ਪਹਿਲੀ ਵਾਰ ਸਾਹਮਣੇ ਆਈਆਂ ਅਮਿਤਾਭ ਦੀ ਧੀ ਸ਼ਵੇਤਾ ਦੇ ਵਿਆਹ ਦੀਆਂ ਤਸਵੀਰਾਂ

Monday, August 12, 2019 3:36 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਧੀ ਸ਼ਵੇਤਾ ਬੱਚਨ ਨੰਦਾ ਲਾਈਮ ਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਹਾਲਾਂਕਿ ਕਈ ਵਾਰ ਬਾਲੀਵੁੱਡ ਈਵੈਂਟਸ ਤੇ ਪਾਰਟੀਆਂ 'ਚ ਸ਼ਾਮਲ ਹੁੰਦੇ ਹੋਏ ਉਨ੍ਹਾਂ ਨੂੰ ਜ਼ਰੂਰ ਦੇਖਿਆ ਗਿਆ ਹੈ।

PunjabKesari

ਹਾਲ ਹੀ 'ਚ ਸ਼ਵੇਤਾ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸ਼ਵੇਤਾ ਨੇ ਸਾਲ 1997 'ਚ ਰਿਤੂ ਨੰਦਾ ਦੇ ਬੇਟੇ ਨਿਖਿਲ ਨੰਦਾ ਨਾਲ ਵਿਆਹ ਕਰਵਾਇਆ ਸੀ। ਰਿਤੂ ਨੰਦਾ, ਰਾਜ ਕਪੂਰ ਦੀ ਧੀ ਹੈ। 

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸ਼ਵੇਤਾ ਨੰਦਾ ਦੀਆਂ ਤਸਵੀਰਾਂ ਨੂੰ ਫੈਸ਼ਨ ਡਿਜ਼ਾਈਨਰ ਅਬੂ ਜਾਨੀ ਤੇ ਸੰਦੀਪ ਖੋਸਲਾ ਨੇ ਸ਼ੇਅਰ ਕੀਤਾ ਹੈ। ਅਬੂ ਜਾਨੀ ਤੇ ਸੰਦੀਪ, ਜਯਾ ਬੱਚਨ ਨੂੰ ਆਪਣੀ ਭੈਣ ਮੰਨਦੇ ਹਨ। ਇਸ ਨਾਤੇ (ਰਿਸ਼ਤੇ) ਉਹ ਸ਼ਵੇਤਾ ਬੱਚਨ ਦਾ ਮਾਮਾ ਲੱਗਦਾ ਹੈ। ਇਸ ਗੱਲ ਦਾ ਜ਼ਿਕਰ ਅਬੂ ਜਾਨੀ ਨੇ ਪੋਸਟ ਸ਼ੇਅਰ ਕਰਦੇ ਹੋਏ ਕੀਤਾ ਹੈ।

PunjabKesari

ਅਬੂ ਜਾਨੀ ਨੇ ਇਹ ਵੀ ਦੱਸਿਆ ਕਿ ਸ਼ਵੇਤਾ ਤੇ ਨਿਖਿਲ ਦੇ ਕੱਪੜਿਆਂ ਤੋਂ ਇਲਾਵਾ ਪੂਰੇ ਵਿਆਹ ਦੀ ਪਲਾਨਿੰਗ ਉਨ੍ਹਾਂ ਨੇ ਹੀ ਕੀਤੀ ਸੀ। ਸ਼ਵੇਤਾ ਦੀਆਂ ਇਹ ਤਸਵੀਰਾਂ ਸੰਗੀਤ ਤੇ ਵਿਆਹ ਦੀਆਂ ਹਨ। ਸ਼ਵੇਤਾ ਨੇ ਸੰਗੀਤ 'ਚ ਵਾਈਟ ਕਲਰ ਦਾ ਲਹਿੰਗਾ ਪਾਇਆ ਸੀ।

PunjabKesari

ਉਥੇ ਹੀ ਵਿਆਹ 'ਚ ਰੈੱਡ ਲਹਿੰਗੇ 'ਚ ਬੇਹੱਦ ਖੂਬਸੂਰਤ ਦਿਸ ਰਹੀ ਸੀ। ਇਨ੍ਹਾਂ ਤਸਵੀਰਾਂ 'ਚ ਅਭਿਸ਼ੇਕ ਬੱਚਨ, ਜਯਾ ਬੱਚਨ ਤੇ ਅਮਿਤਾਭ ਬੱਚਨ ਵੀ ਨਜ਼ਰ ਆ ਰਹੇ ਹਨ।

PunjabKesari

ਇਕ ਤਸਵੀਰ 'ਚ ਸ਼ਵੇਤਾ ਤੇ ਨਿਖਿਲ ਨੰਦਾ ਡਾਂਸ ਕਰਦੇ ਵੀ ਨਜ਼ਰ ਆ ਰਹੇ ਹਨ। ਸ਼ਵੇਤਾ ਦਾ ਵਿਆਹ ਬੰਗਾਲੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਇਸ ਤਸਵੀਰ 'ਚ ਸ਼ਵੇਤਾ ਹੱਥ 'ਚ ਪੀਪਲ ਦੇ ਪੱਤਿਆਂ ਨਾਲ ਆਪਣਾ ਚਿਹਰਾ ਲੁਕਾਉਂਦੀ ਨਜ਼ਰ ਆ ਰਹੀ ਹੈ।

PunjabKesari

ਸ਼ਵੇਤਾ ਨੇ ਵਿਆਹ ਤੋਂ ਬਾਅਦ ਆਪਣੀ ਮਾਂ ਜਯਾ ਬੱਚਨ ਨਾਲ ਇਕ ਫੋਟੋਸ਼ੂਟ ਕਰਵਾਇਆ ਸੀ। ਇਸ ਸ਼ੂਟ ਲਈ ਸ਼ਵੇਤਾ ਤੇ ਜਯਾ ਬੱਚਨ ਨੇ ਅਬੂ ਜਾਨੀ ਤੇ ਸੰਦੀਪ ਖੋਸਲਾ ਦੇ ਜ਼ਿਆਦਾਤਰ ਕੱਪੜੇ ਆਫ ਵ੍ਹਾਈਟ ਹੁੰਦੇ ਹਨ। 

PunjabKesari

PunjabKesari


Edited By

Sunita

Sunita is news editor at Jagbani

Read More