ਸਿਮੀ ਚਾਹਲ ਦਾ ਦਿਲਕਸ਼ ਅੰਦਾਜ਼ ਵਾਇਰਲ

11/28/2018 9:21:27 AM

ਜਲੰਧਰ(ਬਿਊਰੋ)— ਪੰਜਾਬੀ ਇੰਡਸਟਰੀ ਦੀ ਮਾਸੂਮ ਚਿਹਰੇ ਵਾਲੀ ਅਦਾਕਾਰਾ ਸਿਮੀ ਚਾਹਲ ਨੇ ਅਪਣੀ ਅਦਾਕਾਰੀ ਨਾਲ ਸਭ ਨੂੰ ਦੀਵਾਨਾ ਬਣਾਇਆ ਹੋਇਆ।  ਸਿੰਮੀ ਚਹਿਲ ਆਪਣੀ ਖੂਬਸੂਰਤ ਅਦਾਵਾਂ ਕਾਰਨ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।

PunjabKesari

ਜੇਕਰ ਗੱਲ ਕੀਤੀ ਜਾਵੇ ਉਨ੍ਹਾਂ ਦੀ ਅਦਾਕਾਰੀ ਦੀ ਤਾਂ ਪੰਜਾਬੀ ਇੰਡਸਟਰੀ 'ਚ ਉਨ੍ਹਾਂ ਨੇ ਇਕ ਖਾਸ ਪਛਾਣ ਬਣਾ ਲਈ ਹੈ।

PunjabKesari

ਸਿਮੀ ਚਾਹਲ ਅਪਣੇ ਹਾਵ-ਭਾਵ ਅਤੇ ਬੋਲਣ ਦੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਸਿਮੀ ਚਾਹਲ ਦੀ ਅਦਾਕਾਰੀ ਤੋਂ ਪਤਾ ਲੱਗਦਾ ਹੈ ਕਿ ਉਹ ਬਹੁਤ ਹੀ ਸ਼ਰਾਰਤੀ ਕਿਸਮ ਦੀ ਮੁਟਿਆਰ ਹੈ।

PunjabKesari

ਪੰਜਾਬੀ ਅਭਿਨੇਤਰੀ ਸਿਮੀ ਚਾਹਲ ਅਪਣੇ ਸੋਸ਼ਲ ਅਕਾਊਂਟ 'ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨ ਫੈਨਜ਼ ਨਾਲ ਆਪਣੀ ਖੂਬਸੂਰਤ ਅਦਾਵਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਹਾਲ ਹੀ 'ਚ ਸਿਮੀ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਬੱਕਰੀ ਦੇ ਬੱਚੇ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖ ਪਤਾ ਚੱਲਦਾ ਹੈ ਕਿ ਸਿਮੀ ਚਾਹਲ ਨੂੰ ਜਾਨਵਾਰਾਂ ਨਾਲ ਕਿੰਨਾ ਪਿਆਰ ਹੈ।

PunjabKesari
ਦੱਸ ਦੇਈਏ ਕਿ ਸਿਮੀ ਚਾਹਲ ਦੀ ਇਸ ਸਾਲ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਅਤੇ 'ਦਾਣਾ ਪਾਣੀ' ਲੋਕਾਂ ਨੂੰ ਬਹੁਤ ਪਸੰਦ ਆਈ ਸੀ।

PunjabKesari

ਉਨ੍ਹਾਂ ਨੇ ਪੰਜਾਬੀ ਫਿਲਮ 'ਬੰਬੂਕਾਟ' 'ਚ ਆਪਣੀ ਬੇਮਿਸਾਲ ਅਦਾਕਰੀ ਨਾਲ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ।

PunjabKesari

ਇਸ ਤੋਂ ਬਾਅਦ ਸਿਮੀ ਨੇ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ ਪਰਪਲ ਪਿੰਬਰ ਪਿਕਚਰਜ਼ ਹੇਠ ਬਣੀ ਫਿਲਮ 'ਸਰਵਨ' 'ਚ ਕੰਮ ਕੀਤਾ। ਇਸ ਤੋਂ ਇਲਾਵਾ 'ਰੱਬ ਦਾ ਰੇਡੀਓ' 'ਚ ਨਜ਼ਰ ਆਈ। ਹੁਣ ਬਹੁਤ ਜਲਦ ਸਿਮੀ ਚਾਹਲ 'ਭੱਜੋ ਵੀਰੋ ਵੇ' 'ਚ ਨਜ਼ਰ ਆਉਣ ਵਾਲੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News