੇਗੀ ਸ਼ਰੇਣੂ ਪਾਰਿਖ

Friday, June 21, 2019 3:14 PM
ਆਪਣੀ ਨਵੀਂ ਲੁੱਕ ਨਾਲ ਦਰਸ਼ਕਾਂ ਨੂੰ ਹੈਰਾਨ ਕਰੇਗੀ ਸ਼ਰੇਣੂ ਪਾਰਿਖ

ਜਲੰਧਰ (ਬਿਊਰੋ) - ਪਹਿਲੇ ਸ਼ੋਅ 'ਚ ਆਪਣੇ ਕਿਰਦਾਰ ਰਾਹੀ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸ਼ਰੇਣੂ ਪਾਰਿਖ ਸਟਾਰ ਪੱਲਸ ਦੇ ਸ਼ੋਅ 'ਏਕ ਭਰਮ ਸਰਵਗੁਣ ਸੰਪਨ' ਆਪਣੇ ਨਵੇਂ ਕਿਰਦਾਰ ਰਾਹੀਂ ਮੁੜ ਧੂੰਮਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।ਸ਼ਰੈਣੂ ਨੇ ਆਪਣੀ ਜ਼ਬਰਦਸਤ ਲੁੱਕ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਹੈ।ਆਪਣੀ ਖੂਬਸੂਰਤ ਲੁੱਕ ਕਾਰਨ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਸ਼ਰੈਣੂ ਦਾ ਕਿਰਦਾਰ ਜਾਨਹਵੀ ਨਾਂ ਦਾ ਹੈ।ਸ਼ੋਅ ਦੇ ਆਉਣ ਵਾਲੇ ਐਪੀਸੋਡ 'ਚ ਇਕ ਵੱਡੀ ਤਬਦੀਲੀ ਆਵੇਗੀ ਤੇ ਜਿਸ ਦੇ ਚਲਦਿਆਂ ਸ਼ੋਅ 'ਚ ਸ਼ਰੈਣੂ ਦਾ ਕਿਰਦਾਰ ਪੂਰੀ ਤਰ੍ਹਾਂ ਬਦਲ ਜਾਵੇਗਾ।ਨਵੀਂ ਕਹਾਣੀ 'ਚ ਉਸਦਾ ਕਿਰਦਾਰ ਇਕ ਲੇਡੀਸ ਬੌਸ ਦਾ ਹੋਵੇਗਾ ।

ਆਪਣੇ ਕਿਰਦਾਰ ਦੇ ਇਸ ਬਦਲਾਅ ਬਾਰੇ ਸ਼ਰੈਣੂ ਦਾ ਕਹਿਣਾ ਹੈ।ਸ਼ੁਰੂਆਤ 'ਚ ਜਾਨਹਵੀ ਦਾ ਕਿਰਦਾਰ ਬਨਾਰਸੀ ਸਾੜੀਆਂ ਨਾਲ ਘਿਰਿਆ ਹੋਇਆ ਸੀ।ਹਾਲਾਂਕਿ ਕਿ ਇਹ ਲੁੱਕ ਸੋਹਣੀ ਤੇ ਵਧੀਆ ਸੀ ਪਰ ਸ਼ੋਅ ਦੀ ਟੀਮ ਇਕ ਵੱਡਾ ਬਦਲਾਅ ਚਾਹੁੰਦੀ ਸੀ ਤੇ ਇਸ ਲਈ ਇਸ ਨਵੇਂ ਲੁੱਕ ਨੂੰ ਚੁਣਿਆ ਗਿਆ ਹੈ।ਦੱਸਣਯੋਗ ਹੈ ਕਿ ਸ਼ਰੈਣੂ ਦੀ ਇਸ ਨਵੀਂ ਲੁੱਕ ਲਈ ਮੇਕਅੱਪ ਦਾ ਖਰਚਾ ਵੀ ਹੁਣ ਕਾਫੀ ਵੱਧ ਗਿਆ ਹੈ ।ਜਿੱਥੇ ਉਸ ਦੀ ਪਹਿਲੀ ਲੁੱਕ ਲਈ 5000 ਖਰਚਾ ਆਉਂਦਾ ਸੀ ਹੁਣ ਇਸ ਨਵੀਂ ਲੁੱਕ ਦੇ ਮੇਕਅੱਪ ਲਈ 7000 ਦੇ ਕਰੀਬ ਖਰਚਾ ਆਉਂਦਾ ਹੈ।ਸ਼ਰੈਣੂ ਦਾ ਇਹ ਵੀ ਕਹਿਣਾ ਹੈ ਕਿ ਮੈਨੂੰ ਪਹਿਲਾ ਵਾਲੀ ਲੁੱਕ ਜ਼ਿਆਦਾ ਪਸੰਦ ਸੀ ।


Edited By

Lakhan

Lakhan is news editor at Jagbani

Read More