ਵਿਆਹ ਟੁੱਟਣ ਦੀਆਂ ਖਬਰਾਂ ''ਤੇ ਸ਼ਵੇਤਾ ਤਿਵਾਰੀ ਨੇ ਤੋੜੀ ਚੁੱਪੀ

Tuesday, November 6, 2018 2:16 PM

ਮੁੰਬਈ (ਬਿਊਰੋ)— ਪਿਛਲੇ ਕੁਝ ਸਮੇਂ ਤੋਂ ਇਹ ਖਬਰ ਆ ਰਹੀ ਹੈ ਕਿ ਸ਼ਵੇਤਾ ਤਿਵਾਰੀ ਤੇ ਉਸ ਦੇ ਪਤੀ ਅਭਿਨਵ ਕੋਹਲੀ ਵਿਚਕਾਰ ਕੁਝ ਠੀਕ ਨਹੀਂ ਚੱਲ ਰਿਹਾ। ਕਰੀਬ 1 ਸਾਲ ਤੋਂ ਦੋਵੇਂ ਇਕ-ਦੂਜੇ ਤੋਂ ਅਲੱਗ ਰਹਿ ਰਹੇ ਹਨ। ਹੁਣ ਸ਼ਵੇਤਾ ਨੇ ਅਭਿਨਵ ਕੋਹਲੀ ਨਾਲ ਵਿਆਹ ਟੁੱਟਣ ਦੀਆਂ ਖਬਰਾਂ 'ਤੇ ਜਵਾਬ ਦਿੱਤਾ ਹੈ। ਸ਼ਵੇਤਾ ਤਿਵਾਰੀ ਨੇ ਇਕ ਇੰਟਰਵਿਊ 'ਚ ਦੱਸਿਆ, ''ਵਿਆਹ ਇਨ੍ਹੀਂ ਦਿਨੀਂ ਇਸ ਲਈ ਟੁੱਟ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਵਿਆਹ 'ਚੋਂ ਨਿਕਲਣ ਦੀ ਆਪਸ਼ਨ ਮੌਜੂਦ ਰਹਿੰਦੀ ਹੈ। ਪਤੀ ਹੋਵੇ ਜਾਂ ਪਤਨੀ ਕਿਸੇ ਨੂੰ ਵੀ ਆਤਮ ਨਿਰਭਰ ਹੋਣਾ ਪਸੰਦ ਨਹੀਂ ਹੈ। ਨਾਲ ਹੀ ਮਹਿਲਾਵਾਂ ਦੀ ਸਹਿਣਸ਼ੀਲਤਾ ਘੱਟ ਹੁੰਦੀ ਨਜ਼ਰ ਆ ਰਹੀ ਹੈ।

PunjabKesari
ਸ਼ਵੇਤਾ ਨੇ ਅੱਗੇ ਕਿਹਾ, ''ਇਕ ਸਾਲ ਪਹਿਲਾਂ ਮੇਰੇ ਪਤੀ ਅਭਿਨਵ ਦੇ ਪਿਤਾ ਦਾ ਦਿਹਾਂਤ ਹੋਇਆ ਸੀ। ਇਸ ਕਾਰਨ ਉਹ ਪਿਛਲੇ ਇਕ ਸਾਲ ਤੋਂ ਬੈਂਗਲੁਰੂ 'ਚ ਰਹਿ ਰਹੇ ਹਨ। ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਅਭਿਨਵ ਸਾਡੇ ਨਾਲ ਨਹੀਂ ਰਹਿ ਰਹੇ ਹਨ ਤਾਂ ਉਨ੍ਹਾਂ ਨੂੰ ਲੱਗਾ ਕਿ ਸਾਡੇ ਨਿੱਜੀ ਜੀਵਨ 'ਚ ਕੁਝ ਠੀਕ ਨਹੀਂ ਚੱਲ ਰਿਹਾ ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਵਿਆਹ 'ਚ ਕੋਈ ਸਮੱਸਿਆ ਨਹੀਂ ਹੈ। ਅਸੀਂ ਇਕ ਦੂਜੇ ਨਾਲ ਬਹੁਤ ਖੁਸ਼ ਹਾਂ''।

ਸ਼ਵੇਤਾ ਨੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਅਭਿਨੈ ਦੀ ਦੁਨੀਆ ਤੋਂ ਬ੍ਰੇਕ ਲੈ ਲਿਆ ਸੀ। ਹਾਲ ਹੀ 'ਚ ਉਸ ਨੇ 'ਜਬ ਵੀ ਸੇਪਰੇਟੇੱਡ' ਨਾਟਕ ਰਾਹੀਂ ਅਭਿਨੈ ਦੀ ਦੁਨੀਆ 'ਚ ਵਾਪਸੀ ਕੀਤੀ ਹੈ। ਸ਼ਵੇਤਾ ਤਿਵਾਰੀ ਨੂੰ ਪਛਾਣ 2001 'ਚ ਸ਼ੁਰੂ ਹੋਏ ਸ਼ੋਅ 'ਕਸੌਟੀ ਜ਼ਿੰਦਗੀ ਕੇ' ਸ਼ੋਅ ਰਾਹੀਂ ਮਿਲੀ ਸੀ। ਇਸ ਸ਼ੋਅ 'ਚ ਸ਼ਵੇਤਾ ਨੇ ਪ੍ਰੇਰਣਾ ਦਾ ਕਿਰਦਾਰ ਨਿਭਾਇਆ ਸੀ।


Edited By

Kapil Kumar

Kapil Kumar is news editor at Jagbani

Read More