B''Day Spl: ਅਜੇ ਦੇਵਗਨ ਦੀ ਇਸ ਆਨਸਕ੍ਰੀਨ ਪਤਨੀ ਨੇ ਮੁੜ ਦਿੱਤੇ ਸਭ ਤੋਂ ਬੋਲਡ ਸੀਨ

9/11/2018 4:50:33 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਆਨਸਕ੍ਰੀਨ ਪਤਨੀ ਸ਼੍ਰੇਆ ਸਰਨ ਅੱਜ 36ਵਾਂ ਜਨਮਦਿਨ ਮਨਾ ਰਹੀ ਹੈ। ਉਸ ਦਾ ਜਨਮ 11 ਸਤੰਬਰ 1982 ਨੂੰ ਹੋਇਆ ਸੀ। 'ਦ੍ਰਿਸ਼ਮ' ਫਿਲਮ 'ਚ ਸ਼੍ਰੇਆ ਨੇ ਅਜੇ ਦੇਵਗਨ ਦੀ ਪਤਨੀ ਦੀ ਭੂਮਿਕਾ ਨਿਭਾ ਕੇ ਕਾਫੀ ਪ੍ਰਸਿੱਧੀ ਖੱਟੀ ਸੀ।

ਦੱਸ ਦੇਈਏ ਕਿ ਸ਼੍ਰੇਆ ਸਾਊਥ ਫਿਲਮਾਂ ਦੀ ਸੁਪਰਸਟਾਰ ਹੈ। ਉਸ ਨੇ ਸਾਲ 2003 'ਚ ਫਿਲਮ 'ਤੁਝੇ ਮੇਰੀ ਕਸਮ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।

ਇਸ ਤੋਂ ਇਲਾਵਾ ਉਸ ਨੇ 'ਥੋੜ੍ਹਾ ਤੁਮ ਬੋਲੀ ਥੋੜ੍ਹਾ ਹਮ', 'ਬਾਬੁਲ', 'ਅਪਹਰਣ', 'ਗਲੀ-ਗਲੀ ਚੋਰ ਹੈ', 'ਨਾ ਘਰ ਦੇ ਨਾ ਘਾਟ ਕੇ' ਸਮੇਤ ਬਾਕੀ ਫਿਲਮਾਂ 'ਚ ਕੰਮ ਕੀਤਾ।


ਦੱਸਣਯੋਗ ਹੈ ਕਿ ਸ਼੍ਰੇਆ ਸਰਨ ਇਸੇ ਸਾਲ ਮਾਰਚ 'ਚ ਆਪਣੇ ਰੂਸੀ ਪ੍ਰੇਮੀ ਨਾਲ ਗੁਪਤ ਤਰੀਕੇ ਨਾਲ ਵਿਆਹ ਦੇ ਬੰਧਨ 'ਚ ਬੱਝੀ ਸੀ। ਸ਼੍ਰੇਆ ਦਾ ਵਿਆਹ ਕਾਫੀ ਪ੍ਰਾਈਵੇਟ ਰਿਹਾ ਹੈ।

ਸ਼੍ਰੇਆ ਦੇ ਵਿਆਹ 'ਚ ਬਾਲੀਵੁੱਡ ਸੈਲੀਬ੍ਰਿਟੀਜ਼ 'ਚ ਮਨੋਜ ਵਾਜਪਈ ਤੇ ਉਨ੍ਹਾਂ ਦਾ ਪਤਨੀ ਸ਼ਬਾਨਾ ਹੀ ਸ਼ਾਮਲ ਹੋਏ ਸਨ, ਜੋ ਉਨ੍ਹਾਂ ਦੇ ਗੁਆਂਢੀ ਸਨ। ਅਦਾਕਾਰਾ ਨੇ ਨੈਸ਼ਨਲ ਪੱਧਰ ਟੇਨਿਸ ਖਿਡਾਰੀ ਨਾਲ ਹਿੰਦੂ ਰਿਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਹੈ।

ਇਸ ਦੌਰਾਨ ਸ਼੍ਰੇਆ ਨੇ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਸੀ। ਇਹ ਵਿਆਹ ਮੁੰਬਈ ਦੇ ਲੋਖੰਡਵਾਲਾ ਸਥਿਤ ਘਰ 'ਚ ਹੋਇਆ ਤੇ ਕਾਫੀ ਜਲਦਬਾਜ਼ੀ 'ਚ।

ਉਸ ਨੇ ਵਿਆਹ ਤੋਂ ਇਕ ਦਿਨ ਪਹਿਲਾਂ ਪ੍ਰੀਵੈਡਿੰਗ ਪਾਰਟੀ ਵੀ ਦਿੱਤੀ ਸੀ, ਜਿਸ 'ਚ ਕਰੀਬੀ ਰਿਸ਼ਤੇਦਾਰ ਤੇ ਪਰਿਵਾਰਿਕ ਮੈਂਬਰ ਹੀ ਮੌਜ਼ੂਦ ਸਨ।

ਹਾਲਾਂਕਿ ਅਜਿਹੀਆਂ ਖਬਰਾਂ ਪਹਿਲਾਂ ਵੀ ਆਈਆਂ ਸਨ ਕਿ ਵਿਆਹ ਉਦੈਪੁਰ 'ਚ ਹੋਣ ਦੀਆਂ ਤਿਆਰੀਆਂ ਸਨ ਪਰ ਬਾਅਦ 'ਚ ਸ਼੍ਰੇਆ ਨੇ ਇਨ੍ਹਾਂ ਸਾਰੀਆਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News