ਖਤਰੇ ''ਚ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਕਿਊਟ ਬੇਟਾ ਤੈਮੂਰ

Saturday, July 20, 2019 2:46 PM

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਤੇ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਬਰੀਆ ਜੋੜੀ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ ਦੀ ਪ੍ਰਮੋਸ਼ਨ ਲਈ ਦੋਵੇਂ ਹਾਲ ਹੀ 'ਚ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਪਹੁੰਚੇ ਸਨ। ਇਸ ਸ਼ੋਅ 'ਚ ਉਨ੍ਹਾਂ ਨੇ ਕਪਿਲ ਸ਼ਰਮਾ ਸਵਾਲਾਂ ਦੇ ਅਜਿਹੇ ਮਜੇਦਾਰ ਜਵਾਬ ਦਿੱਤੇ ਕਿ ਸਾਰੇ ਸੁਣ ਕੇ ਲੋਟਪੋਟ ਹੋ ਗਏ।

PunjabKesari

ਜਦੋਂ ਕਪਿਲ ਨੇ ਪਰਿਣੀਤੀ ਤੋਂ ਪੁੱਛਿਆ ਕਿ ਜੇਕਰ ਅਸਲ ਜ਼ਿੰਦਗੀ 'ਚ ਤੁਹਾਨੂੰ ਮੌਕਾ ਮਿਲੇ ਤਾਂ ਉਹ ਕਿਸ ਨੂੰ ਕਿਡਨੈਪ ਕਰਨਾ ਚਾਹੁੰਦੀ? ਇਸ ਦੇ ਜਵਾਬ 'ਚ ਪਰਿਣੀਤੀ ਨੇ ਕਿਹਾ ਕਿ ਉਹ ਸੈਫ ਅਲੀ ਖਾਨ ਨੂੰ ਕਿਡਨੈਪ ਕਰਨਾ ਚਾਹੁੰਦੀ ਹਾਂ। ਪਰਿਣੀਤੀ ਪਹਿਲਾਂ ਵੀ ਸੈਫ ਦੀਆਂ ਤਾਰੀਫਾਂ ਕਰਦੀ ਰਹਿੰਦੀ ਹੈ। ਪਰਿਣੀਤੀ ਕਈ ਵਾਰ ਆਖ ਚੁੱਕੀ ਹੈ ਕਿ ਉਹ ਸੈਫ ਦੀ ਵੱਡੀ ਫੈਨ ਹੈ ਅਤੇ ਉਨ੍ਹਾਂ ਨੂੰ ਬਹੁਤ ਪਸੰਦ ਕਰਦੀ ਹੈ।

PunjabKesari

ਹੁਣ ਜਦੋਂ ਇਹ ਸਵਾਲ ਸਿਧਾਰਥ ਮਲਹੋਤਰਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਦੇ ਬੇਟੇ ਦਾ ਨਾਂ ਲਿਆ। ਸਿਧਾਰਥ ਨੇ ਕਿਹਾ ਕਿ ਉਹ ਕਰੀਨਾ ਕਪੂਰ ਦੇ ਬੇਟੇ ਤੈਮੂਰ ਨੂੰ ਕਿਡਨੈਪ ਕਰਨਾ ਚਾਹੁੰਦਾ ਹਾਂ। ਕਿਡਨੈਪਿੰਗ ਦੇ ਸਵਾਲਾਂ ਤੋਂ ਵੱਖ ਕਪਿਲ ਨੇ ਪੁੱਛਿਆ ਕਿ ਕਿਹੜੇ ਸੈਲੇਬ ਨੂੰ ਕਿਹੜਾ ਗੈਜੇਟ ਬਣਾਏਗੀ। ਤਾਂ ਪਰਿਣੀਤੀ ਨੇ ਸਿਧਾਰਥ ਮਲਹੋਤਰਾ ਨੂੰ ਸਮਾਰਟਫੋਨ ਦੱਸਿਆ ਅਤੇ ਰਣਬੀਰ ਕਪੂਰ ਨੂੰ ਏ. ਸੀ. ਕਿਹਾ। ਰਣਬੀਰ ਨੂੰ ਏ. ਸੀ. ਇਸ ਲਈ ਕਿਹਾ ਕਿਉਂਕਿ ਪਰਿਣੀਤੀ ਮੁਤਾਬਕ ਰਣਬੀਰ ਹਮੇਸ਼ਾ ਕੂਲ ਰਹਿੰਦੇ ਹਨ।

PunjabKesari
ਹੁਣ ਸਿਧਾਰਥ ਤੇ ਪਰਿਣੀਤੀ ਦੀ ਫਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ 2 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ। ਪ੍ਰਸ਼ਾਂਤ ਸਿੰਘ ਦੇ ਡਾਇਰੈਕਸ਼ਨ 'ਚ ਬਣੀ ਇਸ ਫਿਲਮ 'ਚ ਸਿਧਾਰਥ ਮਲਹੋਤਰਾ ਤੋਂ ਇਲਾਵਾ ਅਪਾਰਸ਼ਕਤੀ ਖੁਰਾਣਾ, ਜਾਵੇਦ ਜਾਫਰੀ, ਸੰਜੇ ਮਿਸ਼ਰਾ ਤੇ ਸ਼ੀਬਾ ਚੱਡਾ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ।

PunjabKesari


Edited By

Sunita

Sunita is news editor at Jagbani

Read More