ਸਿੱਧੂ ਮੂਸੇਵਾਲਾ ਨੂੰ ਗੋਲੀ ਜਾਂ ਚਾਕੂ ਲੱਗਣ ਦੀ ਜਾਣੋ ਸੱਚਾਈ

2/16/2019 4:33:32 PM

ਜਲੰਧਰ (ਵੈੱਬ ਡੈਸਕ) : ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਹ ਖਬਰ ਕਾਫੀ ਵਾਇਰਲ ਹੋ ਰਹੀ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਲੱਗ ਗਈ ਹੈ। ਹਾਲਾਂਕਿ ਕੁਝ ਵੈੱਬ ਸਾਈਟਸ ਵਲੋਂ ਉਨ੍ਹਾਂ ਦੇ ਚਾਕੂ ਲੱਗਣ ਦੀ ਵੀ ਖਬਰ ਚੱਲਾਈ ਗਈ ਹੈ ਪਰ ਜਦੋਂ 'ਜਗਬਾਣੀ' ਦੀ ਪੱਤਰਕਾਰ ਨੇਹਾ ਮਨਹਾਸ ਵਲੋਂ ਸਿੱਧੂ ਮੂਸੇਵਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਸਿੱਧੂ ਨੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਸਿੱਧੂ ਨੇ ਦੱਸਿਆ ਕਿ ਉਹ ਬਿਲਕੁਲ ਠੀਕ-ਠਾਕ ਹਨ ਅਤੇ ਇਸ ਵੇਲੇ ਕੈਨੇਡਾ 'ਚ ਹਨ। ਇਨ੍ਹਾਂ ਖਬਰਾਂ ਨੂੰ ਜਾਣ ਕੇ ਸਿੱਧੂ ਮੂਸੇਵਾਲਾ ਕਾਫੀ ਹੈਰਾਨ ਪਰੇਸ਼ਾਨ ਹੋਏ ਹਨ। ਇਸ ਤੋਂ ਪਹਿਲਾਂ 'ਜਗਬਾਣੀ' ਵਲੋਂ ਸਿੱਧੂ ਮੂਸੇਵਾਲਾ ਦੇ ਪਿੰਡ ਜਾ ਕੇ ਬਕਾਇਦਾ ਉਨ੍ਹਾਂ ਦੇ ਪਿਤਾ ਨਾਲ ਵੀ ਗੱਲ ਕੀਤੀ ਗਈ ਸੀ ਜਿਨ੍ਹਾਂ ਨੇ ਖੁਦ ਵੀ ਇਸ ਖਬਰ ਨੂੰ ਸਿਰੇ ਤੋਂ ਨਕਾਰਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

This news is Edited By Anuradha

Related News