ਜੋ ਇੱਜ਼ਤ ਕਰੂ ਕਰਵਾ ਲਊ, ਜਿਹੜਾ ਨਾ ਕਰੂ ਖਾ ਲਊ : ਸਿੱਧੂ ਮੂਸੇਵਾਲਾ

Thursday, December 6, 2018 4:07 PM
ਜੋ ਇੱਜ਼ਤ ਕਰੂ ਕਰਵਾ ਲਊ, ਜਿਹੜਾ ਨਾ ਕਰੂ ਖਾ ਲਊ : ਸਿੱਧੂ ਮੂਸੇਵਾਲਾ

ਜਲੰਧਰ (ਬਿਊਰੋ) : ਇਨ੍ਹੀਂ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਿਨੋਂ-ਦਿਨ ਤਰੱਕੀ ਦੀ ਰਾਹ 'ਤੇ ਅੱਗੇ ਵਧ ਰਹੀ ਹੈ। ਹਾਲਾਂਕਿ ਤਰੱਕੀ ਦਾ ਕਾਰਨ ਗਾਇਕਾਂ ਦੀ ਸੁਰੀਲੀ ਗਾਇਕੀ ਹੈ, ਜੋ ਲੋਕਾਂ 'ਚ ਦਿਨ-ਰਾਤ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅਜਿਹੇ ਹੀ ਸਿੰਗਰਾਂ 'ਚ ਇਕ ਨਾਂ ਸਿੱਧੂ ਮੂਸੇਵਾਲਾ ਦਾ ਆਉਂਦਾ ਹੈ, ਜੋ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ। ਬੀਤੇ ਦਿਨੀਂ ਸਿੱਧੂ ਮੂਸੇਵਾਲਾ 'ਉਮਰਾਨੰਗਲ ਦੇ 17ਵੇਂ' ਮੇਲੇ 'ਚ ਪਹੁੰਚੇ ਸਨ, ਜਿਥੇ ਉਨ੍ਹਾਂ ਦੀ ਜ਼ਿੰਦਗੀ 'ਚ ਚੱਲ ਰਹੀ 'ਕੋਲਡ ਵਾਰ' ਬਾਰੇ ਪੁੱਛਿਆ ਗਿਆ, ਜਿਸ ਦੇ ਜਵਾਬ 'ਚ ਸਿੱਧੂ ਮੂਸੇਵਾਲਾ ਨੇ ਵਾਰਨਿੰਗ ਦਿੰਦੇ ਹੋਏ ਕਿਹਾ, ''ਜੋ ਇੱਜ਼ਤ ਕਰੂ ਕਰਵਾ ਲਊ, ਜਿਹੜਾ ਨਹੀਂ ਕਰੂ ਖਾ ਲਊ।''

ਇਸ ਤੋਂ ਇਲਾਵਾ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਜੈੱਸ ਆਈ ਏਮ ਸਟੂਡੈਂਟ ਪੋਤਾ ਜਸਵੰਤ ਕੋਰ ਦਾ' ਬਾਰੇ ਪੁੱਛਿਆ ਹੈ, ਜਿਸ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ, ''ਗੱਲ ਪੈਸੇ ਕਮਾਉਣ ਦੀ ਨਹੀਂ ਹੈ, ਗੱਲ ਵਿਦਿਆਰਥੀਆਂ ਦੇ ਹੱਕ ਦੀ ਹੈ। ਮੈਂ ਵੀ ਇਕ ਵਿਦਿਆਰਥੀ ਹਾਂ ਤਾਂ ਮੈਨੂੰ ਲੱਗਾ ਕੀ ਇਹ ਫਿਲਮ ਕਰਨੀ ਚਾਹੀਦੀ ਹੈ।'' ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਰੈਪਰ ਬੋਹੇਮੀਆ ਨਾਲ ਕਾਫੀ ਪ੍ਰਾਜੈਕਟ ਲੈ ਕੇ ਆ ਰਿਹਾ ਹਾਂ। ਸਿੱਧੂ ਮੂਸੇਵਾਲਾ ਬੋਹੇਮੀਆ ਨੂੰ ਵੱਡਾ ਭਰਾ ਮੰਨਦਾ ਹੈ।​​​​​​
 


Edited By

Sunita

Sunita is news editor at Jagbani

Read More