''ਚੱਲ ਮੇਰਾ ਪੁੱਤ'' ਹੀ ਨਹੀਂ ਸਗੋਂ ਇਸ ਵਜ੍ਹਾ ਕਰਕੇ ਵੀ ਸੁਰਖੀਆਂ ''ਚ ਛਾਈ ਹੈ ਸਿੰਮੀ ਚਾਹਲ

7/29/2019 12:37:19 PM

ਜਲੰਧਰ (ਬਿਊਰੋ) — 'ਰੱਬ ਦਾ ਰੇਡੀਓ', 'ਭੱਜੋ ਵੀਰੋ ਵੇ', 'ਮੰਜੇ ਬਿਸਤਰੇ 2', 'ਸਰਵਣ' ਅਤੇ 'ਬੰਬੂਕਾਟ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਕਰਨ ਵਾਲੀ ਸਿੰਮੀ ਚਾਹਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਸਿੰਮੀ ਚਾਹਲ ਦੇ ਸੁਰਖੀਆਂ 'ਚ ਆਉਣ ਦੇ 2 ਕਾਰਨ ਹਨ, ਇਕ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚੱਲ ਮੇਰਾ ਪੁੱਤ' ਅਤੇ ਦੂਜਾ ਕਾਰਨ ਉਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ

PunjabKesari

ਜੀ ਹਾਂ, ਹਾਲ ਹੀ 'ਚ ਸਿੰਮੀ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਸਿੰਮੀ ਚਾਹਲ ਇਨ੍ਹਾਂ ਤਸਵੀਰਾਂ 'ਚ ਕਾਫੀ ਕੂਲ ਲੁੱਕ 'ਚ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸਿੰਮੀ ਚਾਹਲ ਨੇ ਇਨ੍ਹਾਂ ਤਸਵੀਰਾਂ ਲੌਂਗ ਡਰੈੱਸ ਪਾਈ ਹੈ, ਜਿਸ ਦੇ ਸਾਈਡ 'ਤੇ ਇਕ ਕੱਟ ਲੱਗਾ ਹੋਇਆ ਹੈ, ਜੋ ਉਨ੍ਹਾਂ ਦੀ ਲੁੱਕ ਹੋਰ ਵੀ ਬੋਲਡ ਬਣਾ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਹਾਲ ਹੀ ਸਿੰਮੀ ਚਾਹਲ ਦੀ ਫਿਲਮ 'ਚੱਲ ਮੇਰਾ ਪੁੱਤ' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇਸ ਫਿਲਮ 'ਚ ਸਿੰਮੀ ਚਾਹਲ ਨਾਲ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਮਰਿੰਦਰ ਗਿੱਲ ਮੁੱਖ ਭੂਮਿਕਾ 'ਚ ਹਨ।

PunjabKesari

ਇਨ੍ਹਾਂ ਤੋਂ ਇਲਾਵਾ ਫਿਲਮ 'ਚ ਹਰਦੀਪ ਗਿੱਲ ਅਤੇ ਗੁਰਸ਼ਬਦ ਦੇ ਨਾਲ-ਨਾਲ ਪਾਕਿਸਤਾਨ ਦੇ ਨਾਮਵਰ ਕਾਮੇਡੀਅਨ ਅਕਰਮ ਉਦਾਸ, ਇਫਤਕਾਰ ਠਾਕੁਰ ਅਤੇ ਨਾਸੁਰ ਚੁਨੌਟੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

PunjabKesari

ਪੰਜਾਬੀ ਨੌਜਵਾਨਾਂ ਦੀ ਕਹਾਣੀ ਹੈ, ਜੋ ਜ਼ਿੰਦਗੀ ਨੂੰ ਜੀਅ ਵੀ ਰਹੇ ਹਨ ਅਤੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਲਈ ਵੀ ਜੱਦੋ-ਜਹਿਦ ਕਰ ਰਹੇ ਹਨ।

PunjabKesari

'ਰਿਦਮ ਬੁਆਏਜ਼ ਇੰਟਰਟੇਨਮੈਂਟ', 'ਗਿੱਲ ਨੈੱਟਵਰਕਜ਼' ਅਤੇ 'ਓਮ ਜੀ ਸਟਾਰ ਸਟੂਡੀਓ' ਦੇ ਬੈਨਰ ਹੇਠ ਇਸ ਫਿਲਮ ਨੂੰ ਬਣਾਇਆ ਗਿਆ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News