ਗੌਰੀ ਖਾਨ ਨੇ ਇਸ ਸੁਪਰਸਟਾਰ ਦੇ ਘਰ ਨੂੰ ਦਿੱਤਾ ਨਵਾਂ ਲੁੱਕ, ਤਸਵੀਰਾਂ ਵਾਇਰਲ

Friday, November 9, 2018 10:31 AM

ਮੁੰਬਈ(ਬਿਊਰੋ)— ਹਰ ਕਿਸੇ ਦਾ ਸਪਨਾ ਹੁੰਦਾ ਹੈ ਕਿ ਉਸ ਦਾ ਮਾਇਆਨਗਰੀ ਮੁੰਬਈ 'ਚ ਇਕ ਸ਼ਾਨਦਾਰ ਬੰਗਲਾ ਹੋਵੇ। ਅਜਿਹਾ ਹੀ ਸੁਪਨਾ 'ਸਟੂਡੈਂਟ ਆਫ ਦਿ ਈਅਰ' ਨਾਲ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਐਕਟਰ ਸਿਧਾਰਥ ਮਲਹੋਤਰਾ ਦਾ ਵੀ ਰਿਹਾ ਪਰ ਹੁਣ ਲੱਗਦਾ ਹੈ ਉਸ ਦਾ ਇਹ ਸੁਪਨਾ ਪੂਰਾ ਹੋ ਗਿਆ ਹੈ।

 

 
 
 
 
 
 
 
 
 
 
 
 
 
 

Thank u for the lovely virtual tour Sid... the house is looking great in the video! #GauriKhanDesigns @s1dofficial

A post shared by Gauri Khan (@gaurikhan) on Nov 5, 2018 at 10:12am PST

ਉਸ ਨੂੰ ਵੀ ਆਪਣਾ ਡਰੀਮ ਹਾਊਸ ਮਿਲ ਗਿਆ ਹੈ। ਸਿਧਾਰਥ ਨੇ ਮੁੰਬਈ ਦੇ ਪੋਸ਼ ਇਲਾਕੇ 'ਪਾਲੀ ਹਿੱਲ' ਦੇ ਇਕ ਅਪਾਰਟਮੈਂਟ 'ਚ ਆਪਣਾ ਘਰ ਖਰੀਦਿਆ ਹੈ।

PunjabKesari
ਦੱਸਿਆ ਜਾ ਰਿਹਾ ਹੈ ਕਿ ਉਸ ਦਾ ਇਹ ਘਰ 9ਵੀਂ ਮੰਜ਼ਿਲ 'ਤੇ ਹੈ ਅਤੇ ਇਸ 'ਚ 3 ਬੈੱਡਰੂਮ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਪਰ ਸਿਧਾਰਥ ਦੇ ਇਸ ਨਵੇਂ ਘਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨੇ ਸਜਾਇਆ ਹੈ।

PunjabKesari

ਜੀ ਹਾਂ ਗੌਰੀ ਨੇ ਸਿਧਾਰਥ ਦੇ ਘਰ ਦੀ ਇੰਟੀਰੀਅਰ ਡਿਜ਼ਾਈਨ ਦੀ ਜ਼ਿੰਮੇਦਾਰੀ ਲਈ ਸੀ ਅਤੇ ਉਨ੍ਹਾਂ ਨੇ ਇਸ ਨੂੰ ਬਖੂਬੀ ਢੰਗ ਨਾਲ ਪੂਰਾ ਵੀ ਕੀਤਾ ਹੈ।

PunjabKesari
ਹਾਲ ਹੀ 'ਚ ਗੌਰੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਘਰ ਦੇ ਖੂਬਸੂਰਤ ਇੰਟੀਰੀਅਰ ਨਾਲ ਇਕ ਵੀਡੀਓ ਸ਼ੇਅਰ ਕੀਤਾ ਹੈ। ਹਾਲਾਂਕਿ ਇਸ ਵੀਡੀਓ 'ਚ ਸਿਧਾਰਥ ਦੀ ਅਵਾਜ਼ ਸੁਣਾਈ ਦੇ ਰਹੀ ਹੈ, ਜੋ ਆਪਣੇ ਘਰ ਦੇ ਇਕ ਕੋਨੇ ਬਾਰੇ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਗੌਰੀ ਨੇ ਬਹੁਤ ਹੀ ਖੂਬਸੂਰਤੀ ਨਾਲ ਉਸ ਦੇ ਘਰ ਨੂੰ ਸਜਾਇਆ ਹੈ।

PunjabKesari

ਉੱਥੇ ਹੀ ਗੌਰੀ ਨੇ ਵੀਡੀਓ ਦੇ ਨਾਲ ਕੈਪਸ਼ਨ 'ਚ ਸਿਧਾਰਥ ਦਾ ਧੰਨਵਾਦ ਅਦਾ ਕੀਤਾ ਹੈ। ਹਾਲਾਂਕਿ ਸਿਧਾਰਥ ਦੇ ਇਸ ਘਰ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਦੱਸਣਯੋਗ ਹੈ ਕਿ ਗੌਰੀ ਖਾਨ ਇਕ ਮੰਨੀ–ਪ੍ਰਮੰਨੀ ਇੰਟੀਰੀਅਰ ਡਿਜ਼ਾਈਨਰ ਹੈ। ਉਨ੍ਹਾਂ ਨੇ ਸਿਧਾਰਥ ਤੋਂ ਇਲਾਵਾ ਰਣਬੀਰ ਕਪੂਰ ਅਤੇ ਜੈਕਲੀਨ ਫਰਨਾਂਡਿਜ਼ ਵਰਗੇ ਸਟਾਰਸ ਦੇ ਘਰ ਦਾ ਵੀ ਇੰਟੀਰੀਅਰ ਕੀਤਾ ਹੈ।

PunjabKesari


About The Author

sunita

sunita is content editor at Punjab Kesari