ਜਦੋਂ ਵੇਸ਼ਵਾ ਦੇ ਕਿਰਦਾਰ ਲਈ ਹਾਮੀ ਭਰ ਕੇ ਇਸ ਅਦਾਕਾਰਾ ਨੇ ਚੁੱਕਿਆ ਸੀ ਬੋਲਡ ਕਦਮ

1/28/2018 4:52:15 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ, ਗਾਇਕੀ ਤੇ ਮਿਊਜ਼ਿਕ ਕੰਪੋਜ਼ਰ ਸ਼ਰੂਤੀ ਹਾਸਨ ਦਾ ਜਨਮ 28 ਜਨਵਰੀ 1986 ਨੂੰ ਚੇਨਈ 'ਚ ਹੋਇਆ ਸੀ। ਅੱਜ ਉਹ 31 ਸਾਲ ਦੀ ਹੋ ਗਈ ਹੈ। ਉਹ ਸੁਪਰਸਟਾਰ ਕਮਲ ਹਾਸਨ ਤੇ ਸਾਰਿਕਾ ਦੀ ਬੇਟੀ ਹੈ। ਉਸਦੀ ਇਕ ਛੋਟੀ ਭੈਣ ਅਕਸ਼ਰਾ ਵੀ ਹੈ।

PunjabKesari

ਸ਼ਰੂਤੀ ਅੱਜਕੱਲ ਬ੍ਰਿਟਿਸ਼ ਆਰਟਿਸਟਮਾਈਕਲ ਕਸਲੇ ਨੂੰ ਡੇਟ ਕਰ ਰਹੀ ਹੈ। ਕੁਝ ਸਮੇਂ ਪਹਿਲਾਂ ਇਕ ਇੰਟਰਵਿਊ 'ਚ ਉਸ ਨੇ ਕਿਹਾ ਸੀ, ''ਮੈਂ ਅਜੇ ਵਿਆਹ ਬਾਰੇ ਨਹੀਂ ਸੋਚ ਰਹੀ ਪਰ ਜਦੋਂ ਵੀ ਮੈਨੂੰ ਸਹੀਂ ਜ਼ਿੰਦਗੀ ਦਾ ਪਾਰਟਨਰ ਮਿਲੇਗਾ ਤਾਂ ਮੈਨੂੰ ਵਿਆਹ ਤੋਂ ਪਹਿਲਾਂ ਬੱਚਾ ਕਰਨ 'ਚ ਕੋਈ ਇਤਰਾਜ਼ ਨਹੀਂ ਹੈ।

PunjabKesari

ਮੈਨੂੰ ਫਰਕ ਨਹੀਂ ਪੈਂਦਾ ਕਿ ਮੀਡੀਆ ਜਾਂ ਬਾਕੀ ਦੀ ਜਨਤਾ ਮੇਰੇ ਬਾਰੇ ਕੀ ਸੋਚਦੀ ਹੈ। ਕ੍ਰਿਕਟਰ ਸੁਰੇਸ਼ ਰੈਨਾ ਨਾਲ ਵੀ ਉਸ ਦੇ ਅਫੇਅਰ ਦੀਆਂ ਅਫਵਾਹਾਂ ਆਈਆਂ ਸਨ। ਆਈ ਪੀ ਐੱਲ 'ਚ ਉਹ ਚੇਨਈ ਸੁਪਰਕਿੰਗਸ ਨੂੰ ਚੀਅਰ ਕਰਦੇ ਹੋਏ ਵੀ ਦਿਖੀ ਸੀ। ਹਾਲਾਂਕਿ ਰੈਨਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਸੀ। ਸ਼ਰੂਤੀ ਦਾ ਨਾਂ ਰਜਨੀਕਾਂਤ ਦੇ ਦਾਮਾਦ ਧਨੁਸ਼ ਨਾਲ ਵੀ ਜੁੜ ਚੁੱਕਾ ਹੈ। ਇਕ ਸਮੇਂ ਉਹ ਨੱਕ ਦੀ ਸਰਜਰੀ ਨੂੰ ਲੈ ਕੇ ਵੀ ਕਾਫੀ ਟਰੋਲ ਹੋਈ ਸੀ।

PunjabKesari

ਇਸ 'ਤੇ ਸਫਾਈ ਦਿੰਦੇ ਹੋਏ ਉਸ ਨੇ ਕਿਹਾ ਸੀ, ''ਮੈਨੂੰ ਸਾਹ ਲੈਣ 'ਚ ਐਖ ਹੁੰਦੀ ਸੀ ਤਾਂ ਇਸ ਲਈ ਮੈਨੂੰ ਸਰਜਰੀ ਕਰਵਾਉਣੀ ਪਈ। ਹੁਣ ਮੈਂ ਠੀਕ ਹਾਂ। ਇਸ 'ਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ। ਇਕ ਵਾਰ ਸਪਾਟ ਬੁਆਏ ਨੇ ਉਸ ਦਾ ਪਿੱਛਾ ਪਿੱਛਾ ਕਰਦੇ ਹੋਏ ਉਸ ਦੇ ਘਰ ਤੱਕ ਪੁੱਜ ਗਿਆ ਸੀ। ਸ਼ਰੂਤੀ ਨੇ ਇਸ ਦੀ ਸ਼ਿਕਾਇਤ ਪੁਲਸ 'ਚ ਕਰਵਾ ਦਿੱਤੀ ਸੀ। ਉਸ ਦੇ ਮੁਤਾਬਕ, ਸ਼ਖਸ ਨੇ ਉਸ ਦੇ ਮੋਢੇ 'ਤੇ ਹਥ ਰੱਖਣ ਦੀ ਕੋਸ਼ਿਸ਼ ਕੀਤੀ ਸੀ।

PunjabKesari

ਹਾਲਾਂਕਿ ਉਸ ਸ਼ਖਸ ਦਾ ਕਹਿਣਾ ਸੀ ਕਿ ਉਹ ਬਸ ਆਪਣੇ ਭਰਾ ਲਈ ਨੌਕਰੀ ਮੰਗਣ ਉਥੇ ਗਿਆ ਸੀ। ਉਸ ਨੇ ਫਿਲਮ 'D DAY' 'ਚ ਵੇਸ਼ਵਾ ਦੇ ਕਿਰਦਾਰ ਲਈ ਹਾਮੀ ਭਰ ਕੇ ਬੋਲਡ ਕਦਮ ਚੁੱਕਿਆ ਸੀ। ਫਿਲਮ ਦੇ ਤਮਿਲ ਵਰਜ਼ਨ ਦੇ ਪੋਸਟਰ 'ਚ ਉਸ ਦਾ ਅੰਦਾਜ਼ ਕਾਫੀ ਬੋਲਡ ਸੀ, ਜਿਸ 'ਤੇ ਖੂਬ ਵਿਵਾਦ ਵੀ ਹੋਇਆ ਸੀ। ਰਾਮ ਚਰਨ ਦੀ ਫਿਲਮ 'ਯੇਵਾਦੂ' 'ਚ ਉਸ ਦੇ ਗੀਤ 'ਡਿੰਪਲ ਡਿੰਪਲ' ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੀਕ ਹੋ ਗਈ ਸੀ। ਸੂਤਰਾਂ ਮੁਤਾਬਕ ਸ਼ਰੂਤੀ ਨੇ ਇਸ ਖਿਲਾਫ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News