ਸ਼ਵੇਤਾ ਤਿਵਾਰੀ ਨੇ ਪਤੀ ''ਤੇ ਲਗਾਇਆ ਬਦਸਲੂਕੀ ਦਾ ਦੋਸ਼, ਗ੍ਰਿਫਤਾਰ

8/12/2019 10:56:09 AM

ਮੁੰਬਈ(ਬਿਊਰੋ)— ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਦੇ ਪਤੀ ਅਭਿਨਵ ਕੋਹਲੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਵੇਤਾ ਨੇ ਅਭਿਨਵ ਖਿਲਾਫ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਪੁਲਸ ਨੇ ਅਭਿਨਵ ਨੂੰ ਗ੍ਰਿਫਤਾਰ ਕਰ ਲਿਆ। ਮੀਡੀਆ ਰਿਪੋਰਟ ਮੁਤਾਬਕ ਸ਼ਵੇਤਾ ਤਿਵਾਰੀ ਤੇ ਅਭਿਨਵ ਕੋਹਲੀ ਵਿਚਕਾਰ ਪਿੱਛਲੇ ਕਈ ਦਿਨਾਂ ਤੋਂ ਤਕਰਾਰ ਚੱਲ ਰਹੀ ਸੀ ਪਰ ਜਦੋਂ ਗੱਲ ਜ਼ਿਆਦਾ ਅੱਗੇ ਵਧ ਗਈ ਤਾਂ ਸ਼ਵੇਤਾ ਨੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।

ਅਕਸਰ ਸ਼ਰਾਬ ਦੇ ਨਸ਼ੇ 'ਚ ਕਰਦੇ ਸਨ ਬਦਸਲੂਕੀ

ਮੀਡੀਆ ਰਿਪੋਰਟ ਮੁਤਾਬਕ ਸ਼ਵੇਤਾ ਨੇ ਅਭਿਨਵ 'ਤੇ ਦੋਸ਼ ਲਗਾਇਆ ਹੈ ਕਿ ਉਹ ਅਕਸਰ ਸ਼ਰਾਬ ਦੇ ਨਸ਼ੇ 'ਚ ਉਨ੍ਹਾਂ ਨਾਲ ਬਦਸਲੂਕੀ ਕਰਦੇ ਸਨ। ਉਥੇ ਹੀ ਸ਼ਵੇਤਾ ਦੀ ਧੀ ਪਲਕ ਨਾਲ ਵੀ ਉਨ੍ਹਾਂ ਦਾ ਸੁਭਾਅ ਬੇਹੱਦ ਖਰਾਬ ਸੀ। ਇੱਥੋਂ ਤੱਕ ਕਿ ਅਭਿਨਵ ਨੇ ਪਲਕ ਨੂੰ ਥੱਪੜ ਮਾਰ ਦਿੱਤਾ ਸੀ, ਜਿਸ ਤੋਂ ਬਾਅਦ ਸ਼ਵੇਤਾ ਸਿੱਧੇ ਪੁਲਸ ਕੋਲ ਪਹੁੰਚੀ।

ਪਹਿਲੇ ਪਤੀ ਦੇ ਤਲਾਕ ਤੋਂ ਬਾਅਦ ਸ਼ਵੇਤਾ ਨੇ ਅਭਿਨਵ ਨਾਲ ਕੀਤੀ ਸੀ ਵਿਆਹ

ਸ਼ਵੇਤਾ ਤਿਵਾਰੀ ਦੀ ਪਹਿਲਾਂ ਵਿਆਹ ਟੀ. ਵੀ. ਐਕਟਰ ਰਾਜਾ ਚੌਧਰੀ ਨਾਲ ਹੋਇਆ ਸੀ ਪਰ ਵਿਆਹ  ਦੇ ਕੁਝ ਸਾਲਾਂ ਬਾਅਦ ਦੋਵਾਂ ਦੇ ਰਿਸ਼ਤੇ ਬੇਹੱਦ ਖਰਾਬ ਹੋ ਗਏ ਸਨ। ਸ਼ਵੇਤਾ ਨੇ ਰਾਜਾ ਚੌਧਰੀ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। 9 ਸਾਲ ਦੇ ਰਿਸ਼ਤੇ ਤੋਂ ਬਾਅਦ ਸ਼ਵੇਤਾ ਅਤੇ ਰਾਜਾ ਚੌਧਰੀ 2007 'ਚ ਵੱਖ ਹੋ ਗਏ ਸਨ। ਸ਼ਵੇਤਾ ਜਦੋਂ ਬੁਰੇ ਸਮੇਂ ਤੋਂ ਨਿਕਲ ਰਹੀ ਸੀ, ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਅਭਿਨਵ ਆਏ ਸਨ। ਦੋਵਾਂ ਨੇ 2013 'ਚ ਵਿਆਹ ਕੀਤਾ ਸੀ।

ਪਿਛਲੇ ਕਾਫੀ ਸਮੇਂ ਤੋਂ ਟੀ. ਵੀ. ਤੋਂ ਦੂਰ

2016 'ਚ ਸ਼ਵੇਤਾ ਦਾ ਇਕ ਬੇਟਾ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਤੋਂ ਬਰੇਕ ਲਿਆ ਸੀ। ਸ਼ਵੇਤਾ ਤਿਵਾਰੀ ਪਿਛਲੇ ਕਾਫੀ ਸਮੇਂ ਤੋਂ ਟੀ. ਵੀ. ਤੋਂ ਦੂਰ ਹੈ। ਇਕ ਸਮਾਂ ਸੀ, ਜਦੋਂ ਉਹ ਟੀ. ਵੀ. ਦੀ ਵੱਡੀ ਸਟਾਰ ਮੰਨੀ ਜਾਂਦੀ ਸੀ। ਏਕਤਾ ਕਪੂਰ ਦੇ ਸ਼ੋਅ 'ਕਸੌਟੀ ਜ਼ਿੰਦਗੀ ਕੀ' 'ਚ ਪ੍ਰੇਰਨਾ ਦੇ ਕਿਰਦਾਰ ਨਾਲ ਸ਼ਵੇਤਾ ਨੂੰ ਪਛਾਣ ਮਿਲੀ,  ਉਸ ਤੋਂ ਬਾਅਦ ਸ਼ਵੇਤਾ ਕਈ ਟੀ. ਵੀ. ਸ਼ੋਅਜ਼ 'ਚ ਨਜ਼ਰ ਆਈ। ਸ਼ਵੇਤਾ ਤਿਵਾਰੀ 'ਬਿੱਗ ਬੌਸ' ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਸ਼ਵੇਤਾ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਟੀ. ਵੀ. 'ਤੇ ਲੰਬੇ ਸੀਰੀਅਲ ਨਹੀਂ ਕਰਨਾ ਚਾਹੁੰਦੀ ਹੈ।  ਫਿਲਹਾਲ ਉਹ ਆਪਣੇ ਪਰਿਵਾਰ 'ਤੇ ਜ਼ਿਆਦਾ ਧਿਆਨ ਦੇਣਾ ਚਾਹੁੰਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News