MOVIE REVIEW: ਰਣਵੀਰ ਦੇ ਐਕਸ਼ਨ ਅਤੇ ਕਾਮੇਡੀ ਨਾਲ ਪਈ 'ਸਿੰਬਾ' 'ਚ ਜਾਨ

12/28/2018 12:46:13 PM

ਮੁੰਬਈ(ਬਿਊਰੋ)— ਰਣਵੀਰ ਸਿੰਘ ਅਤੇ ਸਾਰਾ ਅਲੀ ਖਾਨ ਦੀ ਫਿਲਮ 'ਸਿੰਬਾ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਰੋਹਿਤ ਸ਼ੈੱਟੀ ਦੁਆਰਾ ਨਿਰਦੇਸ਼ਿਤ 'ਸਿੰਬਾ' ਵਿਚ ਰਣਵੀਰ ਸਿੰਘ ਨੇ ਆਪਣੇ ਫੈਨਜ਼ ਨੂੰ ਪੁਲਸ ਦੇ ਰੂਪ ਵਿਚ ਸ਼ਾਨਦਾਰ ਤੋਹਫਾ ਦਿੱਤਾ ਹੈ। ਰੋਹਿਤ ਸ਼ੈੱਟੀ ਦੇ ਇਸ ਫਿਲਮ 'ਚ ਮਸਾਲਾ ਐਂਟਰਟੇਨਰ ਦੇ ਸਾਰੇ ਗੁਣ ਹਨ। 'ਸਿੰਬਾ' ਵਿਚ ਐਕਸ਼ਨ ਦੇ ਨਾਲ ਕਾਮੇਡੀ ਦਾ ਵੀ ਜ਼ਬਰਦਸਤ ਤੜਕਾ ਹੈ। ਅਕਸ਼ੈ ਕੁਮਾਰ ਅਤੇ ਅਜੈ ਦੇਵਗਨ ਦੇ ਕੈਮਯੋ ਇਸ ਫਿਲਮ ਨੂੰ ਦੇਖਣ ਦਾ ਮਜ਼ਾ ਦੁੱਗਣਾ ਕਰ ਦਿੰਦੇ ਹਨ। ਸਕ੍ਰੀਨ 'ਤੇ 'ਸਿੰਬਾ' ਅਤੇ 'ਸਿੰਘਮ' ਦੀ ਜੋੜੀ ਨੂੰ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਜਾਵੇਗਾ, ਕਿਉਂਕਿ 'ਸਿੰਘਮ' ਦੀ ਝਲਕ ਵੀ 'ਸਿੰਬਾ' 'ਚ ਨਜ਼ਰ ਆਉਂਦੀ ਹੈ। ਜੋ ਫੈਨਜ਼ ਨੂੰ ਆਪਣੀ ਵੱਲ ਖਿੱਚਦੀ ਹੈ। 'ਸਿੰਬਾ' ਨੂੰ ਲੈ ਕੇ ਦਰਸ਼ਕਾਂ 'ਚ ਕਾਫ਼ੀ ਉਤਸ਼ਾਹ ਹੈ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਰਣਵੀਰ ਦੀ ਇਹ ਪਹਿਲੀ ਫਿਲਮ ਹੈ। ਸਾਰਾ ਅਲੀ ਖਾਨ ਦੇ ਸ਼ਾਨਦਾਰ ਡੈਬਿਊ ਤੋਂ ਬਾਅਦ ਇਹ ਉਨ੍ਹਾਂ ਦੀ ਦੂਜੀ ਫਿਲਮ ਹੈ।
ਕਹਾਣੀ
'ਸਿੰਘਮ' ਫਿਲਮ ਦੇ ਬਾਜੀਰਾਵ ਸਿੰਘਮ ਦੇ ਪਿੰਡ ਸ਼ਿਵਗੜ ਦਾ ਰਹਿਣ ਵਾਲਾ ਅਨਾਥ ਲੜਕੇ ਸਿੰਬਾ (ਰਣਵੀਰ ਸਿੰਘ) ਬਚਪਨ ਤੋਂ ਹੀ ਇਕ ਪੁਲਸ ਅਫਸਰ ਬਨਣਾ ਚਾਹੁੰਦਾ ਹੈ। ਪੁਲਸ ਦੀ ਵਰਦੀ ਰਾਹੀਂ ਉਹ ਬਹੁਤ ਸਾਰੇ ਪੈਸੇ ਕਮਾਉਣਾ ਚਾਹੁੰਦਾ ਹੈ। ਇਸ ਲਾਲਚ ਦੇ ਚਲਦੇ ਸਿੰਬਾ ਦੀ ਪੋਸਟਿੰਗ ਗੋਆ ਦੇ ਮਿਰਾਮਾਰ ਇਲਾਕੇ 'ਚ ਕਰ ਦਿੱਤੀ ਜਾਂਦੀ ਹੈ, ਜਿੱਥੇ ਦੁਰਵਾ ਰਾਨਾਡੇ (ਸੋਨੂ ਸੂਦ) ਦਾ ਰਾਜ਼ ਚੱਲਦਾ ਹੈ। ਜੋ ਰਸਤਾ ਚਲਦੇ ਨੂੰ ਛੇੜਦਾ ਨਹੀਂ ਪਰ ਉਸ ਦੇ ਰਸਤੇ 'ਚ ਕੋਈ ਆਏ ਤਾਂ ਉਸ ਨੂੰ ਛੱਡਦਾ ਨਹੀਂ। ਜ਼ਿਆਦਾ ਪੈਸੇ ਕਮਾਉਣ ਕਾਰਨ ਸਿੰਬਾ ਦੁਰਵਾ ਰਾਨਾਡੇ ਨਾਲ ਹੱਥ ਮਿਲਾਉਂਦਾ ਹੈ ਅਤੇ ਕਾਲੀ ਦੁਨੀਆ 'ਤੇ ਰਾਜ਼ ਕਰਨ ਦੇ ਸੁਪਨੇ ਦੇਖਣ ਲੱਗਦਾ ਹੈ। ਇਸ ਵਿਚਕਾਰ ਸਿੰਬਾ ਦੀ ਮੁਲਾਕਾਤ ਪੁਲਸ ਸਟੇਸ਼ਨ ਦੇ ਸਾਹਮਣੇ ਕੰਟੀਨ ਚਲਾਉਣ ਵਾਲੀ ਸ਼ਗੂਨ (ਸਾਰਾ ਅਲੀ ਖਾਨ) ਨਾਲ ਹੁੰਦੀ ਹੈ ਅਤੇ ਹੌਲੀ-ਹੌਲੀ ਦੋਵੇਂ ਸਿੰਬਾ ਅਤੇ ਸ਼ਗੂਨ ਵਿਚ ਪਿਆਰ ਹੋ ਜਾਂਦਾ ਹੈ। ਫਿਲਮ ਦੀ ਕਹਾਣੀ ਅੱਗੇ ਵੱਧਦੀ ਹੈ ਅਤੇ ਇਕ ਘਟਨਾ ਕਾਰਨ ਲਾਲਚੀ ਪੁਲਸ ਅਫਸਰ ਸਿੰਬਾ ਦੀ ਬੇਈਮਾਨੀ ਈਮਾਨਦਾਰੀ 'ਚ ਬਦਲ ਜਾਂਦੀ ਹੈ। ਉਥੇ ਹੀ ਇਕ ਦੂਜੇ ਨੂੰ ਭਰਾ ਮੰਨਣ ਵਾਲੇ ਦੁੱਰਭਾ-ਸਿੰਬਾ ਇਕ ਦੂਜੇ ਦੇ ਦੁਸ਼ਮਨ ਬਣ ਜਾਂਦੇ ਹਨ। ਫਿਲਮ ਦੀ ਇਸ ਕੜੀ ਨੂੰ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਸੰਗੀਤ—
ਫਿਲਮ ਦਾ ਮਿਊਜ਼ਿਕ ਸ਼ਾਨਦਾਰ ਹੈ। 'ਤੇਰੇ ਬਿਨ' ਅਤੇ 'ਆਂਖ ਮਾਰੇ' ਵਰਗੇ ਗੀਤਾਂ ਨੂੰ ਵੱਡੇ ਪਰਦੇ 'ਤੇ ਦੇਖਣ ਤੋਂ ਬਾਅਦ ਤੁਹਾਨੂੰ ਸੀਟੀਆਂ ਮਾਰਨ 'ਤੇ ਮਜ਼ਬੂਰ ਕਰ ਦੇਵੇਗਾ। ਫਿਲਮ ਦਾ ਟਾਈਟਲ ਟਰੈਕ ਵੀ ਕਾਫੀ ਦਮਦਾਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News