ਕੈਬ ਡਰਾਈਵਰ ਦੀਆਂ ਇਤਰਾਜ਼ਯੋਗ ਹਰਕਤਾਂ ''ਤੇ ਭੜਕੀ ਸ਼ਵੇਤਾ ਤਿਵਾਰੀ ਦੀ ਧੀ (ਵੀਡੀਓ)

7/5/2019 4:46:41 PM

ਮੁੰਬਈ (ਬਿਊਰੋ) - ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਦੇ ਡੈਬਿਊ ਦੀਆਂ ਖਬਰਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ। ਪਲਕ ਤਿਵਾਰੀ ਦੇ ਕਈ ਫੋਟੋਸ਼ੂਟ ਹੁਣ ਤੱਕ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਦੇਖ ਕੇ ਸਾਫ ਕਿਹਾ ਜਾ ਸਕਦਾ ਹੈ ਕਿ ਪਲਕ ਨੇ ਹੁਣ ਤੋਂ ਹੀ ਫਿਲਮਾਂ 'ਚ ਆਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਪਲਕ ਕਿਸੇ ਹੋਰ ਵਜ੍ਹਾ ਕਰਕੇ ਚਰਚਾ 'ਚ ਹੈ। ਦਰਅਸਲ, ਪਲਕ ਨੇ ਇਕ ਕੈਬ ਡਰਾਈਵਰ 'ਤੇ ਗੁੱਸਾ ਕੱਢਿਆ ਹੈ। ਪਿਛਲੇ ਦਿਨੀਂ ਮੁੰਬਈ 'ਚ ਇਕ ਲੇਡੀ ਪੈਸੇਂਜਰ ਨੇ ਆਪਣੇ ਇੰਸਟਾਗ੍ਰਾਮ 'ਤੇ ਕੈਬ ਡਰਾਈਵਰ ਦਾ ਵੀਡੀਓ ਸ਼ੇਅਰ ਕੀਤਾ ਸੀ। ਦੇਬਲੀਨਾ ਸਾਹਾ ਨਾਂ ਦੀ ਲਾਅ ਸਟੂਡੈਂਟ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਕਿਵੇਂ ਕੈਬ ਡਰਾਈਵਰ ਉਨ੍ਹਾਂ ਨਾਲ ਬਤਮੀਜ਼ੀ ਕਰ ਰਿਹਾ ਸੀ, ਜਦੋਂਕਿ ਮਾਂ ਅਤੇ ਭੈਣ ਵੀ ਨਾਲ ਸੀ। ਇੰਨਾ ਹੀ ਨਹੀਂ ਇਸ ਦੌਰਾਨ ਕੈਬ ਡਰਾਈਵਰ ਨੇ ਇਤਰਾਜ਼ਯੋਗ ਹਰਕਤਾਂ ਵੀ ਕੀਤੀਆਂ।

 

 
 
 
 
 
 
 
 
 
 
 
 
 
 

SHAME !!!! It took me hours to think if I should share this or not, but I am sharing it now, . (Before you judge me based on what I was wearing I was wearing normal jeans and top) We were on our way from Siddhivinayak temple, We took this local taxi( worst decision ever) taking my mom & sister to Nariman Point on my way from Dadar, This driver as soon as I got into this local taxi, opens his zip ,was staring at me objectifying& was stimulating his genitals ( I wish I could record that) every time he took halt on signals ,Making me feel so uncomfortable, it was morning 9:30 am, Being in Mumbai I always felt safe and have never come across any such situation before, It’s called safe city, But if people like this can make someone like me who is local resident of this city go through this, I wonder what women coming from other city could have gone through, it’s not the city to be blamed but such people , Yes I got down abruptly in middle and no he wasn’t letting us get down until I forced voice, I said this where I could see Mumbai police around, later he started saying sorry, stating he was poor but excuse me, being poor doesn’t give you right to sexually harass someone, What if it would have been late evening , me alone in this same situation, I always heard about all this untill today I experienced this shit . Update - FIR is filled and I didn’t share this to feel victimised but to make all the women out there feel powerful and raise their voice when &where needed. Also up till he is not arrested I would suggest you guys to not board this taxi MH01 BT7115. #Shame #speakup #raiseyourvoice

A post shared by DEBALEENA SAHA (@debaleena_buzz) on Jun 27, 2019 at 3:20am PDT

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਨੇ ਇਸ ਦੀ ਆਲੋਚਨਾ ਕੀਤੀ ਸੀ। ਇਕ ਇੰਟਰਵਿਊ ਦੌਰਾਨ ਪਲਕ ਤਿਵਾਰੀ ਨੇ ਇਸ ਬਾਰੇ ਕਿਹਾ, ''ਇਸ ਤਰ੍ਹਾਂ ਦੀ ਘਟਨਾ 'ਤੇ ਅਸਲ 'ਚ ਜ਼ਿਆਦਾ ਕੁਝ ਕਹਿਣ ਲਈ ਲਫਜ਼ ਨਹੀਂ ਹਨ। ਬਸ ਸੋਚ ਰਹੀ ਹਾਂ ਕੀ ਮਰਦ ਇਸ ਨੂੰ ਸਵੀਕਾਰ ਕਰਦੇ ਹਨ ਜਾਂ ਫਿਰ ਇਸ ਬਾਰੇ ਸੋਚਣਗੇ। ਮੇਰੇ ਲਈ ਇਹ ਨਿੰਦਿਆਯੋਗ ਹੈ ਅਤੇ ਇਸ ਤੋਂ ਬੁਰਾ ਕੁਝ ਨਹੀਂ ਹੈ।'' ਪਲਕ ਨੇ ਅੱਗੇ ਕਿਹਾ, ''ਮੈਂ ਇਸ ਘਟਨਾ ਨਾਲ ਖੁਦ ਨੂੰ ਜੋੜ ਪਾਉਂਦੀ ਹਾਂ ਕਿਉਂਕਿ ਮੈਂ ਵੀ ਕਾਲਜ ਜਾਂਦੀ ਹਾਂ। ਮੈਂ ਅਕਸਰ ਕੈਬ ਕਰਦੀ ਹਾਂ। ਇਕ ਕੈਬ ਡਰਾਈਵਰ ਜਿਸ ਨੂੰ ਨੌਕਰੀ ਦਿੱਤੀ ਗਈ ਹੈ ਕਿ ਉਹ ਕਿਸੇ ਦੀ ਬੇਟੀ, ਭੈਣ ਅਤੇ ਮਾਂ ਨੂੰ ਉਸ ਦੇ ਡੈਸਟੀਨੇਸ਼ਨ 'ਤੇ ਛੱਡ ਦੇਵੇ, ਜਿਸ ਦੇ ਬਦਲੇ 'ਚ ਉਸ ਤੋਂ ਪੈਸੇ ਮਿਲਦੇ ਹਨ। ਮਰਦਾਂ ਲਈ ਸ਼ਾਇਦ ਉਹ ਸਿਰਫ ਇਕ ਵਸਤੂ ਹੈ, ਜੋ ਮਹਿਲਾ ਦੇ ਸਰੀਰ ਦੇ ਹਰ ਇੰਚ ਨੂੰ ਸਕੈਨ ਕਰ ਰਿਹਾ ਹੈ ਪਰ ਉਹ ਮਹਿਲਾ ਕਿਸੇ ਦੀ ਪੂਰੀ ਦੁਨੀਆ ਹੈ।''

ਦੱਸਣਯੋਗ ਹੈ ਕਿ ਪਲਕ 18 ਸਾਲ ਦੀ ਹੈ ਅਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਕਾਰਨ ਲਾਈਮਲਾਈਟ 'ਚ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਕੇ ਚਰਚਾ 'ਚ ਆ ਜਾਂਦੀ ਹੈ। ਹਾਲ ਹੀ 'ਚ ਪਲਕ ਦਾ ਨਵਾਂ ਫੋਟੋਸ਼ੂਟ ਵਾਇਰਲ ਹੋਇਆ ਹੈ। ਇਸ ਫੋਟੋਸ਼ੂਟ 'ਚ ਪਲਕ ਨੇ ਬਲੈਕ ਕਲਰ ਦੀ ਡਰੈੱਸ ਪਾਈ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News