ਲਾੜੀ ਬਣ ਕਿਹੜੇ ਚੰਨ ਪ੍ਰਦੇਸੀ ਨੂੰ ਉਡੀਕ ਰਹੀ ਹੈ ਸਿਮੀ ਚਾਹਲ

11/15/2018 2:51:42 PM

ਜਲੰਧਰ(ਬਿਊਰੋ)— 'ਬੰਬੂਕਾਟ', 'ਸਰਵਣ' ਤੇ 'ਰੱਬ ਦਾ ਰੇਡੀਓ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੀ ਪਾਲੀਵੁੱਡ ਅਦਾਕਾਰਾ ਸਿਮੀ ਚਾਹਲ ਇਨ੍ਹੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸੁਰਖੀਆਂ ਦਾ ਕਾਰਨ ਉਸ ਦਾ ਬ੍ਰਾਈਡਲ ਫੋਟੋਸ਼ੂਟ ਹੈ। ਦੱਸ ਦੇਈਏ ਕਿ ਦੁਲਹਨ ਦੇ ਲਿਬਾਸ 'ਚ ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ 'ਚ ਉਸ ਨੇ ਰੈੱਡ ਕਲਰ ਦਾ ਲਹਿੰਗਾ ਪਾਇਆ ਹੈ, ਜਿਸ 'ਚ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦੇ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤੋਂ ਇਲਾਵਾ ਕੁਝ ਤਸਵੀਰਾਂ 'ਚ ਸਿਮੀ ਚਾਹਲ ਨੇ ਹਲਕੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੈ, ਜਿਸ 'ਚ ਬੈਠੀ ਖਾਸ ਤਰੀਕੇ ਨਾਲ ਪੋਜ਼ ਦੇ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਸ਼ੇਅਰ ਕਰਦਿਆਂ ਇਸ ਦੇ ਕੈਪਸ਼ਨ 'ਚ ਲਿਖਿਆ, ''ਅੱਖੀਆਂ ਉਡੀਕ ਦੀਆਂ ਦਿਲ ਵਾਜਾਂ ਮਾਰਦਾ ਆਜਾ ਪ੍ਰਦੇਸੀਆ ਵਾਸਤਾ ਈ ਪਿਆਰ ਦਾ।''

PunjabKesari
ਦੱਸ ਦੇਈਏ ਕਿ ਦੁਲਹਨ ਦੇ ਲਿਬਾਸ 'ਚ ਸਿਮੀ ਚਾਹਲ ਦੇ ਮਨ 'ਚ ਉਸ ਦਾ ਪਿਆਰ ਹੁਲਾਰੇ ਮਾਰਨ ਲੱਗ ਪਿਆ ਹੈ ਅਤੇ ਉਹ ਆਪਣੇ ਚੰਨ ਪ੍ਰਦੇਸੀ ਦੀ ਉਡੀਕ ਕਰ ਰਹੀ ਹੈ ਅਤੇ ਉਹ ਚੰਨ ਪ੍ਰਦੇਸੀ ਕੌਣ ਹੈ। ਇਸ ਬਾਰੇ ਤਾਂ ਸਿਮੀ ਚਾਹਲ ਖੁਦ ਹੀ ਦੱਸ ਸਕਦੀ ਹੈ।

PunjabKesari

ਉਸ ਦੀਆਂ ਇਹ ਤਸਵੀਰਾਂ ਉਸ ਦੇ ਫੈਨਜ਼ ਵਲੋਂ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ। ਸਿਮੀ ਚਾਹਲ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਕਿਊਟ ਅਤੇ ਮਾਸੂਮ ਅਦਾਕਾਰਾ ਹੈ ਅਤੇ ਮਿਲਾਪੜੇ ਸੁਭਾਅ ਦੀ ਮਾਲਕਨ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News