ਏਅਰਲਾਈਨਜ਼ ਲਈ ਟਵੀਟ ਕਰਕੇ ਸ਼੍ਰੇਆ ਘੋਸ਼ਾਲ ਨੇ ਆਖੀ ਇਹ ਗੱਲ

Friday, May 17, 2019 3:51 PM
ਏਅਰਲਾਈਨਜ਼ ਲਈ ਟਵੀਟ ਕਰਕੇ ਸ਼੍ਰੇਆ ਘੋਸ਼ਾਲ ਨੇ ਆਖੀ ਇਹ ਗੱਲ

ਮੁੰਬਈ (ਬਿਊਰੋ) — ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਨੇ ਇਸ ਗੱਲ 'ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਕਿ ਉਸ ਨੂੰ ਸਿੰਗਾਪੁਰ ਏਅਰਲਾਈਨਜ਼ ਦੀ ਇਕ ਉਡਾਨ 'ਚ ਮਿਊਜ਼ਿਕਲ ਇੰਸਟੂਮੈਂਟ ਲੈ ਜਾਣ ਤੋਂ ਰੋਕ ਦਿੱਤਾ ਗਿਆ। ਆਈ. ਏ. ਐੱਨ. ਐੱਸ. ਮੁਤਾਬਕ, ਸ਼੍ਰੇਆ ਨੇ ਟਵੀਟ ਕਰਕੇ ਆਪਣੀ ਨਾਰਾਜਗੀ ਜ਼ਾਹਿਰ ਕਰਦੇ ਹੋਏ ਲਿਖਿਆ, ''ਮੈਨੂੰ ਲੱਗਦਾ ਹੈ ਕਿ ਸਿੰਗਾਪੁਰ ਏਅਰਲਾਇਨਸ  ਨਹੀਂ ਚਾਹੁੰਦੀ ਕਿ ਸੰਗੀਤਕਾਰ ਜਾਂ ਕੋਈ ਵੀ ਜੋ ਆਪਣੇ ਕੀਮਤੀ ਮਿਊਜ਼ੀਕਲ ਇੰਸਟੂਮੈਂਟ ਨਾਲ ਲੈ ਕੇ ਜਾਣਾ ਚਾਹੇ ਉਹ ਇਸ ਜ਼ਹਾਜ 'ਚ ਯਾਤਰਾ ਕਰੇ। ਚੱਲੋ ਧੰਨਵਾਦ, ਸਿੱਖ ਮਿਲ ਗਈ।''


ਸ਼੍ਰੇਆ ਦੀ ਇਸ ਪੋਸਟ ਤੋਂ ਬਾਅਦ ਏਅਰਲਾਈਨਜ਼ ਨੇ ਆਪਣੇ ਟਵਿਟਰ ਹੈਂਡਲ ਦੇ ਜਰੀਏ ਲੋਕਪ੍ਰਿਯ ਗਾਇਕਾ ਤੋਂ ਮੁਆਫੀ ਮੰਗੀ। ਟਵੀਟ 'ਚ ਲਿਖਿਆ ਗਿਆ ਕਿ ''ਹਾਏ ਸ਼੍ਰੇਆ, ਇਹ ਜਾਣਕੇ ਸਾਨੂੰ ਅਫਸੋਸ ਹੋਇਆ। ਕੀ ਅਸੀਂ ਤੁਹਾਨੂੰ ਹੋਈ ਇਸ ਪ੍ਰੇਸ਼ਾਨੀ ਬਾਰੇ ਅਤੇ ਸਾਡੇ ਸਹਿ-ਕਰਮੀਆਂ ਨੇ ਤੁਹਾਨੂੰ ਇਸ ਬਾਰੇ ਕੀ ਸਲਾਹ ਦਿੱਤੀ, ਇਹ ਵਿਸਤਾਰ ਨਾਲ ਜਾਨ ਸਕਦੇ ਹੋ? ਧੰਨਵਾਦ।'' 


Edited By

Sunita

Sunita is news editor at Jagbani

Read More