ਆਯੁਸ਼ਮਾਨ-ਭੂਮੀ ਦੀ ''ਸ਼ੂਭ ਮੰਗਲ ਸਾਵਧਾਨ'' ਦੀ ਪਹਿਲੀ ਝਲਕ ਆਈ ਸਾਹਮਣੇ

4/25/2017 11:30:33 AM

ਮੁੰਬਈ— ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਨਾ ਆਪਣੀ ਆਉਣ ਵਾਲੀ ਫਿਲਮ ''ਸ਼ੁਭ ਮੰਗਲ ਸਾਵਧਾਨ'' ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਹਾਲ ਹੀ ''ਚ ਇਸ ਫਿਮਲ ਦਾ ਇਕ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ''ਚ ਆਯੁਸ਼ਮਾਨ ਖੁਰਾਨਾ ਨਾਲ ਬਾਲੀਵੁੱਡ ਅਭਿਨੇਤਰੀ ਭੂਮੀ ਪੇਡਨੇਕਰ ਅਹਿਮ ਭੂਮਿਕਾ ''ਚ ਨਜ਼ਰ ਆਵੇਗੀ। ''ਸ਼ੁਭ ਮੰਗਲ ਸਾਵਧਾਨ'' ਇਕ ਰੋਮਾਂਟਿਕ ਕਾਮੇਡੀ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਕ ਆਨੰਦ. ਐੱਲ. ਰਾਏ ਕਰ ਰਹੇ ਹਨ। ਹਾਲ ਹੀ ਆਨੰਦ ਨੇ ਆਪਣੇ ਟਵੀਟਰ ਅਕਾਉਂਟ ਤੋਂ ਸ਼ੂਟਿੰਗ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਫਿਲਮ ''ਚ ਭੂਮੀ ਦੀ ਗਲੈਮਰਜ਼ ਲੁਕ ਵੀ ਦੇਖਣ ਨੂੰ ਮਿਲੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਆਯੁਸ਼ ਅਤੇ ਭੂਮੀ ਫਿਲਮ ''ਦਮ ਲਗਾ ਕੇ ਹਈਸ਼ਾ'' ''ਚ ਨਜ਼ਰ ਆ ਚੁੱਕੇ ਹਨ। ਇਹ ਫਿਲਮ ਸਿਨੇਮਾਘਰਾਂ ''ਚ 1 ਸਤਬੰਰ ਨੂੰ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ ''ਚ ਤੁਸੀਂ ਦੋਵਾਂ ਦਾ ਬਦਲਿਆ ਹੋਇਆ ਲੁਕ ਦੇਖੋਗੇ। ''ਸ਼ੁਭ ਮੰਗਲ ਸਾਵਧਾਨ'' ਤਾਮਿਲ ਫਿਲਮ ''ਕਲਿਆਨ ਸਮਯਾਲ ਸਾਧਮ'' ਦਾ ਰੀਮੇਕ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News