B''day Spl: 43 ਸਾਲਾਂ ਦੀ ਹੋਈ ਇਹ ਸੈਕਸੀ ਸ਼ਵੇਤਾ, ਦੇਖੋ ਕੁਝ ਸਟਾਈਲਿਸ਼ ਤਸਵੀਰਾਂ

4/23/2017 2:52:46 PM

ਮੁੰਬਈ— ਮਾਡਲ ਅਤੇ ਬਾਲੀਵੁੱਡ ਅਭਿਨੇਤਰੀ ਸ਼ਵੇਤਾ ਮੇਨਨ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 23 ਅਪ੍ਰੈਲ 1974 ਨੂੰ ਚੰਡੀਗੜ ''ਚ ਹੋਇਆ ਸੀ। ਉਨ੍ਹਾਂ ਨੇ ਮਲਿਆਲਮ ਫਿਲਮ ''ਅਨਾਸਵਰਮ'' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਿਆਨ ਮਾਡਲਿੰਗ ਵੱਲ ਕੀਤਾ। ਫਿਲਮਾਂ ''ਚ ਵਾਪਸ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਪ੍ਰਤੀਯੋਗਾਤਾਵਾਂ ''ਚ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਫਿਲਮ ''ਥਨਤਰਾ'' ਨਾਲ ਮਲਿਆਲਮ ਫਿਲਮ ''ਚ ਵਾਪਸੀ ਕੀਤੀ ਸੀ। ਉਨ੍ਹਾਂ ਨੇ ਪ੍ਰਸਿੱਧ ਮਲਿਆਲਮ ਫਿਲਮ ''ਕੀਰਥੀ ਚੱਕਰ'' ਅਤੇ ''ਪਰਦੇਸ਼ੀ'' ''ਚ ਮੁੱਖ ਭੂਮਿਕਾ ਨਿਭਾਈਆਂ ਸਨ। ਉਨ੍ਹਾਂ ਨੇ ''ਪ੍ਰਿਥਵੀ'', ''ਇਸ਼ਕ'', ''ਬੰਧਨ'', ''ਸ਼ਿਕਾਰੀ'', ''ਅਸ਼ੋਕਾ'', ''ਹਾਂ ਮੈਂਨੇ ਪਿਆਰ ਰਿਯਾ'', ''ਕੋਈ ਹੈ...'', ''ਪ੍ਰਾਣ ਜਾਏ ਪਰ ਸ਼ਾਨ ਨਾ ਜਾਏ'', ''ਕਹਾਂ ਹੋ ਤੁਮ'', ''ਮਕਬੂਲ'', ''ਮਾਰਕਟ'' ਸਮੇਤ ਰਈ ਬਾਲੀਵੁੱਡ ਫਿਲਮਾਂ ''ਚ ਕੰਮ ਕੀਤਾ ਹੈ। ਉਨ੍ਹਾਂ ਨੇ ਸਾਲ 2011 ''ਚ ਸ਼੍ਰੀਵਲਸਨ ਮੇਨਨ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਇੱਕ ਬੇਟੀ ਵੀ ਹੈ। ਅੱਗੇ ਦੇਖੋ ਸਵੇਤਾ ਮੇਨਨ ਦੀਆਂ ਸਟਾਈਲਿਸ਼ ਤਸਵੀਰਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News