ਦਿਲ ਨੂੰ ਝੰਜੋੜ ਕੇ ਰੱਖ ਦੇਵੇਗਾ ਸਿਮਰ ਗਿੱਲ ਦਾ ਗੀਤ ''ਰੋਟੀ'' (ਵੀਡੀਓ)
4/18/2018 2:54:38 PM
ਜਲੰਧਰ (ਬਿਊਰੋ)— ਪੰਜਾਬੀ ਗਾਇਕ ਸਿਮਰ ਗਿੱਲ ਦਾ ਨਵਾਂ ਗੀਤ 'ਰੋਟੀ' ਰਿਲੀਜ਼ ਹੋਇਆ ਹੈ। ਇਹ ਗੀਤ ਹਰ ਉਸ ਇਨਸਾਨ ਨੂੰ ਝੰਜੋੜ ਕੇ ਰੱਖ ਦੇਵੇਗਾ ਜੋ ਰੋਟੀ ਕਮਾਉਣ ਲਈ ਦਿਨ-ਰਾਤ ਇਕ ਕਰਕੇ ਮਿਹਨਤ ਕਰ ਰਿਹਾ ਹੈ। ਗੀਤ ਕਾਫੀ ਭਾਵੁਕ ਕਰਨ ਵਾਲਾ ਤੇ ਸਮਾਜਿਕ ਸੁਨੇਹਾ ਦੇਣ ਵਾਲਾ ਹੈ। ਇਸ ਗੀਤ 'ਚ ਪਰਿਵਾਰ ਨਾਲੋਂ ਦੂਰ ਹੋਏ ਨੌਜਵਾਨ ਤੋਂ ਲੈ ਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੋਕਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ। ਗੀਤ 'ਚ ਅਜਿਹੀਆਂ ਕਈ ਹੋਰ ਕਹਾਣੀਆਂ ਦਿਖਾਈਆਂ ਗਈਆਂ ਹਨ।
ਸਿਮਰ ਗਿੱਲ ਨੇ ਬੇਹੱਦ ਖੂਬਸੂਰਤੀ ਨਾਲ ਗੀਤ ਨੂੰ ਨਿਭਾਇਆ ਹੈ। ਗੀਤ ਦੇ ਬੋਲ ਅਕਾਸ਼ ਬਲ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਕਿਲ ਬੰਦਾ ਨੇ ਦਿੱਤਾ ਹੈ। 'ਰੋਟੀ' ਗੀਤ ਦੀ ਵੀਡੀਓ ਬਾਕਮਾਲ ਹੈ, ਜਿਸ ਨੂੰ ਡਾਇਰੈਕਟ ਸ਼ੁਭਮ ਕੁਮਾਰ ਤੇ ਹੈਰੀ ਪਨੇਸਰ ਨੇ ਕੀਤਾ ਹੈ। ਗੀਤ ਦੀ ਵੀਡੀਓ ਟੀਮ ਲਾਸਟ ਪੇਜ ਵਲੋਂ ਬਣਾਈ ਗਈ ਹੈ। ਮਿਊਜ਼ਿਕ ਟਾਈਮ ਦੇ ਬੈਨਰ ਹੇਠ ਇਹ ਗੀਤ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।
ਸਿਮਰ ਗਿੱਲ ਇਸ ਤੋਂ ਪਹਿਲਾਂ 'ਪੈੱਗ ਪੌਣ ਵੇਲੇ', 'ਨਾ ਭੁੱਕੀ ਨਾ ਸਮੈਕ' ਤੇ 'ਡਾਲਰ' ਵਰਗੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਚ ਖਾਸ ਪਛਾਣ ਬਣਾ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਸਰੋਤੇ ਸਿਮਰ ਗਿੱਲ ਦੇ 'ਰੋਟੀ' ਗੀਤ ਨੂੰ ਵੀ ਪਿਆਰ ਦੇਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ